ਚਿੱਠੀ ਪੱਤਰ : ਆਪਣੇ ਮਿੱਤਰ ਨੂੰ ਪਾਸ ਹੋਣ ਤੇ ਵਧਾਈ ਪੱਤਰ
ਆਪਣੇ ਮਿੱਤਰ ਨੂੰ ਪਾਸ ਹੋਣ ਤੇ ਵਧਾਈ ਪੱਤਰ ਲਿਖੋ।
ਪਰੀਖਿਆ ਭਵਨ
___________________ ਸ਼ਹਿਰ
ਮਿਤੀ : 29 ਜੁਲਾਈ, 20_____
ਪਿਆਰੇ ਜਗਦੀਪ
ਮਿੱਠੀਆਂ ਯਾਦਾਂ! ਅੱਜ ਹੀ ਪਿਤਾ ਜੀ ਦੀ ਚਿੱਠੀ ਮਿਲੀ। ਚਿੱਠੀ ਪੜ੍ਹ ਕੇ ਬਹੁਤ ਖ਼ੁਸ਼ੀ ਹੋਈ ਕਿ ਤੂੰ _____________ ਜਮਾਤ ਵਿੱਚੋਂ 85 ਪ੍ਰਤੀਸ਼ਤ ਨੰਬਰ ਲੈ ਕੇ ਪਾਸ ਹੋ ਗਿਆ ਹੈਂ। ਮੈਂ ਤੈਨੂੰ ਕਿਹੜੇ ਸ਼ਬਦਾਂ ਨਾਲ ਵਧਾਈ ਭੇਜਾਂ। ਮੈਨੂੰ ਆਪਣੀ ਖ਼ੁਸ਼ੀ ਪ੍ਰਗਟ ਕਰਨ ਲਈ ਸ਼ਬਦ ਨਹੀਂ ਮਿਲ ਰਹੇ। ਸਾਡੇ ਘਰ ਦੇ ਸਾਰੇ ਮੈਂਬਰਾਂ ਨੂੰ ਤੇਰੀ ਸਫ਼ਲਤਾ ਉੱਤੇ ਬਹੁਤ ਖ਼ੁਸ਼ੀ ਹੋਈ ਹੈ। ਇਹ ਤੇਰੀ ਮਿਹਨਤ ਦਾ ਹੀ ਨਤੀਜਾ ਹੈ। ਤੂੰ ਦਿਨ-ਰਾਤ ਇੱਕ ਕਰ ਕੇ ਪੜ੍ਹਿਆ ਕਰਦਾ ਸੀ। ਤੂੰ ਸਕੂਲ ਤੋਂ ਵੀ ਕਦੀ ਛੁੱਟੀ ਨਹੀਂ ਲਈ। ਰੱਬ ਤੈਨੂੰ ਹਰ ਸਾਲ ਐਵੇਂ ਹੀ ਸਫ਼ਲਤਾ ਬਖਸ਼ੇ।
ਆਪਣੇ ਮਾਤਾ-ਪਿਤਾ ਨੂੰ ਸਾਡੇ ਵੱਲੋਂ ਬਹੁਤ-ਬਹੁਤ ਵਧਾਈ ਦੇਣੀ। ਮੈਨੂੰ ਲਿਖੀਂ ਕਿ ਤੂੰ ਪਾਰਟੀ ਕਦੋਂ ਦੇਣੀ ਹੈ? ਤੂੰ ਮੇਰੇ ਕੋਲ ਕਦੋਂ ਆ ਰਿਹਾ ਹੈਂ। ਮੈਂ ਹਰ ਵੇਲੇ ਤੇਰੀ ਉਡੀਕ ਕਰ ਰਿਹਾ ਹਾਂ। ਤੇਰੇ ਮਾਤਾ ਪਿਤਾ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ।
ਤੁਹਾਡਾ ਮਿੱਤਰ
ਮੋਹਨ ਰਾਣਾ