ਚੰਗੀਆਂ ਗੱਲਾਂ (Punjabi suvichar)


  • ਦੂਜਿਆਂ ਦੀ ਸਲਾਹ ਲੈ ਕੇ ਰਾਹ ਜ਼ਰੂਰ ਲੱਭਦਾ ਹੈ, ਪਰ ਮੰਜ਼ਿਲ ਤਾਂ ਆਪਣੀ ਮਿਹਨਤ ਨਾਲ ਹੀ ਮਿਲਦੀ ਹੈ।
  • ਉਸ ਕੰਮ ਨੂੰ ਕਦੇ ਵੀ ਨਾ ਲਟਕਾਇਓ ਤੇ ਨਾ ਹੀ ਟਾਲ – ਮਟੋਲ ਕਰੋ ਜਿਸ ਬਾਰੇ ਤੁਸੀਂ ਹਰ ਰੋਜ਼ ਸੋਚਦੇ ਹੋ।
  • ਜੋ ਅਨੁਸ਼ਾਸਨ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਜੀਵਨ ਵਿੱਚ ਕਦੇ ਪਛਤਾਵਾ ਨਹੀਂ ਕਰਨਾ ਪੈਂਦਾ।
  • ਜ਼ਿੰਦਗੀ ਨੂੰ ਆਸਾਨ ਬਣਾਉਣ ਦੀ ਬਜਾਏ, ਆਪਣੇ ਆਪ ਨੂੰ ਮਜ਼ਬੂਤ ਬਣਾਉਣਾ ਅਕਲਮੰਦੀ ਹੈ।
  • ਜੇਕਰ ਤੁਸੀਂ ਆਪਣੇ ਆਪ ਨੂੰ ਬਦਲ ਕੇ ਦੂਜਿਆਂ ਲਈ ਪ੍ਰੇਰਨਾਦਾਇਕ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਸੰਘਰਸ਼ ਦਾ ਰਾਹ ਚੁਣਨਾ ਪਵੇਗਾ।
  • ਸਮੇਂ ਨਾਲ ਦੋਸਤੀ ਕਰੋ। ਜਿਸ ਨੇ ਸਮੇਂ ਦੀ ਕੀਮਤ ਸਮਝ ਲਈ ਹੈ, ਉਹੀ ਅੱਗੇ ਵਧਦਾ ਹੈ।
  • ਚੁਣੌਤੀਆਂ ਜ਼ਿੰਦਗੀ ਦਾ ਹਿੱਸਾ ਹਨ ਅਤੇ ਕੋਈ ਵੀ ਇਨ੍ਹਾਂ ਤੋਂ ਪੂਰੀ ਤਰ੍ਹਾਂ ਛੁਟਕਾਰਾ ਨਹੀਂ ਪਾ ਸਕਦਾ। ਪਰ ਜਦੋਂ ਅਸੀਂ ਆਲੇ-ਦੁਆਲੇ ਦੀਆਂ ਚੰਗੀਆਂ ਉਦਾਹਰਣਾਂ ਨੂੰ ਦੇਖਦੇ ਹਾਂ, ਤਾਂ ਇਹ ਯਕੀਨੀ ਤੌਰ ‘ਤੇ ਉਨ੍ਹਾਂ ਨਾਲ ਨਜਿੱਠਣ ਵਿਚ ਮਦਦ ਕਰੇਗਾ।