ਚਿੱਠੀਆਂ ਅਤੇ ਬਿਨੈ-ਪੱਤਰ ਵਿੱਚ ਅੰਤਰ


ਚਿੱਠੀਆਂ ਅਤੇ ਬਿਨੈ-ਪੱਤਰ ਵਿੱਚ ਅੰਤਰ


ਚਿੱਠੀ ਅਤੇ ਬਿਨੈ-ਪੱਤਰ ਵਿੱਚ ਕਾਫੀ ਅੰਤਰ ਹੁੰਦਾ ਹੈ। ਬਿਨੈ-ਪੱਤਰ ਦੀ ਸ਼ੁਰੂਆਤ ਤਤਫਟ ਹੁੰਦੀ ਹੈ। ਇਨ੍ਹਾਂ ਵਿੱਚ ਉਨੀ ਹੀ ਗੱਲ ਲਿਖੀ ਜਾਂਦੀ ਹੈ ਜਿੰਨੀ ਜ਼ਰੂਰੀ ਹੁੰਦੀ ਹੈ। ਇਸ ਵਿੱਚ ਬੇਲੋੜੀਆਂ ਗੱਲਾਂ ਤੋਂ ਪ੍ਰਹੇਜ਼ ਕੀਤਾ ਜਾਂਦਾ ਹੈ ਜਦਕਿ ਚਿੱਠੀਆਂ ਵਿੱਚ ਅਜਿਹੀ ਕਿਸੇ ਗੱਲ ਦਾ ਵੀ ਧਿਆਨ ਨਹੀਂ ਰੱਖਿਆ ਜਾਂਦਾ।


ਚਿੱਠੀਆਂ

ਚਿੱਠੀਆਂ ਆਮਤੌਰ ਤੇ ਮਾਤਾ-ਪਿਤਾ, ਰਿਸ਼ਤੇਦਾਰਾਂ, ਮਿੱਤਰਾਂ-ਸਹੇਲੀਆਂ ਜਾਂ ਕਿਸੇ ਦਫ਼ਤਰ ਦੇ ਅਫ਼ਸਰ ਨੂੰ ਲਿਖੀਆਂ ਜਾਂਦੀਆਂ ਹਨ।


ਅਰਜ਼ੀਆਂ ਜਾਂ ਬਿਨੈ-ਪੱਤਰ

ਅਰਜ਼ੀਆਂ ਨੂੰ ਬਿਨੈ-ਪੱਤਰ ਵੀ ਆਖਦੇ ਹਨ। ਇਨ੍ਹਾਂ ਵਿੱਚ ਕਿਸੇ ਨੂੰ ਆਮਤੌਰ ਤੇ ਬੇਨਤੀ ਕੀਤੀ ਗਈ ਹੁੰਦੀ ਹੈ। ਅਜਿਹੀਆਂ ਅਰਜ਼ੀਆਂ ਸਕੂਲ ਦੇ ਪ੍ਰਿੰਸੀਪਲ ਸਰ, ਪ੍ਰਿੰਸੀਪਲ ਮੈਡਮ, ਹੈੱਡ-ਟੀਚਰ, ਹੈੱਡ-ਮਿਸਟ੍ਰੈਸ ਆਦਿ ਨੂੰ ਲਿਖੀਆਂ ਜਾਂਦੀਆਂ ਹਨ।


ਨੋਟ : ਨਵੇਂ ਪੈਟਰਨ ਦੇ ਅਨੁਸਾਰ ਬਿਨੈ-ਪੱਤਰ ਅਤੇ ਚਿੱਠੀ-ਪੱਤਰ ਲਿਖਣ ਦਾ ਢੰਗ ਬਦਲ ਗਿਆ ਹੈ। ਹੁਣ, ਸਾਰੇ ਪੁੱਤਰ ਖੱਬੇ ਹੱਥ ਪਾਸਿਓ ਸ਼ੁਰੂ ਅਤੇ ਖ਼ਤਮ ਕੀਤੇ ਜਾਂਦੇ ਹਨ।