ਚਿੱਠੀ ਪੱਤਰ : ਫੀਸ ਮੁਆਫੀ ਲਈ ਅਰਜ਼ੀ


ਫੀਸ ਮੁਆਫ਼ੀ ਲਈ ਅਰਜ਼ੀ।


ਸੇਵਾ ਵਿਖੇ

ਸ੍ਰੀਮਾਨ ਮੁੱਖ ਅਧਿਆਪਕ ਜੀ,

ਮਾਡਰਨ ਪਬਲਿਕ ਸਕੂਲ,

ਨਵਾਂ ਸ਼ਹਿਰ।

ਸ੍ਰੀਮਾਨ ਜੀ,

ਮੈਂ ਆਪ ਦੇ ਸਕੂਲ ਵਿੱਚ ਦੂਜੀ ਜਮਾਤ ਵਿੱਚ ਪੜ੍ਹਦਾ ਹਾਂ। ਮੈਂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹਾਂ ਅਤੇ ਜਮਾਤ ਦਾ ਮਨੀਟਰ ਵੀ ਹਾਂ। ਮੇਰੇ ਪਿਤਾ ਜੀ ਇੱਕ ਛੋਟੇ ਦੁਕਾਨਦਾਰ ਹਨ। ਉਹ ਮੇਰੇ ਸਕੂਲ ਦੀ ਫ਼ੀਸ ਨਹੀਂ ਦੇ ਸਕਦੇ। ਉਹ ਮੈਨੂੰ ਪੜ੍ਹਾਈ ਬੰਦ ਕਰਨ ਲਈ ਆਖਦੇ ਹਨ। ਇਸ ਲਈ, ਆਪ ਨੂੰ ਬੇਨਤੀ ਹੈ ਕਿ ਮੇਰੀ ਫ਼ੀਸ ਮੁਆਫ਼ ਕਰਨ ਦੀ ਕਿਰਪਾ ਕਰੋ ਤਾਂ ਕਿ ਮੈਂ ਆਪਣੀ ਪੜ੍ਹਾਈ ਜਾਰੀ ਰੱਖ ਸਕਾਂ।

ਧੰਨਵਾਦ ਸਹਿਤ।

ਆਪ ਦਾ ਆਗਿਆਕਾਰੀ ਵਿਦਿਆਰਥੀ,

ਦਲਜੀਤ ਸਿੰਘ

ਰੋਲ ਨੰਬਰ 7

ਜਮਾਤ ਦੂਜੀ A

ਮਿਤੀ : 5 ਜੂਨ, 2022