CBSEclass 11 PunjabiEducationPunjab School Education Board(PSEB)

ਘੋੜੀ ਦਾ ਸਾਰ : ਸਤਿਗੁਰਾਂ ਕਾਜ ਸਵਾਰਿਆ ਈ


ਪ੍ਰਸ਼ਨ : ‘ਸਤਿਗੁਰਾਂ ਕਾਜ ਸਵਾਰਿਆ ਈ’ ਘੋੜੀ ਦਾ ਸਾਰ ਲਿਖੋ।

ਉੱਤਰ : ‘ਸਤਿਗੁਰਾਂ ਕਾਜ ਸਵਾਰਿਆ ਈ’ ਨਾਂ ਦੀ ਘੋੜੀ ਵਿੱਚ ਭੈਣਾਂ ਅਤੇ ਭਰਜਾਈਆਂ ਦੇ ਵੀਰ ਅਤੇ ਦਿਓਰ ਦੇ ਵਿਆਹ ਦੇ ਚਾਵਾਂ ਦਾ ਵਰਨਣ ਹੈ। ਭੈਣ ਆਪਣੀ ਮਾਂ ਨੂੰ ਸੰਬੋਧਨ ਕਰਦੀ ਆਖਦੀ ਹੈ ਕਿ ਜੇਕਰ ਵੀਰ ਲੰਮਿਆਂ ਰਾਹਾਂ ਤੋਂ ਆਇਆ ਹੈ ਤਾਂ ਉਸ ਨੇ ਆਪਣਾ ਘੜਾ ਫਲਾਹੀਆਂ ਦੇ ਰੁੱਖਾਂ ਹੇਠ ਬੰਨ੍ਹ ਦਿੱਤਾ ਹੈ। ਭੈਣਾਂ ਨੇ ਆਪਣੇ ਵੀਰ ਨੂੰ ਵਿਆਹ ਲਈ ਸ਼ਿੰਗਾਰ ਦਿੱਤਾ ਹੈ ਅਤੇ ਭਾਬੀਆਂ ਨੇ ਦਿਓਰ ਨੂੰ ਘੋੜੀ ਚਾੜ੍ਹ ਦਿੱਤਾ ਹੈ। ਜੇਕਰ ਵੀਰ ਨਦੀ ਦੇ ਕਿਨਾਰੇ ਆਇਆ ਹੈ ਤਾਂ ਨਦੀ ਵੀਰ ਨੂੰ ਠੰਢੇ ਹੁਲਾਰੇ ਦਿੰਦੀ ਹੈ। ਜੇਕਰ ਉਹ ਘੋੜੀ ਚੜ੍ਹ ਵਿਆਹ ਲਈ ਸਹੁਰਿਆਂ ਦੀਆਂ ਗਲੀਆਂ ਵਿੱਚ ਆਇਆ ਹੈ ਤਾਂ ਉਸ ਦੀ ਸੱਸ ਵੀਰ ਦੇ ਸਿਹਰੇ ਦੀਆਂ ਕਲੀਆਂ ਨੂੰ ਚੁੰਮਦੀ ਹੈ। ਪਰ ਇਹ ਸ਼ਗਨਾਂ ਵਾਲਾ ਕਾਰਜ ਤਾਂ ਸਤਿਗੁਰਾਂ ਨੇ ਆਪ ਆਪਣੀ ਕਿਰਪਾ ਨਾਲ ਸੁਆਰਿਆ ਹੈ।


ਅਭਿਆਸ ਦੇ ਪ੍ਰਸ਼ਨ-ਉੱਤਰ


ਪ੍ਰਸ਼ਨ 1. ‘ਸਤਿਗੁਰਾਂ ਕਾਜ ਸਵਾਰਿਆ ਈ’ ਘੋੜੀ ਵਿੱਚ ਭੈਣਾਂ ਕਿਸ ਨੂੰ ਸ਼ਿੰਗਾਰਨ ਦੀ ਗੱਲ ਕਰਦੀਆਂ ਹਨ?

ਉੱਤਰ : ਭੈਣਾਂ ਆਪਣੇ ਵੀਰ ਨੂੰ ਸ਼ਿੰਗਾਰਨ ਦੀ ਗੱਲ ਕਰਦੀਆਂ ਹਨ।

ਪ੍ਰਸ਼ਨ 2. ‘ਸਤਿਗੁਰਾਂ ਕਾਜ ਸਵਾਰਿਆ ਈ’ ਘੋੜੀ ਵਿੱਚ ਭਾਬੀਆਂ ਕਿਸ ਨੂੰ ਘੋੜੀ ਚੜਾਉਂਦੀਆਂ ਹਨ?

ਉੱਤਰ : ਭਾਬੀਆਂ ਆਪਣੇ ਦਿਓਰ ਨੂੰ ਘੋੜੀ ਚੜ੍ਹਾਉਂਦੀਆਂ ਹਨ।

ਪ੍ਰਸ਼ਨ 3. ‘ਸਤਿਗੁਰਾਂ ਕਾਜ ਸਵਾਰਿਆ ਈ’ ਘੋੜੀ ਵਿੱਚ ਵੀਰ ਦੇ ਸਿਹਰੇ ਦੀਆਂ ਕਲੀਆਂ ਨੂੰ ਕੌਣ ਚੁੰਮਦਾ ਹੈ?

ਉੱਤਰ : ਵੀਰ ਦੇ ਸਿਹਰੇ ਦੀਆਂ ਕਲੀਆਂ ਨੂੰ ਵੀਰ ਦੀ ਸੱਸ ਚੁੰਮਦੀ ਹੈ।


ਇੱਕ-ਦੋ ਸ਼ਬਦਾਂ ਜਾਂ ਇੱਕ ਸਤਰ/ਇੱਕ ਵਾਕ ਵਿੱਚ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ਵੀਰ ਆਪਣਾ ਘੋੜਾ ਕਿੱਥੇ ਬੰਨ੍ਹਦਾ ਹੈ?

ਉੱਤਰ : ਫਲਾਹੀਆਂ ਹੇਠ।

ਪ੍ਰਸ਼ਨ 2. ਭੈਣਾਂ ਕਿਸ ਨੂੰ ਸ਼ਿੰਗਾਰਦੀਆਂ ਹਨ?

ਉੱਤਰ : ਵੀਰ ਨੂੰ।

ਪ੍ਰਸ਼ਨ 3. ਭਾਬੀਆਂ ਕਿਸ ਨੂੰ ਘੋੜੀ ਚੜ੍ਹਾਉਂਦੀਆਂ ਹਨ?

ਉੱਤਰ : ਦਿਓਰ ਨੂੰ।

ਪ੍ਰਸ਼ਨ 4. ਨਦੀ ਠੰਢੇ ਹੁਲਾਰੇ ਕਿਸ ਨੂੰ ਦਿੰਦੀ ਹੈ ?

ਉੱਤਰ : ਵੀਰ ਨੂੰ।

ਪ੍ਰਸ਼ਨ 5. ਵੀਰ ਦੇ ਸਿਹਰੇ ਦੀਆਂ ਕਲੀਆਂ ਨੂੰ ਕੌਣ ਚੁੰਮਦਾ ਹੈ?

ਉੱਤਰ : ਸੱਸ।

ਪ੍ਰਸ਼ਨ 6. ਵੀਰ ਦੀ ਸੱਸ ਕਿਸ ਨੂੰ ਚੁੰਮਦੀ ਹੈ?

ਉੱਤਰ : ਵੀਰ ਦੀ ਸੱਸ ਵੀਰ ਦੇ ਸਿਹਰੇ ਦੀਆਂ ਕਲੀਆਂ ਨੂੰ ਚੁੰਮਦੀ ਹੈ।

ਪ੍ਰਸ਼ਨ 7. ਕੰਮ/ਕਾਰਜ ਕਿਸ ਨੇ ਸੁਆਰਿਆ ਹੈ?

ਉੱਤਰ : ਸਤਿਗੁਰਾਂ ਨੇ।