ਘਰ ਜਾ ਆਪਣੇ : ਬਹੁਵਿਕਲਪੀ ਪ੍ਰਸ਼ਨ-ਉੱਤਰ


ਘਰ ਜਾ ਆਪਣੇ : MCQ


ਪ੍ਰਸ਼ਨ 1. ‘ਘਰ ਜਾ ਆਪਣੇ’ ਕਹਾਣੀ ਕਿਸ ਲੇਖਕ ਦੀ ਰਚਨਾ ਹੈ?

(ੳ) ਪ੍ਰੇਮ ਪ੍ਰਕਾਸ਼ ਦੀ

(ਅ) ਗੁਲਜ਼ਾਰ ਸਿੰਘ ਸੰਧੂ ਦੀ

(ੲ) ਸੁਜਾਨ ਸਿੰਘ ਦੀ

(ਸ) ਕਰਤਾਰ ਸਿੰਘ ਦੁੱਗਲ ਦੀ

ਪ੍ਰਸ਼ਨ 2. ਤੁਹਾਡੀ ਪਾਠ-ਪੁਸਤਕ ਵਿੱਚ ਗੁਲਜ਼ਾਰ ਸਿੰਘ ਸੰਧੂ ਦੀ ਕਿਹੜੀ ਕਹਾਣੀ ਦਰਜ ਹੈ?

(ੳ) ਸਾਂਝ

(ਅ) ਨੀਲੀ

(ੲ) ਘਰ ਜਾ ਆਪਣੇ

(ਸ) ਮਾੜਾ ਬੰਦਾ

ਪ੍ਰਸ਼ਨ 3. ਗੁਲਜ਼ਾਰ ਸਿੰਘ ਸੰਧੂ ਕਿਸ ਰੋਜ਼ਾਨਾ ਅਖ਼ਬਾਰ ਦੇ ਸੰਪਾਦਕ ਰਹੇ?

(ੳ) ਰੋਜ਼ਾਨਾ ‘ਅਜੀਤ’ ਦੇ

(ਅ) ਰੋਜ਼ਾਨਾ ‘ਜੱਗ-ਬਾਣੀ’ ਦੇ

(ੲ) ਰੋਜ਼ਾਨਾ ‘ਪੰਜਾਬੀ ਟ੍ਰਿਬਿਊਨ’ ਦੇ

(ਸ) ਦੈਨਿਕ ‘ਸਵੇਰਾ’ ਦੇ

ਪ੍ਰਸ਼ਨ 4. ਗੁਲਜ਼ਾਰ ਸਿੰਘ ਸੰਧੂ ਨੂੰ ਕਿਸ ਕਹਾਣੀ-ਸੰਗ੍ਰਹਿ ਲਈ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ?

(ੳ) ‘ਹੁਸਨ ਦੇ ਹਾਣੀ’ ਲਈ

(ਅ) ‘ਇੱਕ ਸਾਂਝ ਪੁਰਾਣੀ’ ਲਈ

(ੲ) ‘ਸੋਨੇ ਦੀ ਇੱਟ’ ਲਈ

(ਸ) ‘ਅਮਰ ਕਥਾ’ ਲਈ

ਪ੍ਰਸ਼ਨ 5. ਕਹਾਣੀਕਾਰ ਗੁਲਜ਼ਾਰ ਸਿੰਘ ਸੰਧੂ ਦਾ ਜਨਮ ਕਦੋਂ ਹੋਇਆ ਸੀ?

(ੳ) 1953 ਈ. ਵਿੱਚ

(ਅ) 1932 ਈ. ਵਿੱਚ

(ੲ) 1943 ਈ. ਵਿੱਚ

(ਸ) 1935 ਈ. ਵਿੱਚ

ਪ੍ਰਸ਼ਨ 6. ਜੀਤੋ ਦੇ ਬਾਪੂ ਦਾ ਵਿਆਹ ਕਿੰਨੇ ਕੁ ਸਾਲ ਪਹਿਲਾਂ ਹੋਇਆ ਸੀ?

(ੳ) ਪੰਦਰਾਂ ਕੁ ਸਾਲ ਪਹਿਲਾਂ

(ਅ) ਵੀਹ ਕੁ ਸਾਲ ਪਹਿਲਾਂ

(ੲ) ਤੀਹ ਕੁ ਸਾਲ ਪਹਿਲਾਂ

(ਸ) ਚਾਲੀ ਕੁ ਸਾਲ ਪਹਿਲਾਂ

ਪ੍ਰਸ਼ਨ 7. ਜੀਤੋ ਦਾ ਵੀਰ ਕਿਸ ਗੱਲ ਲਈ ਨਹੀਂ ਸੀ ਮੰਨਦਾ? 

(ੳ) ਖੇਤੀ ਦਾ ਧੰਦਾ ਕਰਨ ਲਈ

(ਅ) ਪੜ੍ਹਾਈ ਛੱਡਣ ਲਈ

(ੲ) ਵਿਆਹ ਕਰਵਾਉਣ ਲਈ

(ਸ) ਵਿਦੇਸ਼ ਜਾਣ ਲਈ

ਪ੍ਰਸ਼ਨ 8. ਜੀਤੋ ਦੇ ਵਿਆਹ ਸਮੇਂ ਉਸ ਨੂੰ ਕਿੰਨਵਾਂ ਸਾਲ ਲੱਗਾ ਸੀ?

(ੳ) ਵੀਹਵਾਂ ਸਾਲ ਲੱਗਾ ਸੀ

(ਅ) ਸਤਾਰ੍ਹਵਾਂ ਸਾਲ ਲੱਗਾ ਸੀ

(ੲ) ਅਠਾਰ੍ਹਵਾਂ ਸਾਲ ਲੱਗ ਸੀ

(ਸ) ਪੰਝੀਵਾਂ ਸਾਲ ਲੱਗਾ ਸੀ

ਪ੍ਰਸ਼ਨ 9. ਕਿਹੜੇ ਘਮਸਾਣ ਵਿੱਚ ਜੀਤੋ ਦੇ ਵੀਰ ਦੀ ਮੱਤ ਮਾਰੀ ਗਈ ਸੀ?

(ੳ) ਕੱਪੜਿਆਂ ਦੇ

(ਅ) ਖ਼ਰੀਦਾਰੀ ਦੇ

(ੲ) ਵਿਆਹ ਦੇ

(ਸ) ਚੀਜ਼ਾਂ ਦੇ

ਪ੍ਰਸ਼ਨ 10. ਖਾਣੇ ਤੋਂ ਪਿੱਛੋਂ ਬਰਾਤੀਆਂ ਨੂੰ ਕੀ ਦੇਣਾ ਜ਼ਰੂਰੀ ਸੀ?

(ੳ) ਪਾਨ

(ਅ) ਸੌਂਫ

(ੲ) ਫਲ

(ਸ) ਮਿਠਿਆਈ

ਪ੍ਰਸ਼ਨ 11. ਮੁੰਡੇ ਵਾਲਿਆਂ ਨੇ ਚਿੱਠੀ ਵਿੱਚ ਕਿਸ ਬਾਰੇ ਲਿਖਿਆ ਸੀ?

(ੳ) ਬਰਾਤ ਦੀ ਆਉ-ਭਗਤ ਬਾਰੇ

(ਅ) ਮਿਲਨੀ ਬਾਰੇ

(ੲ) ਸਮੇਂ ਸਿਰ ਪਹੁੰਚ ਜਾਣ ਬਾਰੇ

(ਸ) ਬਿਸਤਰੇ ਨਾ ਲਿਆਉਣ ਬਾਰੇ

ਪ੍ਰਸ਼ਨ 12. ਨਾਨਕੇ ਕੀ ਲੈ ਕੇ ਆਏ?

(ੳ) ਕੱਪੜੇ

(ਅ) ਗਹਿਣੇ

(ੲ) ਨਾਨਕੀ ਛੱਕ

(ਸ) ਭਾਂਡੇ

ਪ੍ਰਸ਼ਨ 13. ਜੀਤੋ ਨੂੰ ਫੇਰਿਆਂ ਲਈ ਸਵੇਰੇ ਕਿੰਨੇ ਵਜੇ ਉਠਾ ਲਿਆ ਗਿਆ?

(ੳ) ਪੰਜ ਵਜੇ

(ਅ) ਛੇ ਵਜੇ

(ੲ) ਚਾਰ ਵਜੇ

(ਸ) ਤਿੰਨ ਵਜੇ

ਪ੍ਰਸ਼ਨ 14. ਜੀਤੋ ਨੂੰ ਫੇਰਿਆਂ ਦਾ ਕਿਸ ਰੰਗ ਦਾ ਸੂਟ ਪਹਿਨਾਇਆ ਗਿਆ?

(ੳ) ਪੀਲੇ ਰੰਗ ਦਾ

(ਅ) ਲਾਲ ਰੰਗ ਦਾ

(ੲ) ਹਰੇ ਰੰਗ ਦਾ

(ਸ) ਗੁਲਾਬੀ ਰੰਗ ਦਾ

ਪ੍ਰਸ਼ਨ 15. ਅਨੰਦ-ਕਾਰਜ ਸਮੇਂ ਜੀਤੋ ਨੂੰ ਕੋਣ ਸਿੱਖਿਆ ਦੇ ਰਿਹਾ ਸੀ?

(ੳ) ਜੀਤੋ ਦਾ ਪਿਤਾ

(ਅ) ਜੀਤੋ ਦਾ ਚਾਚਾ

(ੲ) ਅਨੰਦ-ਕਾਰਜ ਕਰਵਾਉਣ ਵਾਲਾ ਭਾਈ

(ਸ) ਜੀਤੋ ਦਾ ਬਾਬਾ

ਪ੍ਰਸ਼ਨ 16. ਪਿੰਡ ਵਾਲੇ ਤੇ ਬਰਾਤੀ ਕਿਸ ਦੀ ਸ਼ਲਾਘਾ ਕਰਦੇ ਚਲੇ ਗਏ?

(ੳ) ਬਰਾਤ ਦੀ ਆਉ-ਭਗਤ ਦੀ

(ਅ) ਖਾਣੇ ਦੀ

(ੲ) ਖੱਟ ਦੀ

(ਸ) ਮਿਲਨੀ ਦੀ

ਪ੍ਰਸ਼ਨ 17. ਜੀਤੋ ਦੀ ਮਾਂ ਨੇ ਜੀਤੋ ਦੇ ਪਰਾਹੁਣੇ ਦੀ ਝੋਲੀ ਵਿੱਚ ਸਲਾਮੀ ਦੇ ਕਿੰਨੇ ਰੁਪਏ ਪਾਏ?

(ੳ) ਪੰਜ ਰੁਪਏ

(ਅ) ਗਿਆਰਾਂ ਰੁਪਏ

(ੲ) ਇੱਕੀ ਰੁਪਏ

(ਸ) ਇਕੱਤੀ ਰੁਪਏ

ਪ੍ਰਸ਼ਨ 18. ਜੀਤੋ ਆਪਣੇ ਵੱਡੇ ਵੀਰ ਤੋਂ ਕਿੰਨੇ ਵਰ੍ਹੇ/ਸਾਲ ਛੋਟੀ ਸੀ?

(ੳ) ਦੋ ਵਰ੍ਹੇ

(ਅ) ਪੰਜ-ਛੇ ਵਰ੍ਹੇ

(ੲ) ਸੱਤ-ਅੱਠ ਵਰ੍ਹੇ

(ਸ) ਅੱਠ-ਦਸ ਵਰ੍ਹੇ

ਪ੍ਰਸ਼ਨ 19. ਸ਼ਰੀਕੇ ਵਿੱਚੋਂ ਜੀਤੋ ਦੀਆਂ ਭੈਣਾਂ ਲੱਗਦੀਆਂ ਕੁੜੀਆਂ ਕਿਸ ਨੂੰ ਟਿਚਕਰਾਂ ਤੇ ਮਖੌਲ ਕਰਨ ਲੱਗ ਪਈਆਂ?

(ੳ) ਨਵੇਂ ਬਣੇ ਜੀਜੇ ਨੂੰ

(ਅ) ਜੀਤੋ ਦੇ ਵੀਰ ਨੂੰ

(ੲ) ਬਰਾਤੀਆਂ ਨੂੰ

(ਸ) ਲਾੜੇ ਦੇ ਪਿਓ ਨੂੰ

ਪ੍ਰਸ਼ਨ 20. ਗੁਆਂਢੀ ਪਿੰਡ ਤੋਂ ਚੱਲ ਕੇ ਆਈ ਜੀਤੋ ਦੀ ਇੱਕ ਬਹੁਤ ਗੂੜੀ ਸਹੇਲੀ ਕਿਹੜੀ ਕਲਾਸ ਵਿੱਚ ਉਸ ਦੀ ਜਮਾਤਣ ਸੀ?

(ੳ) ਚੌਥੀ ਜਮਾਤ ਵਿੱਚ

(ਅ) ਪੰਜਵੀਂ ਜਮਾਤ ਵਿੱਚ

(ੲ) ਅਠਵੀਂ ਜਮਾਤ ਵਿੱਚ

(ਸ) ਦਸਵੀਂ ਜਮਾਤ ਵਿੱਚ

ਪ੍ਰਸ਼ਨ 21. ਜੀਤੋ ਦੇ ਵੀਰ ਨੂੰ ਕਿਸ ਨੇ ਜੀਤੋ ਨਾਲ ਸਹੁਰੀਂ ਜਾਣ ਲਈ ਕਿਹਾ?

(ੳ) ਜੀਤੋ ਦੀ ਮਾਮੀ ਨੇ

(ੲ) ਜੀਤੋ ਦੇ ਨਾਨੇ ਨੇ

(ਅ) ਜੀਤੋ ਦੀ ਬਹੁਤ ਗੂੜ੍ਹੀ ਸਹੇਲੀ ਨੇ

(ਸ) ਜੀਤੋ ਦੇ ਮਾਮੇ ਨੇ

ਪ੍ਰਸ਼ਨ 22. ਜੀਤੋ ਦੇ ਵੀਰ ਕੋਲ ਆ ਕੇ ਕੌਣ ਰੋਣ ਲੱਗ ਪਈ?

(ੳ) ਜੀਤੋ ਦੀ ਮਾਂ

(ਅ) ਜੀਤੋ ਦੀ ਚਾਚੀ

(ੲ) ਜੀਤੋ ਦੀ ਬਹੁਤ ਗੂੜ੍ਹੀ ਸਹੇਲੀ

(ਸ) ਜੀਤੋ ਦੀ ਮਾਮੀ

ਪ੍ਰਸ਼ਨ 23. ਕਿਸ ਦੇ ਮੂੰਹ ਵਿੱਚੋਂ ਜੇਕਰ ਇੱਕ ਵਾਰ ਨਾਂਹ ਨਿਕਲ ਜਾਂਦੀ ਸੀ ਤਾਂ ਉਹ ਕਦੇ ਹਾਂ ਨਹੀਂ ਸੀ ਕਰਦਾ?

(ੳ) ਜੀਤੋ ਦਾ ਪਿਤਾ

(ਅ) ਜੀਤੋ ਦਾ ਵੀਰ

(ੲ) ਜੀਤੋ ਦਾ ਤਾਇਆ

(ਸ) ਜੀਤੋ ਦਾ ਮਾਸੜ

ਪ੍ਰਸ਼ਨ 24. ਕੌਣ ਵਿਆਹ ਲਈ ਤਿਆਰ ਹੁੰਦਾ-ਹੁੰਦਾ ਵਿਆਹ ਤੋਂ ਡਰ ਜਾਂਦਾ ਸੀ?

(ੳ) ਜੀਤੋ ਦਾ ਛੋਟਾ ਮਾਮਾ

(ਅ) ਜੀਤੋ ਦੇ ਮਾਮੇ ਦਾ ਮੁੰਡਾ

(ੲ) ਜੀਤੋ ਦਾ ਵੀਰ

(ਸ) ਜੀਤੋ ਦੇ ਤਾਏ ਦਾ ਮੁੰਡਾ

ਪ੍ਰਸ਼ਨ 25. ਜੀਤੋ ਆਪਣੇ ਵੀਰ ਕੋਲ ਨੀਲੋਖੇੜੀ ਕਿੰਨੇ ਮਹੀਨੇ ਰਹੀ ਸੀ?

(ੳ) ਦੋ ਮਹੀਨੇ

(ਅ) ਤਿੰਨ ਮਹੀਨੇ

(ੲ) ਚਾਰ ਮਹੀਨੇ

(ਸ) ਪੰਜ ਮਹੀਨੇ

ਪ੍ਰਸ਼ਨ 26. ‘ਘਰ ਜਾ ਆਪਣੇ’ ਕਹਾਣੀ ਦਾ ਪਾਤਰ ਕਿਹੜਾ ਹੈ?

(ੳ) ਲਾਲ ਚੀਰੇ ਵਾਲ਼ਾ ਸਾਈਕਲ-ਸਵਾਰ

(ਅ) ਗਵਾਲਾ

(ੲ) ਰਿਕਸ਼ੇ ਵਾਲ਼ਾ

(ਸ) ਰਿਕਸ਼ੇ ਵਾਲ਼ਾ

ਪ੍ਰਸ਼ਨ 27. ‘ਘਰ ਜਾ ਆਪਣੇ’ ਕਹਾਣੀ ਦਾ ਪਾਤਰ ਚੁਣੋ?

(ੳ) ਅਨੰਦ-ਕਾਰਜ ਕਰਾਉਣ ਵਾਲਾ ਭਾਈ

(ਅ) ਨੀਲੀ

(ੲ) ਪ੍ਰੋ. ਐੱਮ. ਐੱਲ. ਮਲ੍ਹੋਤਰਾ

(ਸ) ਰਿਕਸ਼ੇ ਵਾਲਾ



(ਸ) ਜੀਤੋ ਦੀ ਮਾਮੀ

(ਅ) ਜੀਤੋ ਦਾ ਵੀਰ

ਪ੍ਰਸ਼ਨ 28. ਜੀਤੋ ਦੇ ਵੱਡੇ ਵੀਰ ਦੇ ਕੱਪੜੇ ਕਿਸ ਨਾਲ ਖ਼ਰਾਬ ਹੋਏ ਸਨ?

(ੳ) ਮਿੱਟੀ ਨਾਲ

(ਅ) ਤੇਲ ਨਾਲ

(ੲ) ਸਬਜ਼ੀ ਨਾਲ

(ਸ) ਗੋਹੇ ਨਾਲ

ਪ੍ਰਸ਼ਨ 29. ਸਾਰੀ ਜੰਞ ਵਿਦਾ ਹੋਣ ਲਈ ਤਿਆਰ ਹੋ ਕੇ ਕਿੱਥੇ ਬੈਠ ਗਈ?

(ੳ) ਟਰਾਲੀ ਵਿੱਚ

(ਅ) ਰੇਲਗੱਡੀ ਵਿੱਚ

(ੲ) ਕਾਰਾਂ ਵਿੱਚ

(ਸ) ਬੱਸ ਵਿੱਚ

ਪ੍ਰਸ਼ਨ 30. ‘ਘਰ ਜਾ ਆਪਣੇ’ ਕਹਾਣੀ ਦਾ ਮੁੱਖ ਪਾਤਰ ਕੌਣ ਹੈ?

(ੳ) ਜੀਤੋ

(ਅ) ਜੀਤੋ ਦਾ ਵੱਡਾ ਵੀਰ

(ੲ) ਜੀਤੋ ਦਾ ਛੋਟਾ ਭਰਾ

(ਸ) ਜੀਤੋ ਦੀ ਬਹੁਤ ਗੂੜ੍ਹੀ ਸਹੇਲੀ

ਪ੍ਰਸ਼ਨ 31. ‘ਅਨੰਦ-ਕਾਰਜ ਕਰਵਾਉਣ ਵਾਲਾ ਭਾਈ ਜੀਤੋ ਨੂੰ ਕੀ ਦੇ ਰਿਹਾ ਸੀ?

(ੳ) ਦੁਪੱਟਾ

(ਅ) ਸਗਨ

(ੲ) ਸਿੱਖਿਆ

(ਸ) ਦੁਆਵਾਂ