ਚਿੱਠੀ – ਪੱਤਰ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਅਰਜ਼ੀ।
ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਅਰਜ਼ੀ।
ਸੇਵਾ ਵਿਖੇ
ਮੁੱਖ ਅਧਿਆਪਕ ਜੀ,
ਏ. ਐਸ. ਮਾਡਲ ਸਕੂਲ,
ਪਟਿਆਲਾ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੇਰੇ ਪਿਤਾ ਜੀ ਦੀ ਬਦਲੀ ਜਲੰਧਰ ਦੀ ਗਈ ਹੈ। ਹੁਣ ਸਾਨੂੰ ਸਾਰੇ ਪਰਿਵਾਰ ਨੂੰ ਜਲੰਧਰ ਜਾਣਾ ਪਵੇਗਾ। ਮੈਂ ਇਕੱਲਾ ਇਥੇ ਨਹੀਂ ਰਹਿ ਸਕਦਾ। ਕਿਰਪਾ ਕਰ ਕੇ ਮੈਨੂੰ ਸਕੂਲ ਛੱਡਣ ਦਾ ਸਰਟੀਫ਼ਿਕੇਟ ਦਿੱਤਾ ਜਾਵੇ, ਤਾਂ ਜੋ ਮੈਂ ਸਮੇਂ ਸਿਰ ਦਾਖਲਾ ਲੈ ਕੇ ਆਪਣੀ ਪੜ੍ਹਾਈ ਜਾਰੀ ਰੱਖ ਸਕਾਂ। ਆਪ ਦੀ ਬਹੁਤ ਮਿਹਰਬਾਨੀ ਹੋਵੇਗੀ।
ਧੰਨਵਾਦ ਸਹਿਤ।
ਆਪ ਜੀ ਦਾ ਆਗਿਆਕਾਰੀ ਵਿਦਿਆਰਥੀ,
ਮੋਹਨ ਵਰਮਾ
ਰੋਲ ਨੰਬਰ 17
ਜਮਾਤ ਦੂਜੀ
ਮਿਤੀ : 5 ਜੂਨ 2022