ਚਿੱਠੀ ਪੱਤਰ : ਤੁਹਾਡੇ ਮਿੱਤਰ ਦੀ ਵੱਡੀ ਭੈਣ ਦਾ ਵਿਆਹ ਸੀ, ਪਰ ਕਿਸੇ ਕਾਰਨ ਤੁਸੀਂ ਉੱਥੇ ਨਹੀਂ ਪਹੁੰਚ


ਤੁਹਾਡੇ ਮਿੱਤਰ ਦੀ ਵੱਡੀ ਭੈਣ ਦਾ ਵਿਆਹ ਸੀ, ਪਰ ਕਿਸੇ ਕਾਰਨ ਤੁਸੀਂ ਉੱਥੇ ਨਹੀਂ ਪਹੁੰਚ ਸਕੇ। ਇਸ ਸੰਬੰਧੀ ਉਸਨੂੰ ਕਾਰਨ ਦੱਸੋ ਤੇ ਮੁਆਫ਼ੀ ਮੰਗੋ।


ਪਰੀਖਿਆ ਭਵਨ

_________________ਸ਼ਹਿਰ

9 ਸਤੰਬਰ, 20_____

ਪਿਆਰੇ ਦਲਜੀਤ

ਮਿੱਠੀਆਂ ਯਾਦਾਂ! ਤੁਸੀਂ ਮੈਨੂੰ ਵੱਡੇ ਭੈਣ ਜੀ ਦੇ ਵਿਆਹ ਦਾ ਸੱਦਾ-ਪੱਤਰ ਭੇਜਿਆ ਸੀ ਅਤੇ ਵਿਆਹ ਵਿੱਚ ਸ਼ਾਮਲ ਹੋਣ ਲਈ ਪੱਕਾ ਕੀਤਾ ਸੀ। ਮੈਨੂੰ ਵੀ ਵੱਡੇ ਭੈਣ ਜੀ ਦੇ ਵਿਆਹ ਦਾ ਬੜਾ ਚਾਅ ਸੀ। ਮੈਂ ਵਿਆਹ ਵਾਸਤੇ ਨਵੇਂ ਕੱਪੜੇ ਵੀ ਲਏ ਸਨ ਅਤੇ ਆਪਣੇ ਮਾਤਾ ਜੀ ਨਾਲ ਆਉਣ ਦੀ ਤਿਆਰੀ ਕੀਤੀ ਸੀ, ਪਰ ਵਿਆਹ ਤੋਂ ਐਨ ਪਹਿਲੇ ਦਿਨ ਮਾਤਾ ਜੀ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ। ਉਹ ਚੱਕਰ ਖਾ ਕੇ ਡਿੱਗ ਪਏ ਸਨ ਤੇ ਉਨ੍ਹਾਂ ਦਾ ਰੰਗ ਪੀਲਾ ਪੈ ਗਿਆ ਸੀ। ਫਿਰ ਜਲਦੀ ਹੀ ਡਾਕਟਰ ਨੂੰ ਘਰ ਸੱਦਿਆ ਗਿਆ ਤੇ ਉਸਨੇ ਉਨ੍ਹਾਂ ਨੂੰ ਤਿੰਨ-ਚਾਰ ਦਿਨ ਪੂਰਾ ਅਰਾਮ ਕਰਨ ਦੀ ਸਲਾਹ ਦਿੱਤੀ ਸੀ। ਬੱਸ, ਇਸੇ ਕਾਰਨ ਹੀ ਮੈਂ ਵਿਆਹ ਵਿੱਚ ਸ਼ਾਮਲ ਨਹੀਂ ਸੀ ਹੋ ਸਕਿਆ।

ਮੈਨੂੰ ਇਹ ਹਮੇਸ਼ਾ ਹੀ ਰੰਜਸ਼ ਰਹੇਗੀ ਕਿ ਮੈਂ ਭੈਣ ਜੀ ਦਾ ਵਿਆਹ ਨਾ ਵੇਖ ਸਕਿਆ। ਮੈਂ ਅਗਲੇ ਹਫ਼ਤੇ ਤੇਰੇ ਕੋਲ ਆਵਾਂਗਾ ਤੇ ਭੈਣ ਜੀ ਦੇ ਵਿਆਹ ਦੀ ਮਠਿਆਈ ਖਾਵਾਂਗਾ। ਭੈਣ ਜੀ ਨੂੰ ਵੀ ਮੇਰੀ ਹਾਲਤ ਬਾਰੇ ਦੱਸ ਦੇਵੀਂ ਤੇ ਮੈਂ ਉਨ੍ਹਾਂ ਤੋਂ ਵੀ ਖਿਮਾ ਦਾ ਜਾਚਕ ਹਾਂ। ਮਾਤਾ-ਪਿਤਾ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅਤੇ ਰਾਜੂ ਨੂੰ ਪਿਆਰ।

ਤੇਰਾ ਮਿੱਤਰ

ਮਨਜੀਤ

ਐਡਰੈੱਸ ਦਾ ਉਦਾਹਰਣ