ਘਰ ਦਾ ਪਿਆਰ : ਬਹੁ ਵਿਕਲਪੀ ਪ੍ਰਸ਼ਨ
ਪ੍ਰਸ਼ਨ 1. ਪ੍ਰਿੰਸੀਪਲ ਤੇਜਾ ਸਿੰਘ ਦਾ ਦਿਹਾਂਤ ਕਦੋਂ ਹੋਇਆ?
(ੳ) 1901 ਈ. ਵਿੱਚ
(ਅ) 1958 ਈ. ਵਿੱਚ
(ੲ) 1974 ਈ. ਵਿੱਚ
(ਸ) 1977 ਈ. ਵਿੱਚ
ਪ੍ਰਸ਼ਨ 2. ਪ੍ਰਿੰਸੀਪਲ ਤੇਜਾ ਸਿੰਘ ਦਾ ਜੀਵਨ-ਕਾਲ ਕਿਹੜਾ ਹੈ?
(ੳ) 1895-1977 ਈ.
(ਅ) 1896-1974 ee.
(ੲ) 1921-2001 ਈ.
(ਸ) 1894-1958 ਈ.
ਪ੍ਰਸ਼ਨ 3. ਪ੍ਰਿੰਸੀਪਲ ਤੇਜਾ ਸਿੰਘ ਦੀ ਮਾਤਾ ਦਾ ਕੀ ਨਾਂ ਸੀ?
(ੳ) ਮਾਤਾ ਤ੍ਰਿਪਤਾ ਜੀ
(ਅ) ਮਾਤਾ ਭਾਨੀ ਜੀ
(ੲ) ਮਾਤਾ ਸੁਰੱਸਤੀ ਜੀ
(ਸ) ਮਾਤਾ ਦਾਨੀ ਜੀ
ਪ੍ਰਸ਼ਨ 4. ਪ੍ਰਿੰਸੀਪਲ ਤੇਜਾ ਸਿੰਘ ਪੈਪਸੂ ਸਰਕਾਰ ਵੱਲੋਂ ਕਦੋਂ ਸਨਮਾਨਿਤ ਕੀਤਾ ਗਿਆ?
(ੳ) 1948 ਈ. ਵਿੱਚ
(ਅ) 1949 ਈ. ਵਿੱਚ
(ੲ) 1950 ਈ. ਵਿੱਚ
(ਸ) 1951 ਈ. ਵਿੱਚ
ਪ੍ਰਸ਼ਨ 5. ਹੇਠ ਦਿੱਤੇ ਨਿਬੰਧ-ਸੰਗ੍ਰਹਿ ਕਿਸ ਲੇਖਕ ਦੇ ਹਨ?
ਸਾਹਿਤ ਦਰਸ਼ਨ, ਨਵੀਆਂ ਸੋਚਾਂ, ਸਹਿਜ ਸੁਭਾ, ਘਰ ਦਾ ਪਿਆਰ।
(ੳ) ਡਾ. ਨਰਿੰਦਰ ਸਿੰਘ ਕਪੂਰ ਦੇ
(ਅ) ਗਿਆਨੀ ਗੁਰਦਿੱਤ ਸਿੰਘ ਦੇ
(ੲ) ਪਿੰ. ਤੇਜਾ ਸਿੰਘ ਦੇ
(ਸ) ਡਾ. ਬਲਬੀਰ ਸਿੰਘ ਦੇ
ਪ੍ਰਸ਼ਨ 6. ‘ਘਰ ਦਾ ਪਿਆਰ’ ਕਿਸ ਦੀ ਰਚਨਾ ਹੈ?
(ੳ) ਸ. ਗੁਰਬਖ਼ਸ਼ ਸਿੰਘ ਦੀ
(ਅ)ਸ. ਕਪੂਰ ਸਿੰਘ ਦੀ
(ੲ) ਪ੍ਰਿੰ. ਤੇਜਾ ਸਿੰਘ ਦੀ
(ਸ) ਪ੍ਰੋ. ਪਿਆਰਾ ਸਿੰਘ ਪਦਮ ਦੀ
ਪ੍ਰਸ਼ਨ 7. ਉਸ ਥਾਂ ਨੂੰ ਕੀ ਕਹਿੰਦੇ ਹਨ ਜਿੱਥੇ ਅਸੀਂ ਬਚਪਨ ਵਿੱਚ ਮਾਂ, ਭੈਣ ਤੇ ਭਰਾ ਕੋਲ਼ੋਂ ਲਾਡ/ਪਿਆਰ ਲਿਆ ਹੁੰਦਾ ਹੈ?
(ੳ) ਕੋਠਾ
(ਅ) ਮਹਿਲ
(ੲ) ਘਰ
(ਸ) ਪਰਿਵਾਰ
ਪ੍ਰਸ਼ਨ 8. ਉਸ ਥਾਂ ਨੂੰ ਕੀ ਕਹਿੰਦੇ ਹਨ ਜਿੱਥੇ ਖੱਟੀ-ਕਮਾਈ ਕਰਨ ਤੋਂ ਬਾਅਦ ਮੁੜ ਆਉਣ ਨੂੰ ਦਿਲ ਕਰਦਾ ਹੈ?
(ੳ) ਘਰ
(ਅ) ਝੋਂਪੜੀ
(ੲ) ਪਰਿਵਾਰ
(ਸ) ਮਹਿਲ
ਪ੍ਰਸ਼ਨ 9. ਕੋਝੇ, ਸੜੀਅਲ ਜਾਂ ਖਿਝੂ ਸੁਭਾਅ ਵਾਲ਼ੇ ਵਿਅਕਤੀ ਕੋਲ ਕਿਸ ਦੀ ਘਾਟ ਹੁੰਦੀ ਹੈ?
(ੳ) ਹੌਸਲੇ ਦੀ
(ਅ) ਧਨ ਦੀ
(ੲ) ਪੈਸੇ ਦੀ
(ਸ) ਘਰ ਦੇ ਪਿਆਰ ਦੀ
ਪ੍ਰਸ਼ਨ 10. ਲੇਖਕ ਦੀ ਜਾਣਕਾਰ ਬਿਰਧ ਬੀਬੀ ਦਾ ਸੁਭਾਅ ਕਿਹੋ ਜਿਹਾ ਸੀ?
(ੳ) ਨਰਮ
(ਅ) ਸਖ਼ਤ
(ੲ) ਸਾਊ
(ਸ) ਖਰ੍ਹਵਾ
ਪ੍ਰਸ਼ਨ 11. ਲੇਖਕ ਦੀ ਜਾਣਕਾਰ ਬਿਰਧ ਬੀਬੀ ਨੂੰ ਜੀਵਨ ਵਿੱਚ ਕੀ ਨਹੀਂ ਸੀ ਮਿਲਿਆ?
(ੳ) ਘਰ ਦਾ ਪਿਆਰ
(ਅ) ਪੈਸਾ
(ੲ) ਘਰ
(ਸ) ਸਤਿਕਾਰ
ਪ੍ਰਸ਼ਨ 12. “ਮੈਂ ਤੈਥੋਂ ਵਾਰੀ! ਮੈਂ ਉਹਨਾਂ ਦੇਸਾਂ ਤੋਂ ਵਾਰੀ! ਉਹਨਾਂ ਰਾਹਾਂ ਤੋਂ ਵਾਰੀ ਜਿਨ੍ਹਾਂ ਉੱਤੇ ਚੱਲ ਕੇ ਤੂੰ ਆਇਆ ਹੈਂ।” ਇਹ ਸ਼ਬਦ ਕਿਸ ਨੇ ਕਹੇ?
(ੳ) ਬੀਬੀ ਨਾਨਕੀ ਨੇ
(ਅ) ਮਾਤਾ ਤ੍ਰਿਪਤਾ ਜੀ ਨੇ
(ੲ) ਬੀਬੀ ਖ਼ਦੀਜਾ ਨੇ
(ਸ) ਬੀਬੀ ਭਾਨੀ ਨੇ
ਪ੍ਰਸ਼ਨ 13. ਜੇਕਰ ਕਾਰਲਾਈਲ ਆਪਣੀ ਪਤਨੀ ਨੂੰ ਪਿਆਰ ਕਰਦਾ ਤਾਂ ਇਸ ਦਾ ਉਸ ਦੇ ਜੀਵਨ ‘ਤੇ ਕੀ ਅਸਰ ਹੁੰਦਾ?
(ੳ) ਉਸ ਨੂੰ ਹੌਸਲਾ ਹੁੰਦਾ
(ਅ) ਉਹ ਆਸ਼ਾਵਾਦੀ ਹੁੰਦਾ
(ੲ) ਉਹ ਨਿਰਾਸ਼ਾ ਤੋਂ ਮੁਕਤ ਹੋ ਜਾਂਦਾ
(ਸ) ਉਹ ਏਨਾ ਖਿਜੂ ਤੇ ਸੜੂ ਨਾ ਹੁੰਦਾ
ਪ੍ਰਸ਼ਨ 14. ਚਾਚੀ ਦੀ ਮੌਤ ‘ਤੇ ਚਾਚੇ ਕੋਲ ਅਫ਼ਸੋਸ ਕਰਨ ਲਈ ਜਾਣ ਸਮੇਂ ਮੁੰਡੇ ਨੂੰ ਕਿਸ ਨੂੰ ਨਾਲ ਲੈ ਜਾਣਾ ਪੈਂਦਾ ਹੈ?
(ੳ) ਤਾਈ ਨੂੰ
(ਅ) ਤਾਏ ਨੂੰ
(ੲ) ਦਾਦੀ ਨੂੰ
(ਸ) ਮਾਂ ਨੂੰ
ਪ੍ਰਸ਼ਨ 15. ਜਦ ਲੇਖਕ ਹਰ ਹਫ਼ਤੇ ਐਤਵਾਰ ਕੱਟਣ ਲਈ ਪਿੰਡ ਆਉਂਦਾ ਸੀ ਤਾਂ ਉਸ ਸਮੇਂ ਉਹ ਕਿੱਥੇ ਪੜ੍ਹਦਾ ਸੀ?
(ੳ) ਅੰਮਿ੍ਤਸਰ
(ਅ) ਦਿੱਲੀ
(ੲ) ਲਾਹੌਰ
(ਸ) ਰਾਵਲਪਿੰਡੀ
ਪ੍ਰਸ਼ਨ 16. ‘ਅੱਜ-ਕੱਲ੍ਹ ਬਹੁਤ ਸਾਰੀ ਦੁਰਾਚਾਰੀ ਦਾ ਕਾਰਨ ਘਰੋਗੀ ਵੱਸੋਂ ਦਾ ਘਾਟਾ ਅਤੇ ਬਜ਼ਾਰੀ ਰਹਿਣੀ-ਬਹਿਣੀ ਦਾ ਵਾਧਾ ਹੈ। ਇਹ ਸ਼ਬਦ ਕਿਸ ਲੇਖਕ ਦੇ ਹਨ?
(ੳ) ਗੁਰਬਖ਼ਸ਼ ਸਿੰਘ ਦੇ
(ਅ) ਪਿੰ. ਤੇਜਾ ਸਿੰਘ ਦੇ
(ੲ) ਡਾ. ਨਰਿੰਦਰ ਸਿੰਘ ਕਪੂਰ ਦੇ
(ਸ) ਡਾ. ਬਲਬੀਰ ਸਿੰਘ ਦੇ
ਪ੍ਰਸ਼ਨ 17. ‘ਧਰਮ ਘਰਾਂ ਵਿੱਚੋਂ ਨਿਕਲ ਕੇ ਬਜ਼ਾਰਾਂ ਵਿੱਚ ਆ ਗਿਆ ਹੈ।’ ਇਹ ਸ਼ਬਦ ਕਿਸ ਲੇਖ ਵਿੱਚੋਂ ਹਨ?
(ੳ) ਪ੍ਰਾਰਥਨਾ ਵਿੱਚੋਂ
(ਅ) ਬੋਲੀ ਵਿੱਚੋਂ
(ੲ) ਤੁਰਨ ਦਾ ਹੁਨਰ ਵਿੱਚੋਂ
(ਸ) ਘਰ ਦਾ ਪਿਆਰ ਵਿੱਚੋਂ
ਪ੍ਰਸ਼ਨ 18. ‘ਜੇ ਉਹ ਨਾਨਕ ਸਨ ਤਾਂ ਕੀ ਉਹ ‘ਨਾਨਕੀ’ ਨਹੀਂ ਸੀ।” ਇਹ ਸ਼ਬਦ ਕਿਸ ਲੇਖਕ ਦੇ ਹਨ?
(ੳ) ਡਾ. ਨਰਿੰਦਰ ਸਿੰਘ ਕਪੂਰ ਦੇ
(ਅ)ਪ੍ਰਿੰ. ਤੇਜਾ ਸਿੰਘ ਦੇ
(ੲ) ਡਾ. ਬਲਬੀਰ ਸਿੰਘ ਦੇ
(ਸ) ਗਿਆਨੀ ਗੁਰਦਿੱਤ ਸਿੰਘ ਦੇ
ਪ੍ਰਸ਼ਨ 19. ਹੇਠ ਦਿੱਤਿਆਂ ਵਿੱਚੋਂ ਕਿਹੜਾ ਜੁੱਟ ਸਹੀ ਹੈ?
(ੳ) ਘਰ ਦਾ ਪਿਆਰ : ਪ੍ਰਿੰ. ਤੇਜਾ ਸਿੰਘ
(ਅ)ਮੇਰੇ ਵੱਡੇ – ਵਡੇਰੇ : ਗੁਰਬਖ਼ਸ਼ ਸਿੰਘ
(ੲ) ਪ੍ਰਾਰਥਨਾ : ਡਾ. ਨਰਿੰਦਰ ਸਿੰਘ ਕਪੂਰ
(ਸ) ਬੋਲੀ : ਡਾ. ਬਲਬੀਰ ਸਿੰਘ
ਪ੍ਰਸ਼ਨ 20. ਘਰ ਇੱਟਾਂ ਜਾਂ …… ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ। ਖ਼ਾਲੀ ਥਾਂ ਲਈ ਸਹੀ ਸ਼ਬਦ ਚੁਣੋ :
(ੳ) ਸੀਮਿੰਟ
(ਅ) ਪੱਥਰ
(ੲ) ਮਿੱਟੀ
(ਸ) ਵੱਟਿਆਂ