ਘਰ ਦਾ ਪਿਆਰ – ਪ੍ਰਿੰ ਤੇਜਾ ਸਿੰਘ

ਵਾਰਤਕ ਭਾਗ – ਸਾਹਿਤ ਮਾਲਾ

ਜਮਾਤ ਦਸਵੀਂ

ਘਰ ਦਾ ਪਿਆਰ Term1 MCQ

ਹੇਠਾਂ ਦਿੱਤੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਦਾ ਸਹੀ ਵਿਕਲਪ ਚੁਣੋ :

ਪ੍ਰਸ਼ਨ 1. ਪ੍ਰਿੰ ਤੇਜਾ ਸਿੰਘ ਦਾ ਜਨਮ ਕਦੋਂ ਹੋਇਆ ?

(ੳ) 1894 ਈ. ਵਿੱਚ
(ਅ) 1895 ਈ. ਵਿੱਚ
(ੲ) 1896 ਈ. ਵਿੱਚ
(ਸ) 1909 ਈ. ਵਿੱਚ

ਪ੍ਰਸ਼ਨ 2. ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ ਕਿੱਥੇ ਹੋਇਆ?

(ੳ) ਪਿੰਡ ਆਧਾ
(ਅ) ਪਿੰਡ ਮਿੱਠੇਵਾਲ
(ੲ) ਪਿੰਡ ਘੁੰਗਰਾਣਾ
(ਸ) ਪਿੰਡ ਅਡਿਆਲਾ

ਪ੍ਰਸ਼ਨ 3. ਪ੍ਰਿੰਸੀਪਲ ਤੇਜਾ ਸਿੰਘ ਪਿਤਾ ਜੀ ਦਾ ਕੀ ਨਾਂ ਸੀ?

(ੳ) ਸ. ਪਿਸ਼ੌਰਾ ਸਿੰਘ
(ਅ) ਭਾਈ ਭਲਾਕਰ ਸਿੰਘ
(ੲ) ਸ. ਚਰਨ ਸਿੰਘ
(ਸ) ਸ. ਹੀਰਾ ਸਿੰਘ

ਪ੍ਰਸ਼ਨ 4. ਕਿਹੜੀ ਕਲਾਸ ਵਿੱਚ ਅੱਵਲ ਰਹਿਣ ‘ਤੇ ਸ. ਤੇਜਾ ਸਿੰਘ ਨੂੰ ਵਜ਼ੀਫ਼ਾ ਮਿਲਿਆ?

(ੳ) ਪੰਜਵੀਂ ਜਮਾਤ ਵਿੱਚੋਂ
(ਅ) ਮਿਡਲ ਵਿੱਚੋਂ
(ੲ) ਦਸਵੀਂ ਜਮਾਤ ਵਿੱਚੋਂ
(ਸ) ਬੀ. ਏ. ਵਿੱਚੋਂ

ਪ੍ਰਸ਼ਨ 5. ਪ੍ਰਿੰਸੀਪਲ ਤੇਜਾ ਸਿੰਘ ਨੇ ਮੈਟ੍ਰਿਕ ਦੀ ਪਰੀਖਿਆ ਕਦੋਂ ਪਾਸ ਕੀਤੀ?

(ੳ) 1904 ਈ. ਵਿੱਚ
(ਅ) 1910 ਈ. ਵਿੱਚ
(ੲ) 1914 ਈ. ਵਿੱਚ
(ਸ) 1917 ਈ. ਵਿੱਚ

ਪ੍ਰਸ਼ਨ 6. ਪ੍ਰਿੰਸੀਪਲ ਤੇਜਾ ਸਿੰਘ ਨੇ ਬੀ. ਏ. ਦੀ ਪਰੀਖਿਆ ਕਦੋਂ ਪਾਸ ਕੀਤੀ?

(ੳ) 1945 ਈ. ਵਿੱਚ
(ਅ) 1917 ਈ. ਵਿੱਚ
(ੲ) 1915 ਈ. ਵਿੱਚ
(ਸ) 1914 ਈ. ਵਿੱਚ

ਪ੍ਰਸ਼ਨ 7. 1917 ਈ. ਵਿੱਚ ਪ੍ਰਿੰ. ਤੇਜਾ ਸਿੰਘ ਨੇ ਕਿਹੜੀ ਪਰੀਖਿਆ ਪਾਸ ਕੀਤੀ?

(ੳ) ਐੱਫ . ਏ . ਦੀ
(ਅ) ਬੀ . ਏ . ਦੀ
(ੲ) ਮੈਟ੍ਰਿਕ ਦੀ
(ਸ) ਐੱਮ . ਏ . ਅੰਗਰੇਜ਼ੀ ਦੀ

ਪ੍ਰਸ਼ਨ 8. ਖ਼ਾਲਸਾ ਕਾਲਜ, ਅੰਮ੍ਰਿਤਸਰ ਵਿਖੇ ਪ੍ਰਿੰ ਤੇਜਾ ਸਿੰਘ ਕਿਹੜੇ ਵਿਸ਼ੇ ਪੜ੍ਹਾਉਂਦੇ ਰਹੇ?

(ੳ) ਪੰਜਾਬੀ ਤੇ ਧਾਰਮਿਕ ਸਿੱਖਿਆ
(ਅ) ਅੰਗਰੇਜ਼ੀ, ਪੰਜਾਬੀ ਅਤੇ ਸਮਾਜਿਕ ਸਿੱਖਿਆ
(ੲ) ਅੰਗਰੇਜ਼ੀ, ਹਿਸਾਬ ਤੇ ਇਤਿਹਾਸ
(ਸ) ਅੰਗਰੇਜ਼ੀ, ਇਤਿਹਾਸ ਤੇ ਧਰਮ – ਵਿੱਦਿਆ

ਪ੍ਰਸ਼ਨ 9. ਪ੍ਰਿੰ. ਤੇਜਾ ਸਿੰਘ ਕਦੋਂ ਖ਼ਾਲਸਾ ਕਾਲਜ, ਬੰਬਈ ਦੇ ਪ੍ਰਿੰਸੀਪਲ ਬਣੇ?

(ੳ) 1945 ਈ. ਵਿੱਚ
(ਅ) 1948 ਈ. ਵਿੱਚ
(ੲ) 1949 ਈ. ਵਿੱਚ
(ਸ) 1950 ਈ. ਵਿੱਚ

ਪ੍ਰਸ਼ਨ 10. ਪ੍ਰਿੰ. ਤੇਜਾ ਸਿੰਘ ਕਦੋਂ ਮਹਿੰਦਰਾ ਕਾਲਜ, ਪਟਿਆਲਾ ਦੇ ਪ੍ਰਿੰਸੀਪਲ ਬਣੇ?

(ੳ) 1917 ਈ. ਵਿੱਚ
(ਅ) 1945 ਈ. ਵਿੱਚ
(ੲ) 1949 ਈ. ਵਿੱਚ
(ਸ) 1948 ਈ. ਵਿੱਚ

ਪ੍ਰਸ਼ਨ 11. ਪ੍ਰਿੰ. ਤੇਜਾ ਸਿੰਘ ਨੂੰ ਅਭਿਨੰਦਨ ਗ੍ਰੰਥ ਕਦੋਂ ਭੇਂਟ ਕੀਤਾ ਗਿਆ?

(ੳ) 1951 ਈ. ਵਿੱਚ
(ਅ) 1955 ਈ. ਵਿੱਚ
(ੲ) 1956 ਈ. ਵਿੱਚ
(ਸ) 1957 ਈ. ਵਿੱਚ

ਪ੍ਰਸ਼ਨ 12. ਪ੍ਰਿੰਸੀਪਲ ਤੇਜਾ ਸਿੰਘ ਦੀ ਸ੍ਵੈਜੀਵਨੀ ਦਾ ਕੀ ਨਾਂ ਹੈ?

(ੳ) ਨਵੀਆਂ ਸੋਚਾਂ
(ਅ) ਆਰਸੀ
(ੲ) ਸਹਿਜ ਸੁਭਾ
(ਸ) ਮੇਰੀ ਦੁਨੀਆ

ਪ੍ਰਸ਼ਨ 13. ‘ਘਰ ਦਾ ਪਿਆਰ’ ਕਿਸ ਦੀ ਰਚਨਾ ਹੈ?

(ੳ) ਸ. ਗੁਰਬਖ਼ਸ਼ ਸਿੰਘ ਦੀ
(ਅ) ਪ੍ਰਿੰ. ਤੇਜਾ ਸਿੰਘ ਦੀ
(ੲ) ਸ. ਕਪੂਰ ਸਿੰਘ ਦੀ
(ਸ) ਪ੍ਰੋ. ਪਿਆਰਾ ਸਿੰਘ ਪਦਮ ਦੀ

ਪ੍ਰਸ਼ਨ 14. ਪ੍ਰਿੰਸੀਪਲ ਤੇਜਾ ਸਿੰਘ ਦੀ ਰਚਨਾ ਕਿਹੜੀ ਹੈ?

(ੳ) ਮਹਾਂਕਵੀ ਕਾਲੀਦਾਸ
(ਅ) ਬਾਬਾ ਰਾਮ ਸਿੰਘ ਕੂਕਾ
(ੲ) ਘਰ ਦਾ ਪਿਆਰ
(ਸ) ਬੋਲੀ

ਪ੍ਰਸ਼ਨ 15. ਮਨੁੱਖ ਦਾ ਆਚਰਨ ਕਿੱਥੇ ਬਣਦਾ ਹੈ?

(ੳ) ਸਮਾਜ ਵਿੱਚ
(ਅ) ਘਰ ਵਿੱਚ
(ੲ) ਸਕੂਲ ਵਿੱਚ
(ਸ) ਸੰਗਤ ਵਿੱਚ

ਪ੍ਰਸ਼ਨ 16. ਮਨੁੱਖ ਦੇ ਨਿੱਜੀ ਵਲਵਲਿਆਂ ਅਤੇ ਸ਼ਖ਼ਸੀ ਰਹਿਣੀ ਦਾ ਕੇਂਦਰ ਕਿਹੜਾ ਹੈ?

(ੳ) ਭਾਈਚਾਰਾ
(ਅ) ਸਮਾਜ
(ੲ) ਘਰ
(ਸ) ਪਰਿਵਾਰ

ਪ੍ਰਸ਼ਨ 17. ਕੌਣ ਲੋਕਾਂ ਨੂੰ ਆਪਣੀ ਸਿਆਣਪ ਤੇ ਵਿੱਦਿਆ ਦੇ ਚਮਤਕਾਰ ਦੱਸ ਕੇ ਹੈਰਾਨ ਕਰ ਦਿੰਦੇ ਹਨ?

(ੳ) ਰਾਜਸੀ ਨੇਤਾ
(ਅ) ਕਥੱਕੜ (ਕਥਾਵਾਚਕ)
(ੲ) ਸਮਾਜਿਕ ਆਗੂ
(ਸ) ਚਾਪਲੂਸ

ਪ੍ਰਸ਼ਨ 18. ਕਿੰਨਾਂ ਦੀ ਜ਼ਿੰਦਗੀ ਰਸ ਤੋਂ ਖ਼ਾਲੀ ਜਿਹੀ ਹੁੰਦੀ ਹੈ?

(ੳ) ਜਿੰਨਾ ਵਿੱਚ ਘਰ ਦਾ ਪਿਆਰ ਨਹੀਂ ਹੁੰਦਾ
(ਅ) ਜਿਹੜੇ ਘਰ ਤੋਂ ਦੂਰ ਰਹਿੰਦੇ ਹਨ
(ੲ) ਜਿਹੜੇ ਸਮਾਜਿਕ ਗਤੀਵਿਧੀਆਂ ਵਿੱਚ ਹਿੱਸਾ ਨਹੀਂ ਲੈਂਦੇ
(ਸ) ਜਿਹੜੇ ਘਰ ਲਈ ਤਰਸਦੇ ਹਨ

ਪ੍ਰਸ਼ਨ 19. ਸ੍ਰੀ ਗੁਰੂ ਨਾਨਕ ਦੇਵ ਜੀ ਪਰਦੇਸ ਯਾਤਰਾ ਤੋਂ ਪਰਤ ਕੇ ਪਿੰਡ ਤੋਂ ਬਾਹਰ ਕਿੱਥੇ ਬੈਠੇ?

(ੳ) ਖੇਤਾਂ ਵਿੱਚ
(ਅ) ਦਰਖਤਾਂ ਹੇਠ
(ੲ) ਖੂਹ ‘ਤੇ
(ਸ) ਸੜਕ ਕਿਨਾਰੇ

ਪ੍ਰਸ਼ਨ 20. ਮਾਤਾ ਤ੍ਰਿਪਤਾ ਜੀ ਦੇ ਪਿਆਰ ਭਰੇ ਬੋਲ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀ ਪ੍ਰਤੀਕਿਰਿਆ ਪ੍ਰਗਟਾਈ?

(ੳ) ਗੁਰੁ ਜੀ ਚੁੱਪ ਕਰ ਗਏ
(ਅ) ਗੁਰੂ ਜੀ ਅੰਤਰ ਧਿਆਨ ਹੋ ਗਏ
(ੲ) ਗੁਰੂ ਜੀ ਨੇ ਮਾਤਾ ਤੋਂ ਪਿੱਛਾ ਛੁਡਾਉਣਾ ਚਾਹਿਆ
(ਸ) ਗੁਰੂ ਜੀ ਮਾਤਾ ਦੇ ਚਰਨਾਂ ‘ਤੇ ਡਿਗ ਕੇ ਬਹੁਤ ਰੋਏ

ਪ੍ਰਸ਼ਨ 21. ਹਜ਼ਰਤ ਮੁਹੰਮਦ ਸਾਹਿਬ ਦੀ ਬੀਵੀ (ਪਤਨੀ) ਦਾ ਕੀ ਨਾਂ ਸੀ?

(ੳ) ਬੀਬੀ ਫ਼ਾਤਮਾ
(ਅ) ਮਰੀਅਮ
(ੲ) ਖ਼ਦੀਜਾ
(ਸ) ਕਰਸੂਮ

ਪ੍ਰਸ਼ਨ 22. ਕਾਰਲਾਈਲ ਨੇ ਸਾਰੇ ਸੰਸਾਰ ਨੂੰ ਕਿਸ ਵਿਸ਼ੇ ‘ਤੇ ਅਮੁੱਕ ਸਿੱਖਿਆ ਦਿੱਤੀ?

(ੳ) ਚੁੱਪ ਦੇ ਵਿਸ਼ੇ ‘ਤੇ
(ਅ) ਪੜ੍ਹਨ ਦੇ ਵਿਸ਼ੇ ‘ਤੇ
(ੲ) ਬਰਾਬਰੀ ਦੇ ਵਿਸ਼ੇ ‘ਤੇ
(ਸ) ਨਿਮਰਤਾ ਦੇ ਵਿਸ਼ੇ ‘ਤੇ

ਪ੍ਰਸ਼ਨ 23. ਕਾਰਲਾਈਲ ਦਾ ਆਪਣੀ ਪਤਨੀ ਪ੍ਰਤੀ ਵਤੀਰਾ ਕਿਹੋ ਜਿਹਾ ਸੀ?

(ੳ) ਹਮਦਰਦੀ ਭਰਿਆ
(ਅ) ਪਿਆਰ ਭਰਿਆ
(ੲ) ਬਦਸਲੂਕੀ ਵਾਲਾ
(ਸ) ਸਾਂਝ ਵਾਲਾ

ਪ੍ਰਸ਼ਨ 24. ਅੱਜ – ਕੱਲ੍ਹ ਬਹੁਤ ਸਾਰੀ ਦੁਰਾਚਾਰੀ ਦਾ ਕੀ  ਕਾਰਨ ਹੈ?

(ੳ) ਲੋਕਾਂ ਦਾ ਆਪਣਾ ਚਰਿੱਤਰ
(ਅ) ਲਾਲਚ
(ੲ) ਘਰੋਗੀ ਵਸੋਂ ਦਾ ਘਾਟਾ ਅਤੇ ਬਜ਼ਾਰੀ ਰਹਿਣੀ – ਬਹਿਣੀ ਦਾ ਵਾਧਾ
(ਸ) ਬਦਲ ਰਹੇ ਹਾਲਾਤ

ਪ੍ਰਸ਼ਨ 25. ਲੋਕ ਕਿੱਥੋਂ ਦੀ ਰਹਿਣੀ ਨੂੰ ਵਧੇਰੇ ਪਸੰਦ ਕਰਦੇ ਹਨ?

(ੳ) ਘਰੇਲੂ ਰਹਿਣੀ ਨੂੰ
(ਅ) ਕਲੱਬਾਂ ਤੇ ਹੋਟਲਾਂ ਦੀ ਰਹਿਣੀ ਨੂੰ
(ੲ) ਸ਼ਹਿਰੀ ਰਹਿਣੀ ਨੂੰ
(ਸ) ਆਧੁਨਿਕ ਢੰਗ ਦੀ ਰਹਿਣੀ ਨੂੰ

ਪ੍ਰਸ਼ਨ 26. ਅਸਲੀ ਧਾਰਮਿਕ ਜੀਵਨ ਦੀ ਨੀਂਹ ਕਿੱਥੋਂ ਦੀ ਰਹਿਣੀ – ਬਹਿਣੀ ਵਿੱਚ ਰੱਖੀ ਜਾ ਸਕਦੀ ਹੈ?

(ੳ) ਬਜ਼ਾਰੀ ਰਹਿਣੀ – ਬਹਿਣੀ ਵਿੱਚ
(ਅ) ਘਰ ਦੀ ਰਹਿਣੀ – ਬਹਿਣੀ ਵਿੱਚ
(ੲ) ਆਧੁਨਿਕ ਜੀਵਨ ਦੀ ਰਹਿਣੀ – ਬਹਿਣੀ ਵਿੱਚ
(ਸ) ਹੋਟਲਾਂ ਤੇ ਕਲੱਬਾਂ ਦੀ ਰਹਿਣੀ – ਬਹਿਣੀ ਵਿੱਚ

ਪ੍ਰਸ਼ਨ 27. ਧਰਮ ਘਰਾਂ ਵਿੱਚੋਂ ਨਿਕਲ ਕੇ ਕਿੱਥੇ ਆ ਗਿਆ ਹੈ?

(ੳ) ਕਲੱਬਾਂ ਵਿੱਚ
(ਅ) ਬਜ਼ਾਰਾਂ ਵਿੱਚ
(ੲ) ਇਕੱਠਾਂ ਵਿੱਚ
(ਸ) ਸੜਕਾਂ ‘ਤੇ

ਪ੍ਰਸ਼ਨ 28. ਸਿੱਖ ਗੁਰੂਆਂ ਨੇ ਕਿਸ ਜੀਵਨ ‘ਤੇ ਜ਼ੋਰ ਦਿੱਤਾ?

(ੳ) ਸਮਾਜਿਕ ਜੀਵਨ ‘ਤੇ
(ਅ) ਘਰੋਗੀ ਜੀਵਨ ‘ਤੇ
(ੲ) ਰਾਜਨੀਤਿਕ ਜੀਵਨ ‘ਤੇ
(ਸ) ਸਧਾਰਨ ਜੀਵਨ ‘ਤੇ

ਪ੍ਰਸ਼ਨ 29. ਸਦਾਚਾਰ ਕਿਸ ਜੀਵਨ ਤੋਂ ਬਣਦਾ ਹੈ?

(ੳ) ਬਜ਼ਾਰੀ ਜੀਵਨ ਤੋਂ
(ਅ) ਹੋਟਲਾਂ ਅਤੇ ਕਲੱਬਾਂ ਦੇ ਜੀਵਨ ਤੋਂ
(ੲ) ਘਰੋਗੀ ਜੀਵਨ ਤੋਂ
(ਸ) ਆਰਥਿਕ ਜੀਵਨ ਤੋਂ

ਪ੍ਰਸ਼ਨ 30. ਸਮਾਜ ਅਤੇ ਦੇਸ ਦਾ ਪਿਆਰ ਕਿੱਥੋਂ ਪੈਦਾ ਹੁੰਦਾ ਹੈ?

(ੳ) ਸਮਾਜ ਦੇ ਪਿਆਰ ਤੋਂ
(ਅ) ਸੰਬੰਧੀਆਂ ਦੇ ਪਿਆਰ ਤੋਂ
(ੲ) ਘਰ ਦੇ ਪਿਆਰ ਤੋਂ
(ਸ) ਕੌਮ ਦੇ ਪਿਆਰ ਤੋਂ