ਚਿੱਠੀ ਪੱਤਰ : ਛੋਟੇ ਭਰਾ ਨੂੰ ਟੀ. ਵੀ. ਬਹੁਤ ਵੇਖਣ ਦੇ ਨੁਕਸਾਨ ਬਾਰੇ ਦੱਸਦੇ ਹੋਏ ਪੱਤਰ
ਤੁਹਾਡਾ ਛੋਟਾ ਭਰਾ ਟੀ. ਵੀ. ਬਹੁਤ ਵੇਖਦਾ ਹੈ। ਉਸਨੂੰ ਇਸਦੇ ਨੁਕਸਾਨ ਬਾਰੇ ਦੱਸਦੇ ਹੋਏ ਪੱਤਰ ਰਾਹੀਂ ਸਮਝਾਓ।
ਪਰੀਖਿਆ ਭਵਨ
__________________ ਸ਼ਹਿਰ
31 ਜੁਲਾਈ, 20_____
ਪਿਆਰੇ ਗੁਰਨੂਰ
ਖ਼ੁਸ਼ ਰਹੋ ! ਮੈਨੂੰ ਅੱਜ ਹੀ ਮਾਤਾ ਜੀ ਦੀ ਚਿੱਠੀ ਮਿਲੀ, ਜਿਸ ਵਿੱਚ ਉਨ੍ਹਾਂ ਤੇਰੇ ਬਾਰੇ ਲਿਖਿਆ ਕਿ ਤੂੰ ਪੜ੍ਹਾਈ ਵੱਲ ਬਿਲਕੁਲ ਧਿਆਨ ਨਹੀਂ ਦੇ ਰਿਹਾ। ਹਰ ਰੋਜ਼ ਪੂਰਾ-ਪੂਰਾ ਦਿਨ ਬੈਠ ਕੇ ਟੈਲੀਵਿਜ਼ਨ ਵੇਖਦਾ ਰਹਿੰਦਾ ਹੈ। ਉਨ੍ਹਾਂ ਮੈਨੂੰ ਤੇਰੇ ਪਹਿਲੀ ਛਿਮਾਹੀ ਵਿੱਚੋਂ ਫੇਲ੍ਹ ਹੋਣ ਬਾਰੇ ਵੀ ਦੱਸਿਆ ਹੈ। ਮੈਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ। ਮੇਰੇ ਵੀਰ, ਟੈਲੀਵਿਜ਼ਨ ਵੇਖਣ ਦੇ ਬਹੁਤ ਨੁਕਸਾਨ ਹਨ। ਮਨ ਪੜ੍ਹਨ ਨੂੰ ਨਹੀਂ ਕਰਦਾ, ਹਮੇਸ਼ਾ ਲੱਚਰ ਗਾਣੇ ਤੇ ਫ਼ਿਲਮਾਂ ਵੇਖਣ ਨੂੰ ਜੀ ਕਰਦਾ ਰਹਿੰਦਾ ਹੈ। ਇਹ ਘਟੀਆ ਫ਼ਿਲਮਾਂ ਤੇ ਨਾਟਕ ਨੌਜਵਾਨਾਂ ਨੂੰ ਕੁਰਾਹੇ ਪਾ ਰਹੇ ਹਨ। ਇਹ ਸਮਾਂ ਖ਼ਰਾਬ ਕਰਦਾ ਹੈ ਤੇ ਨਜ਼ਰ ‘ਤੇ ਵੀ ਮਾੜਾ ਅਸਰ ਪਾਉਂਦਾ ਹੈ। ਸਮੇਂ ਨੂੰ ਮੁੱਖ ਰੱਖ ਕੇ ਪੜ੍ਹਾਈ ਵਿੱਚ ਧਿਆਨ ਦੇ। ਜੇਕਰ ਵੇਖਣਾ ਵੀ ਹੋਵੇ ਤਾਂ ਵਿਗਿਆਨ ਨਾਲ ਸੰਬੰਧਤ ਚੈਨਲ; ਜਿਵੇਂ : ਹਿਸਟਰੀ-18, ਨੈੱਟ ਜੀਓ, – ਐਨੀਮਲਜ਼ ਪਲੈਨੱਟ, ਡਿਸਕਵਰੀ ਚੈਨਲ ਵੇਖਿਆ ਕਰ।
ਛੋਟੇ ਵੀਰ, ਤੂੰ ਘਰਦਿਆਂ ਦੀ ਖ਼ੁਸ਼ੀ ਤੇ ਆਪਣੇ ਭਵਿੱਖ ਦਾ ਧਿਆਨ ਰੱਖਦੇ ਹੋਏ ਜ਼ਿਆਦਾ ਟੈਲੀਵਿਜ਼ਨ ਵੇਖਣ ਦੀ ਆਦਤ ਤਿਆਗ ਕੇ ਪੜ੍ਹਾਈ ਵਿੱਚ ਜੁੱਟ ਜਾ। ਬਾਕੀ ਤੂੰ ਖੁਦ ਸਮਝਦਾਰ ਹੈਂ।
ਇਸੇ ਉਮੀਦ ਵਿੱਚ
ਤੇਰਾ ਵੱਡਾ ਵੀਰ
ਮਨਜੀਤ