ਚਿੱਠੀ ਪੱਤਰ : ਆਪਣੇ ਮਿੱਤਰ/ਸਹੇਲੀ ਨੂੰ ਭਰਾ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ


ਆਪਣੇ ਮਿੱਤਰ/ਸਹੇਲੀ ਨੂੰ ਭਰਾ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਲਿਖੋ।


ਪਰੀਖਿਆ ਭਵਨ

______________ ਸ਼ਹਿਰ

8 ਸਤੰਬਰ, 20____

ਪਿਆਰੀ ਰੀਮਾ

ਮਿੱਠੀਆਂ ਯਾਦਾਂ! ਤੈਨੂੰ ਮੈਂ ਪਿਛਲੇ ਪੱਤਰ ਵਿੱਚ ਆਪਣੇ ਵੱਡੇ ਵੀਰ ਜੀ ਦੀ ਕੁੜਮਾਈ ਬਾਰੇ ਦੱਸਿਆ ਸੀ ਜੋ ਜਲੰਧਰ ਵਿਖੇ ਇੱਕ ਸੁਚੱਜੀ ਕੁੜੀ ਨਾਲ ਹੋਈ ਹੈ। ਹੁਣ, ਉਨ੍ਹਾਂ ਦਾ ਵਿਆਹ ਇਸ ਮਹੀਨੇ ਦੀ ਦਸ ਤਰੀਕ ਨੂੰ ਹੋਣਾ ਨਿਯਤ ਹੋਇਆ ਹੈ। ਬਰਾਤ ਸਵੇਰੇ ਅੱਠ ਵਜੇ ਜਲੰਧਰ ਰਵਾਨਾ ਹੋਵੇਗੀ। ਬਰਾਤ ਵਿੱਚ ਕੇਵਲ ਤੀਹ ਬੰਦੇ ਹੀ ਸ਼ਾਮਲ ਹੋਣੇ ਹਨ। ਇਸ ਵਿੱਚ ਤੂੰ ਵੀ ਮੇਰੇ ਨਾਲ ਸ਼ਾਮਲ ਹੋਵੇਗੀ।

ਬਰਾਤ ਤੋਂ ਪਹਿਲੇ ਦਿਨ ਭਾਵ ਨੌਂ ਤਰੀਕ ਨੂੰ ਸਾਡੇ ਗ੍ਰਹਿ ਵਿਖੇ ਸ਼ਗਨ ਦੀ ਰਸਮ ਅਦਾ ਹੋਵੇਗੀ। ਇਹ ਰਸਮ ਵੀ ਸਾਦੇ ਤਰੀਕੇ ਨਾਲ ਹੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸ਼ਗਨ ਵਿੱਚ ਕੁੜੀ ਵਾਲਿਆਂ ਵੱਲੋਂ ਵੀਹ ਕੁ ਬੰਦੇ ਸ਼ਾਮਲ ਹੋਣਗੇ ਤੇ ਸਾਡੇ ਵੱਲੋਂ ਵੀ ਚਾਲੀ ਕੁ ਬੰਦੇ ਹੀ ਹੋਣਗੇ।

ਇਸ ਸ਼ੁੱਭ ਮੌਕੇ ‘ਤੇ ਮੈਂ ਤੈਨੂੰ ਸਪਰਿਵਾਰ ਸ਼ਾਮਲ ਹੋਣ ਦਾ ਸੱਦਾ ਦੇ ਰਹੀ ਹਾਂ। ਤੂੰ ਅੱਠ ਤਰੀਕ ਮੇਰੇ ਕੋਲ ਪਹੁੰਚ ਜਾਵੀਂ ਤਾਂ ਜੋ ਅਸੀਂ ਵਿਆਹ ਦੀ ਤਿਆਰੀ ਵਿੱਚ ਕੁਝ ਆਪਣਾ ਹਿੱਸਾ ਵੀ ਪਾ ਸਕੀਏ। ਮੈਂ ਉਮੀਦ ਕਰਦੀ ਹਾਂ ਕਿ ਤੂੰ ਮੈਨੂੰ ਨਿਰਾਸ਼ ਨਹੀਂ ਕਰੇਂਗੀ ਅਤੇ ਸਪਰਿਵਾਰ ਅੱਠ ਤਰੀਕ ਤੱਕ ਪਹੁੰਚ ਕੇ ਰੌਣਕ ਵਿੱਚ ਵਾਧਾ ਕਰੇਂਗੀ।

ਤੇਰੇ ਮਾਤਾ-ਪਿਤਾ ਨੂੰ ਨਮਸਕਾਰ | ਤੇਰੀ ਉਡੀਕ ਵਿੱਚ।

ਤੇਰੀ ਸਹੇਲੀ

ਸਵਾਤੀ

ਐਡਰੈੱਸ ਦਾ ਉਦਾਹਰਣ