ਚਿੱਠੀ ਪੱਤਰ : ਆਪਣੇ ਪਿਤਾ ਜੀ ਨੂੰ ਕੰਪਿਊਟਰ ਦੇ ਲਾਭ ਦੱਸਦੇ ਹੋਏ
ਆਪਣੇ ਪਿਤਾ ਜੀ ਨੂੰ ਕੰਪਿਊਟਰ ਦੇ ਲਾਭ ਦੱਸਦੇ ਹੋਏ ਕੰਪਿਊਟਰ ਲੈ ਕੇ ਦੇਣ ਲਈ ਪੱਤਰ ਲਿਖੋ।
ਪਰੀਖਿਆ ਭਵਨ
_________________ ਸ਼ਹਿਰ।
ਮਿਤੀ : 8 ਅਗਸਤ, 20____
ਸਤਿਕਾਰਯੋਗ ਪਿਤਾ ਜੀ
ਸਤਿ ਸ੍ਰੀ ਅਕਾਲ! ਇਸ ਪੱਤਰ ਰਾਹੀਂ ਮੈਂ ਆਪ ਜੀ ਨੂੰ ਆਪਣੀ ਕੰਪਿਊਟਰ ਦੀ ਲੋੜ ਬਾਰੇ ਦੱਸਣਾ ਚਾਹੁੰਦਾ ਹਾਂ। ਪਿਤਾ ਜੀ, ਸਾਡੇ ਸਕੂਲ ਵਿੱਚ ਕੰਪਿਊਟਰ ਦੇ ਵਿਸ਼ੇ ਨੂੰ ਇੱਕ ਜ਼ਰੂਰੀ ਵਿਸ਼ੇ ਦੇ ਰੂਪ ਵਿੱਚ ਪੜ੍ਹਾਇਆ ਜਾ ਰਿਹਾ ਹੈ। ਇਸ ਲਈ ਮੈਨੂੰ ਇਸ ਵਿਸ਼ੇ ਦਾ ਅਭਿਆਸ ਕਰਨ ਲਈ ਕੰਪਿਊਟਰ ਦੀ ਬਹੁਤ ਲੋੜ ਮਹਿਸੂਸ ਹੁੰਦੀ ਹੈ। ਸਾਨੂੰ ਕੰਪਿਊਟਰ ਦੇ ਵਿਸ਼ੇ ਦੀ ਬਹੁਤ ਵਿਸਤਾਰ ਨਾਲ ਪੜ੍ਹਾਈ ਕਰਵਾਈ ਜਾ ਰਹੀ ਹੈ।
ਇਸ ਲਈ ਪਿਤਾ ਜੀ ਤੁਸੀਂ ਮੈਨੂੰ ਇੱਕ ਕੰਪਿਊਟਰ ਜ਼ਰੂਰ ਲੈ ਦਿਓ ਤਾਂ ਜੋ ਮੈਂ ਇਸ ਵਿਸ਼ੇ ਦਾ ਅਭਿਆਸ ਚੰਗੀ ਤਰ੍ਹਾਂ ਕਰ ਸਕਾਂ। ਸਾਡੇ ਅਧਿਆਪਕ ਜੀ ਵੀ ਸਾਰੇ ਬੱਚਿਆਂ ਨੂੰ ਕੰਪਿਊਟਰ ‘ਤੇ ਹਰ ਰੋਜ਼ ਅਭਿਆਸ ਕਰਨ ਲਈ ਆਖਦੇ ਹਨ। ਇਸ ਲਈ ਤੁਸੀਂ ਇਸ ਮਹੀਨੇ ਮੈਨੂੰ ਇੱਕ ਕੰਪਿਊਟਰ ਲੈ ਕੇ ਦੇ ਦਿਓ ਤਾਂ ਜੋ ਮੈਂ ਇਸ ਵਿਸ਼ੇ ਦਾ ਅਭਿਆਸ ਕਰ ਕੇ ਮਾਹਰ ਹੋ ਸਕਾਂ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਜ਼ਰੂਰ ਹੀ ਮੇਰੀ ਸਮੱਸਿਆ ਨੂੰ ਸਮਝੋਗੇ ਅਤੇ ਮੈਨੂੰ ਇੱਕ ਕੰਪਿਊਟਰ ਜਲਦੀ ਹੀ ਲੈ ਦਿਓਗੇ। ਮਾਤਾ ਜੀ ਨੂੰ ਪੈਰੀਂ ਪੈਣਾ ਅਤੇ ਵੀਰ ਜੀ ਨੂੰ ਸਤਿ ਸ੍ਰੀ ਅਕਾਲ।
ਆਪ ਦਾ ਸਪੁੱਤਰ
ਸਾਹਿਲ
