ਚਿੱਠੀ ਪੱਤਰ – ਪ੍ਰਿੰਸੀਪਲ ਸਾਹਿਬਾ ਨੂੰ ਚਿੱਠੀ
ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਪ੍ਰਿੰਸੀਪਲ ਨੂੰ ਚਿੱਠੀ।
ਵੱਲੋਂ :
ਡਾਇਰੈਕਟਰ ਸਿੱਖਿਆ ਵਿਭਾਗ (ਕਾਲਜ),
ਪੰਜਾਬ।
ਸੇਵਾ ਵਿਖੇ,
ਪ੍ਰਿੰਸੀਪਲ,
ਸਿੱਖ ਗਰਲਜ਼ ਕਾਲਜ,
ਫਰੀਦਕੋਟ।
ਮੀਮੋ ਨੰਬਰ : 2/120-782 ਮਿਤੀ ਚੰਡੀਗੜ੍ਹ 11.8.1999.
ਵਿਸ਼ਾ – ਲੈਕਚਰਾਰ ਦੀ ਨਿਯੁਕਤੀ ਸੰਬੰਧੀ ਇੰਟਰਵੀਊ।
ਸ੍ਰੀਮਤੀ ਜੀ,
ਹਵਾਲਾ ਆਪ ਦਾ ਨੰਬਰ 689 ਮਿਤੀ 26.07.1999.
ਇਸ ਸੰਬੰਧ ਵਿਚ ਆਪ ਨੂੰ ਦੱਸਿਆ ਜਾਂਦਾ ਹੈ ਕਿ ਪਹਿਲਾਂ ਇੰਟਰਵੀਊ ਦੀ ਤਰੀਕ ਨਿਯਤ ਕਰੋ; ਅਤੇ ਵਿਭਾਗ ਨੂੰ ਪੰਦਰਾਂ ਦਿਨ ਪਹਿਲਾਂ ਇਤਲਾਹ ਦਿਉ, ਤਾਂ ਜੁ ਵਿਭਾਗੀ ਪ੍ਰਤਿਨਿਧ ਸਮੇਂ ਸਿਰ ਭੇਜਿਆ ਜਾ ਸਕੇ।
ਆਪ ਦਾ ਵਿਸ਼ਵਾਸ-ਪਾਤਰ
(ਸਹੀ)
ਸਹਾਇਕ ਡਾਇਰੈਕਟਰ (ਕਾਲਜਾਂ)।
ਵਾਸਤੇ, ਡਾਇਰੈਕਟਰ ਸਿੱਖਿਆ ਵਿਭਾਗ (ਕ)
ਪੰਜਾਬ।