ਚਿੱਠੀ ਪੱਤਰ : ਆਪਣੇ ਛੋਟੇ ਭਰਾ ਨੂੰ ਪੱਤਰ ਰਾਹੀਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਨਾ ਦਿਓ।
ਆਪਣੇ ਛੋਟੇ ਭਰਾ ਨੂੰ ਪੱਤਰ ਰਾਹੀਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਨਾ ਦਿਓ।
ਪਰੀਖਿਆ ਭਵਨ
………………. ਸ਼ਹਿਰ
17 ਅਗਸਤ, 20….
ਪਿਆਰੇ ਇਕਨੂਰ
ਸ਼ੁੱਭ ਇੱਛਾਵਾਂ ! ਕੱਲ੍ਹ ਪਿਤਾ ਜੀ ਦੀ ਚਿੱਠੀ ਮਿਲੀ, ਜਿਸਨੂੰ ਪੜ੍ਹ ਕੇ ਪਤਾ ਲੱਗਾ ਹੈ ਕਿ ਤੇਰੀ ਸਿਹਤ ਠੀਕ ਨਹੀਂ ਰਹਿੰਦੀ। ਉਨ੍ਹਾਂ ਦੱਸਿਆ ਹੈ ਕਿ ਤੂੰ ਦਿਨ-ਰਾਤ ਕਿਤਾਬਾਂ ਵਿੱਚ ਹੀ ਡੁੱਬਿਆ ਰਹਿੰਦਾ ਹੈ। ਤੈਨੂੰ ਖਾਣ-ਪੀਣ ਜਾਂ ਅਰਾਮ ਕਰਨ ਦੀ ਜ਼ਰਾ ਵੀ ਸੁਰਤ ਨਹੀਂ ਹੈ। ਤੈਨੂੰ ਭੁੱਖ ਵੀ ਘੱਟ ਲੱਗਦੀ ਹੈ। ਰੰਗ ਵੀ ਪੀਲਾ ਪੈ ਗਿਆ ਹੈ। ਇਹ ਗੱਲਾਂ ਜਾਣ ਕੇ ਮੇਰਾ ਮਨ ਦੁਖੀ ਹੋਇਆ ਹੈ। ਤੋਰੀ ਪੜਾਈ ਦੀ ਭਾਵੇਂ ਉਹ ਪਸ਼ੰਸਾ ਕਰਦੇ ਹਨ, ਪਰ ਤੇਰੀ ਸਿਹਤ ਬਾਰੇ ਉਹ ਬਹੁਤ ਚਿੰਤਤ ਹਨ।
ਮੇਰੇ ਵੀਰ, ਸਿਹਤ ਇੱਕ ਵਡਮੁੱਲਾ ਖਜ਼ਾਨਾ ਹੈ। ਜੇਕਰ ਤੂੰ ਸਿਹਤ ਦਾ ਧਿਆਨ ਰੱਖੇਗਾ ਤਾਂ ਹੀ ਤੂੰ ਦਿਮਾਗ਼ ਤੋਂ ਵਧੇਰੇ ਕੰਮ ਲੈ ਸਕੇਗਾ। ਇੱਕ ਵਿਦਿਆਰਥੀ ਲਈ ਖੇਡਾਂ ਬਹੁਤ ਜਰੂਰੀ ਹਨ। ਵਿਦਿਆਰਥੀ ਪੜ੍ਹਾਈ ਨਾਲ ਦਿਮਾਗੀ ਤੌਰ ਤੇ ਉੱਨਤ ਹੁੰਦਾ ਹੈ ਤੇ ਖੇਡਾਂ ਨਾਲ ਉਸਦਾ ਸਰੀਰਕ ਤੇ ਮਾਨਸਕ ਵਿਕਾਸ ਹੁੰਦਾ ਹੈ। ਇਸ ਮੰਤਵ ਲਈ ਤੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਜ਼ਰੂਰ ਲਿਆ ਕਰ।
ਮੈਂ ਆਸ ਕਰਦਾ ਹਾਂ ਕਿ ਤੂੰ ਮੇਰੀਆਂ ਸਾਰੀਆਂ ਗੱਲਾਂ ਵੱਲ ਧਿਆਨ ਦੇਵੇਗਾ ਤੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਭਾਗ ਲਵੇਗਾ। ਮਾਤਾ-ਪਿਤਾ ਜੀ ਨੂੰ ਸਤਿ ਸ੍ਰੀ ਅਕਾਲ।
ਤੇਰਾ ਵੱਡਾ ਵੀਰ
ਗੁਰਨੂਰ
ਵੱਲ : ਇਕਨੂਰ ਸਿੰਘ
……………………
…………………… ਸ਼ਹਿਰ