ਚੰਗਿਆਈਆਂ……ਨੇੜੈ ਕੇ ਦੂਰਿ॥


(i) ਗੁਰਮਤਿ-ਕਾਵਿ

ਗੁਰੂ ਨਾਨਕ ਦੇਵ ਜੀ

ਪਵਣੁ ਗੁਰੂ ਪਾਣੀ ਪਿਤਾ

ਪ੍ਰਸ਼ਨ 2. ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ।

(ਅ) ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥

ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥

ਉੱਤਰ : ਪ੍ਰਸੰਗ : ਇਹ ਕਾਵਿ-ਟੋਟਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ੍ਰੋਮਣੀ ਬਾਣੀ ‘ਜਪੁਜੀ’ ਦੇ ਅੰਤ ਵਿੱਚ ਆਉਂਦੇ ਸਲੋਕ ਦਾ ਇਕ ਅੰਸ਼ ਹੈ ਅਤੇ ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ‘ਪਵਣੁ ਗੁਰੂ ਪਾਣੀ ਪਿਤਾ’ ਸਿਰਲੇਖ ਹੇਠ ਦਰਜ ਹੈ। ਇਸ ਸਲੋਕ ਵਿੱਚ ਗੁਰੂ ਜੀ ਨੇ ਜਗਤ ਨੂੰ ਇਕ ਰੰਗ-ਭੂਮੀ ਦੱਸਦਿਆਂ ਮਨੁੱਖ ਦੇ ਨੇਕ ਅਮਲਾਂ ‘ਤੇ ਨਾਮ ਸਿਮਰਨ ਦਾ ਮਹੱਤਵ ਦਰਸਾਇਆ ਹੈ।

ਵਿਆਖਿਆ : ਗੁਰੂ ਜੀ ਫ਼ਰਮਾਉਂਦੇ ਹਨ ਕਿ ਧਰਮਰਾਜ, ਪਰਮਾਤਮਾ ਦੀ ਹਜ਼ੂਰੀ ਵਿੱਚ ਸੰਸਾਰ ਦੀ ਰੰਗ-ਭੂਮੀ ਉੱਤੇ ਆਪੇ ਆਪਣੀ ਖੇਡ ਖੇਡਦੇ ਜੀਵਾ ਦੁਆਰਾ ਕੀਤੇ ਹੋਏ ਚੰਗੇ ਤੇ ਮੰਦੇ ਕੰਮਾਂ ਦੀ ਪੜਤਾਲ ਕਰਦਾ ਹੈ। ਆਪੋ-ਆਪਣੇ ਕੀਤੇ ਕੰਮਾ ਅਨੁਸਾਰ ਕਈ ਜੀਵ ਪਰਮਾਤਮਾ ਦੇ ਨੇੜੇ ਹੋ ਜਾਦੇ ਹਨ ਅਤੇ ਕਈ ਦੂਰ ਰਹਿ ਜਾਂਦੇ ਹਨ। ਇਸ ਪ੍ਰਕਾਰ ਚੰਗੇ ਕੰਮ ਕਰਨ ਵਾਲੇ ਕਈ ਜੀਵਾਂ ਨੂੰ ਪਰਮਾਤਮਾ ਦੀ ਹਜੂਰੀ ਪ੍ਰਾਪਤ ਹੋ ਜਾਂਦੀ ਹੈ, ਪਰੰਤੂ ਮੰਦੇ ਕੰਮ ਕਰਨ ਵਾਲੇ ਉਸ ਤੋਂ ਦੂਰ ਰਹਿ ਜਾਂਦੇ ਹਨ।