ਬੇਟੀ ਚੰਨਣ ਦੇ ਓਹਲੇ – ਪ੍ਰਸ਼ਨ – ਉੱਤਰ
ਪ੍ਰਸ਼ਨ 1 . ਬੇਟੀ ਕਿਸ ਦੇ ਓਹਲੇ ਖੜੀ ਹੈ ?
(ੳ) ਚੰਨਣ ਦੇ
(ਅ) ਸ਼ਹਿਤੂਤ ਦੇ
(ੲ) ਅੰਬ ਦੇ
(ਸ) ਸ਼ਰੀਂਹ ਦੇ
ਪ੍ਰਸ਼ਨ 2 . ਬੇਟੀ, ਚੰਨਣ ਦੇ ਓਹਲੇ ਕਿਉਂ ਖੜੀ ਹੈ?
(ੳ) ਡਰ ਕਾਰਨ
(ਅ) ਸੰਗ ਕਾਰਨ
(ੲ) ਅਧੀਨਗੀ ਕਾਰਨ
(ਸ) ਐਂਵੇ ਹੀ
ਪ੍ਰਸ਼ਨ 3 . ਬਾਬਲ ਦੇ ਬੂਹੇ ਵਿੱਚ ਖੜੀ ਧੀ ਕੀ ਮੰਗਦੀ ਹੈ?
ਉੱਤਰ – ਵਰ
ਪ੍ਰਸ਼ਨ 4 . ਧੀ ਕਿਹੋ ਜਿਹਾ ਵਰ ਚਾਹੁੰਦੀ ਹੈ?
ਉੱਤਰ – ਕਾਨ੍ਹ – ਕਨ੍ਹਈਏ ਵਰਗਾ
ਪ੍ਰਸ਼ਨ 5 . ‘ਬੇਟੀ, ਚੰਨਣ ਦੇ ਓਹਲੇ’ ਸੁਹਾਗ ਵਿੱਚ ਕਿੰਨ੍ਹਾਂ ਧਿਰਾਂ ਵਿੱਚ ਵਾਰਤਾਲਾਪ ਹੁੰਦੀ ਹੈ ?
ਉੱਤਰ – ਬਾਬਲ – ਧੀ ਅਤੇ ਮਾਮੇ – ਭਾਣਜੀ ਵਿਚਕਾਰ
ਪ੍ਰਸ਼ਨ 6 . ‘ਬੇਟੀ, ਚੰਨਣ ਦੇ ਓਹਲੇ’ ਲੋਕ ਗੀਤ ਦਾ ਰੂਪ ਕੀ ਹੈ ?
ਉੱਤਰ – ਸੁਹਾਗ
ਪ੍ਰਸ਼ਨ 7 . ‘ਬੇਟੀ, ਚੰਨਣ ਦੇ ਓਹਲੇ’ ਲੋਕ ਗੀਤ ਵਿੱਚ ਧੀ ਆਪਣੇ ਆਪ ਲਈ ਕਿਹੋ ਜਿਹਾ ਵਰ ਚਾਹੁੰਦੀ ਹੈ?
ਉੱਤਰ – ਇਸ ਲੋਕ ਗੀਤ ਵਿੱਚ ਧੀ ਆਪਣੇ ਲਈ ਬਹੁਤ ਸੋਹਣਾ ਵਰ ਚਾਹੁੰਦੀ ਹੈ। ਉਹ ਦੁਨੀਆ ਭਰ ਦੇ ਮੁੰਡਿਆਂ ਵਿੱਚੋਂ ਇਸ ਤਰ੍ਹਾਂ ਸੋਹਣਾ ਵਰ ਚਾਹੁੰਦੀ ਹੈ, ਜਿਸ ਤਰ੍ਹਾਂ ਹਜ਼ਾਰਾਂ ਤਾਰਿਆਂ ਵਿੱਚੋਂ ਸਭ ਤੋਂ ਸੋਹਣਾ ਚੰਦ ਹੁੰਦਾ ਹੈ। ਉਹ ਚੰਦ ਨਾਲੋਂ ਵੀ ਸੋਹਣਾ ਕ੍ਰਿਸ਼ਨ – ਕਨ੍ਹਈਏ ਵਰਗਾ ਮਨਮੋਹਣਾ ਵਰ ਚਾਹੁੰਦੀ ਹੈ।
ਪ੍ਰਸ਼ਨ 8 . ‘ਬੇਟੀ, ਚੰਨਣ ਦੇ ਓਹਲੇ’ ਲੋਕ ਗੀਤ ਵਿੱਚ ਕਿਸ ਵਿਸ਼ੇ ‘ਤੇ ਅਤੇ ਕਿਹੜੀਆਂ ਧਿਰਾਂ ਵਿਚਕਾਰ ਵਾਰਤਾਲਾਪ ਹੁੰਦੀ ਹੈ ?
ਉੱਤਰ – ਇਸ ਲੋਕ ਗੀਤ ਵਿੱਚ ਬਾਪ ਦੁਆਰਾ ਧੀ ਲਈ ਢੂੰਡੇ ਜਾਣ ਵਾਲੇ ਵਰ ਦੇ ਵਿਸ਼ੇ ਉੱਤੇ ਵਾਰਤਾਲਾਪ ਹੁੰਦੀ ਹੈ। ਇਸ ਵਿੱਚ ਵਾਰਤਾਲਾਪ ਕਰਨ ਵਾਲੀ ਇਕ ਧਿਰ ਧੀ ਹੈ ਅਤੇ ਦੂਜੀ ਧਿਰ ਉਸ ਦਾ ਬਾਪ ਹੈ।
ਪ੍ਰਸ਼ਨ 9 . ‘ਬੇਟੀ, ਚੰਨਣ ਦੇ ਓਹਲੇ’ ਲੋਕ ਗੀਤ ਵਿੱਚ ਧੀ ਚੰਦਨ ਦਾ ਓਹਲਾ ਕਿਉਂ ਤਕਾਉਂਦੀ ਹੈ?
ਉੱਤਰ – ਧੀ ਚੰਦਨ ਦਾ ਓਹਲਾ ਇਸ ਕਰਕੇ ਤਕਾਉਂਦੀ ਹੈ ਕਿਉਂਕਿ ਉਸ ਨੂੰ ਆਪਣੇ ਬਾਪ ਅੱਗੇ ਆਪਣੇ ਲਈ ਮਨ – ਭਾਉਂਦਾ ਵਰ ਲੱਭਣ ਦੀ ਬੇਨਤੀ ਕਰਦਿਆਂ ਸੰਗ ਆਉਂਦੀ ਹੈ।