Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਚਿਸ਼ਤੀ ਅਤੇ ਸੁਹਰਾਵਰਦੀ


ਪ੍ਰਸ਼ਨ. ਵਿਵਹਾਰਕ ਪੱਧਰ ਉੱਤੇ ਚਿਸ਼ਤੀਆਂ ਤੇ ਸੁਹਰਾਵਰਦੀ ਸਿਲਸਿਲਿਆਂ ਵਿੱਚ ਕੀ ਅੰਤਰ ਸਨ ?

ਉੱਤਰ : ਮੱਧਕਾਲ ਵਿੱਚ ਜਿਹੜੇ ਸੂਫ਼ੀਆਂ ਦਾ ਪ੍ਰਚਾਰ ਹੋਇਆ ਉਹਨਾਂ ਦੇ ਦੋ ਵਰਗ ਸਨ-ਇਕ ਸ਼ੇਖ ਮੁਇਨੁਦੀਨ ਚਿਸ਼ਤੀ ਦੁਆਰਾ ਸਥਾਪਤ ਚਿਸ਼ਤੀ ਸਿਲਸਿਲਾ ਸੀ ਅਤੇ ਦੂਜਾ ਬਹਾਉਦੀਨ ਜ਼ਕਰੀਆ ਦੁਆਰਾ ਸਥਾਪਤ ਸੁਹਰਾਵਰਦੀ ਸਿਲਸਿਲਾ ਸੀ। ਚਿਸ਼ਤੀਆਂ ਅਤੇ ਸੁਹਰਾਵਰਦੀ ਸਿਲਸਿਲਿਆਂ ਵਿੱਚ ਵਿਵਹਾਰਕ ਪੱਧਰ ਤੇ ਕਈ ਅੰਤਰ ਸਨ। ਚਿਸ਼ਤੀ ਸ਼ੇਖ ਧਨ ਨੂੰ ਅਧਿਆਤਮਕ ਉਨੱਤੀ ਦੇ ਰਾਹ ਵਿੱਚ ਵੱਡਾ ਰੋੜਾ ਸਮਝਦੇ ਸਨ। ਇਸ ਦੀ ਥਾਂ ਤੇ ਉਹ ਗਰੀਬੀ ਦਾ ਜੀਵਨ ਬਤੀਤ ਕਰਨ ਤੇ ਵਿਸ਼ਵਾਸ ਰੱਖਦੇ ਸਨ। ਇਹਨਾਂ ਦੇ ਉਲਟ ਸੁਹਰਾਵਰਦੀ ਸਿਲਸਿਲੇ ਵਿੱਚ ਧਨ ਨੂੰ ਜੀਵਨ ਵਿੱਚ ਖਾਸ ਥਾਂ ਦਿੰਦੇ ਸਨ। ਸੁਹਰਾਵਰਦੀ ਸਿਲਸਿਲੇ ਦੀ ਨੀਂਹ ਰੱਖਣ ਵਾਲਾ ਬਹਾਉਦੀਨ ਜ਼ਕਰੀਆ ਆਪ ਇੱਕ ਅਮੀਰ ਸੰਤ ਸੀ। ਸੁਹਰਾਵਰਦੀ ਸਿਲਸਿਲੇ ਵਾਲੇ ਪ੍ਰਾਹੁਣਿਆਂ ਦੀ ਬਹੁਤ ਆਉ ਭਗਤ ਕਰਦੇ ਸਨ। ਚਿਸ਼ਤੀ ਸੂਫ਼ੀ ਆਰਥਿਕ ਕਠਿਨਾਈ ਦੇ ਕਾਰਨ ਇਸ ਤਰ੍ਹਾਂ ਨਹੀਂ ਕਰਦੇ ਸਨ। ਚਿਸ਼ਤੀ ਸੂਫ਼ੀ ਸੰਤ ਸਾਰੇ ਸਧਾਰਨ ਲੋਕਾਂ ਨੂੰ ਪ੍ਰਵਚਨ ਕਰਦੇ ਸਨ ਤੇ ਹਰ ਸਮੇਂ ਦਰਸ਼ਨ ਦੇਣ ਲਈ ਤਿਆਰ ਸਨ। ਪਰ ਸੁਹਰਾਵਰਦੀ ਕੁਝ ਗਿਣੇ ਮਿੱਥੇ ਅਮੀਰਾਂ ਨੂੰ ਅਸ਼ੀਰਵਾਦ ਦਿੰਦੇ ਸਨ। ਚਿਸ਼ਤੀ ਸ਼ੇਖਾਂ ਨੂੰ ਸਰਕਾਰ ਦੀ ਕੋਈ ਪ੍ਰਵਾਹ ਨਹੀਂ ਸੀ ਤੇ ਨਾ ਹੀ ਉਹ ਸੁਲਤਾਨਾਂ ਪਾਸੋਂ ਕੋਈ ਦਾਨ ਆਦਿ ਲੈਂਦੇ ਸਨ। ਇਸ ਲਈ ਤੁਗਲਕ ਸੁਲਤਾਨਾਂ ਦਾ ਵਿਵਹਾਰ ਚਿਸ਼ਤੀਆਂ ਨਾਲ ਤਨਾਅਪੂਰਨ ਰਿਹਾ ਪਰ ਇਸ ਦੇ ਉਲਟ ਸੁਹਰਾਵਰਦੀ ਸਿਲਸਿਲੇ ਵਾਲਿਆਂ ਦੇ ਸੁਲਤਾਨਾਂ ਨਾਲ ਸੰਬੰਧ ਬਹੁਤ ਡੂੰਘੇ ਸਨ। ਚਿਸ਼ਤੀ ਲੋਕਾਂ ਦੇ ਬਹੁਤ ਲਾਗੇ ਸਨ, ਸੁਹਰਾਵਰਦੀ ਸਰਕਾਰ ਦੇ ਲਾਗੇ ਹੋਣ ਦੇ ਕਾਰਨ ਆਮ ਲੋਕਾਂ ਤੋਂ ਦੂਰ ਹੀ ਸਨ।


प्रश्न. व्यावहारिक स्तर पर चिश्ती और सुहरावर्दी प्रणालियों के बीच क्या अंतर था?

उत्तर: मध्य युग में प्रचार करने वाले सूफियों के दो संप्रदाय थे – एक शेख मुइनुद्दीन चिश्ती द्वारा स्थापित चिश्ती संप्रदाय और दूसरा बहाउद्दीन जकारिया द्वारा स्थापित सुहरावर्दी संप्रदाय।  चिश्तियों और सुहरावर्दी वंशों के बीच व्यावहारिक स्तर पर कई मतभेद थे। चिश्ती शेख आध्यात्मिक प्रगति के मार्ग में धन को एक बड़ी बाधा मानते थे। इसके बजाय, वे गरीबी का जीवन जीने में विश्वास करते थे। इसके विपरीत सुहरावर्दी ने जीवन में धन को विशेष स्थान दिया। सुहरावर्दी वंश के संस्थापक बहाउद्दीन ज़कारिया स्वयं एक धनी संत थे। सुहरावर्दी को चेन के मेहमानों से बहुत प्यार था। आर्थिक तंगी के कारण चिश्ती सूफियों ने ऐसा नहीं किया।  चिश्ती सूफी संत सभी आम लोगों को उपदेश देते थे और दर्शन देने के लिए हमेशा तैयार रहते थे। लेकिन सुहरावर्दी कुछ स्थानीय अमीर लोगों को आशीर्वाद देते थे।  चिश्ती शेखों ने न तो सरकार की परवाह की और न ही सुल्तानों से कोई दान स्वीकार किया। अतः तुगलक सुल्तानों का व्यवहार चिश्तियों के साथ तनावपूर्ण रहा, लेकिन इसके विपरीत सुहरावर्दी वंश के सुल्तानों के साथ संबंध बहुत गहरे थे।  चिश्ती जनता के बहुत करीब थे, सुहरावर्दी सरकार से निकटता के कारण आम जनता से बहुत दूर थे।


Question. What was the difference between the Chishti and Suhrawardi systems at the practical level?

Answer: Two sects of Sufis preached in the Middle Ages – one was the Chishti sect founded by Sheikh Muinuddin Chishti and the other was the Suhrawardy sect founded by Bahauddin Zakariya.  There were many differences at the practical level between the Chishtis and Suhrawardy dynasties. Chishti Shaikh considered money as a major obstacle in the path of spiritual progress. Instead, they believed in living a life of poverty. On the contrary, Suhrawardy gave a special place to money in life. Bahauddin Zakariya, the founder of the Suhrawardy dynasty, was himself a wealthy saint. Suhrawardy was very fond of Chen’s guests.  Chishti Sufis did not do this due to financial constraints. Chishti Sufi saint used to preach to all the common people and was always ready to give darshan.  But Suhrawardy used to bless some local rich people. The Chishti Sheikhs neither cared for the government nor accepted any donations from the Sultans. Therefore, the behavior of Tughlaq Sultans remained tense with the Chishtis, but on the contrary, relations with the Sultans of the Suhrawardy dynasty were very deep.  Chishti was very close to the public, and Suhrawardy was far away from the general public due to his proximity to the government.