ਘਰ ਜਾ ਆਪਣੇ : ਪ੍ਰਸ਼ਨ ਉੱਤਰ


ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ/ਇੱਕ ਲਾਈਨ/ਇੱਕ ਵਾਕ ਵਿੱਚ ਦਿਓ :


ਪ੍ਰਸ਼ਨ 1. ਹੇਠ ਦਿੱਤੇ ਪਾਤਰ ਕਿਸ ਕਹਾਣੀ ਦੇ ਪਾਤਰ ਹਨ?

ਜੀਤੋ, ਜੀਤੋ ਦਾ ਭਰਾ, ਜੀਤੋ ਦੇ ਮਾਂ-ਬਾਪ, ਚਾਚੇ-ਤਾਏ, ਜੀਤੋ ਦਾ ਪਤੀ, ਜੀਤੋ ਦੀਆਂ ਸਹੇਲੀਆਂ।

ਉੱਤਰ : ‘ਘਰ ਜਾ ਆਪਣੇ’ ਕਹਾਣੀ ਦੇ।

ਪ੍ਰਸ਼ਨ 2. ਗੁਲਜ਼ਾਰ ਸਿੰਘ ਸੰਧੂ ਦੀ ਕਹਾਣੀ ‘ਘਰ ਜਾ ਆਪਣੇ’ ਦੇ ਕਿਸੇ ਇੱਕ ਪਾਤਰ ਦਾ ਨਾਂ ਲਿਖੋ।

ਉੱਤਰ : ਜੀਤੋ।

ਪ੍ਰਸ਼ਨ 3. ‘ਘਰ ਜਾ ਆਪਣੇ’ ਕਹਾਣੀ ਦੇ ਦੋ ਮੁੱਖ ਪਾਤਰ ਕਿਹੜੇ ਹਨ?

ਉੱਤਰ : ਜੀਤੋ ਅਤੇ ਉਸ ਦਾ ਵੱਡਾ ਭਰਾ।

ਪ੍ਰਸ਼ਨ 4. ਜੀਤੋ ਦੇ ਬਾਪੂ ਦਾ ਵਿਆਹ ਕਿੰਨੇ ਕੁ ਵਰ੍ਹੇ ਪਹਿਲਾਂ ਹੋਇਆ ਸੀ?

ਉੱਤਰ : ਚਾਲ਼ੀ ਕੁ ਵਰ੍ਹੇ।

ਪ੍ਰਸ਼ਨ 5. ਜੀਤੋ ਆਪਣੇ ਵੀਰ ਤੋਂ ਕਿੰਨੇ ਕੁ ਵਰ੍ਹੇ ਛੋਟੀ ਸੀ?

ਉੱਤਰ : ਅੱਠ-ਦਸ ਵਰ੍ਹੇ।

ਪ੍ਰਸ਼ਨ 6. ਜੀਤੋ ਦਾ ਵੀਰ ਉਮਰ ਹੋਣ ‘ਤੇ ਵੀ ਕਿਸ ਲਈ ਨਹੀਂ ਸੀ ਮੰਨਦਾ?

ਉੱਤਰ : ਵਿਆਹ ਲਈ।

ਪ੍ਰਸ਼ਨ 7. ਜੀਤੋ ਦੇ ਵੱਡੇ ਵੀਰ ਦੇ ਸੁਭਾਅ ਦੀਆਂ ਦੋ ਵਿਸ਼ੇਸ਼ਤਾਵਾਂ ਦੱਸੋ।

ਉੱਤਰ : ਜ਼ਿੱਦੀ, ਜਜ਼ਬਾਤੀ।

ਪ੍ਰਸ਼ਨ 8. ਜੀਤੋ ਦਾ ਵੀਰ ਕਿਸ ਕੁੜੀ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ?

ਉੱਤਰ : ਅਨਜਾਣ ਕੁੜੀ ਨਾਲ।

ਪ੍ਰਸ਼ਨ 9. ਜੀਤੋ ਦਾ ਵੀਰ ਉਸ ਨਾਲ ਕਿਸ ਨੂੰ ਭੇਜਣਾ ਚਾਹੁੰਦਾ ਸੀ?

ਉੱਤਰ : ਆਪਣੇ ਸਭ ਤੋਂ ਛੋਟੇ ਭਰਾ ਨੂੰ

ਪ੍ਰਸ਼ਨ 10. ਜੀਤੋ ਦਾ ਵੀਰ ਸਾਰੇ ਰਿਸ਼ਤੇਦਾਰਾਂ ਨੂੰ ਮਿਲ-ਬੈਠਣ ਦਾ ਮੌਕਾ ਕਿਵੇਂ ਨਹੀਂ ਸੀ ਦਿੰਦਾ?

ਉੱਤਰ : ਵਿਆਹ ਲਈ ਨਾ ਮੰਨ ਕੇ।

ਪ੍ਰਸ਼ਨ 11. ਜੀਤੋ ਨੂੰ ਸਤਾਰਵਾਂ ਸਾਲ ਲੱਗ ਗਿਆ ਸੀ। (ਠੀਕ/ਗ਼ਲਤ)

ਉੱਤਰ : ਠੀਕ।

ਪ੍ਰਸ਼ਨ 12. ਬਾਬਾ ਫ਼ਰੀਦ ਜੀ ਦੇ ਸਲੋਕ ‘ਨਿਵਣੁ ਸੁ ਅਖਰੁ ਖਵਣੁ ਗੁਣੁ…… ‘ਦੀਆਂ ਤੁਕਾਂ ਕਿਸ ਨੇ ਵੈਰਾਗ ਵਿੱਚ ਕਹੀਆਂ?

ਉੱਤਰ : ਭਾਈ ਜੀ ਨੇ।

ਪ੍ਰਸ਼ਨ 13. ਕੌਣ ਕਿਸੇ ਅੱਗੇ ਜ਼ਾਹਰ ਨਹੀਂ ਸੀ ਹੋਣ ਦੇਣਾ ਚਾਹੁੰਦਾ ਕਿ ਉਸ ਦਾ ਦਿਲ ਕਮਜ਼ੋਰ ਅਤੇ ਜਜ਼ਬਾਤੀ ਹੈ?

ਉੱਤਰ : ਜੀਤੋ ਦਾ ਭਰਾ।

ਪ੍ਰਸ਼ਨ 14. ਜੀਤੋ ਦੀ ਬਹੁਤ ਗੂੜ੍ਹੀ ਸਹੇਲੀ ਕਿਸ ਜਮਾਤ ਵਿੱਚ ਜੀਤੋ ਨਾਲ ਪੜ੍ਹਦੀ ਸੀ?

ਉੱਤਰ : ਪੰਜਵੀਂ ਜਮਾਤ ਵਿੱਚ।

ਪ੍ਰਸ਼ਨ 15. ਕਿਸ ਨੇ ਆਪਣੀ ਹਥੇਲੀ ‘ਤੇ ਖਿੱਲਰੇ ਰੁਪਏ ਕਾਰ ਦੇ ਬਾਹਰ ਸੁੱਟ ਦਿੱਤੇ?

ਉੱਤਰ : ਜੀਤੋ ਨੇ।

ਪ੍ਰਸ਼ਨ 16. ਤੁਹਾਡੀ ਪਾਠ-ਪੁਸਤਕ ਵਿੱਚ ਗੁਲਜ਼ਾਰ ਸਿੰਘ ਸੰਧੂ ਦੀ ਕਿਹੜੀ ਕਹਾਣੀ ਸ਼ਾਮਲ ਹੈ?

ਉੱਤਰ : ਘਰ ਜਾ ਆਪਣੇ।

ਪ੍ਰਸ਼ਨ 17. ਤੁਹਾਡੀ ਪਾਠ-ਪੁਸਤਕ ਵਿੱਚ ਸ਼ਾਮਲ ਕਹਾਣੀ ‘ਘਰ ਜਾ ਆਪਣੇ’ ਕਿਸ ਦੀ ਲਿਖੀ ਹੋਈ ਹੈ?

ਉੱਤਰ : ਗੁਲਜ਼ਾਰ ਸਿੰਘ ਸੰਧੂ ਦੀ।

ਪ੍ਰਸ਼ਨ 18. ਹੇਠ ਦਿੱਤੀਆਂ ਕਹਾਣੀਆਂ ਵਿੱਚੋਂ ਗੁਲਜ਼ਾਰ ਸਿੰਘ ਸੰਧੂ ਦੀ ਕਹਾਣੀ ਕਿਹੜੀ ਹੈ? ਸਾਂਝ, ਘਰ ਜਾ ਆਪਣੇ।

ਉੱਤਰ : ਘਰ ਜਾ ਆਪਣੇ।


ਪਾਠ-ਅਭਿਆਸ ਦੇ ਪ੍ਰਸ਼ਨ-ਉੱਤਰ

ਵਸਤੁਨਿਸ਼ਠ ਪ੍ਰਸ਼ਨ/ਛੋਟੇ ਉੱਤਰਾਂ ਵਾਲੇ ਪ੍ਰਸ਼ਨ


ਪ੍ਰਸ਼ਨ 1. ‘ਘਰ ਜਾ ਆਪਣੇ’ ਕਹਾਣੀ ਦੇ ਆਧਾਰ ਤੇ ਦੱਸੋ :

(ੳ) ਵਿਆਹ ਇਕੱਠੇ ਮਿਲ ਕੇ ਬੈਠਣ ਦਾ ਇੱਕੋ-ਇੱਕ ਮੌਕਾ ਹੁੰਦਾ ਹੈ। (ਸਹੀ/ਗ਼ਲਤ)

ਉੱਤਰ : ਸਹੀ।

(ਅ) ਜੀਤੋ ਦੇ ਵੀਰ ਦੀ ਵਿਆਹ ਦੇ ਘਮਸਾਣ ਵਿੱਚ ਮੱਤ ਮਾਰੀ ਗਈ ਸੀ ਕਿਉਂਕਿ :

(i) ਇੱਕ ਕੰਮ ਮੁੱਕਦਾ ਸੀ, ਦੂਜਾ ਉਸ ਲਈ ਤਿਆਰ ਹੁੰਦਾ ਸੀ।

(ii) ਉਸ ਦੀ ਮਦਦ ਕਰਨ ਵਾਲਾ ਘਰ ਵਿੱਚ ਹੋਰ ਕੋਈ ਨਹੀਂ ਸੀ।

(ਉਪਰੋਕਤ ਵਿੱਚੋਂ ਸਹੀ ਉੱਤਰ ਉੱਤੇ ਸਹੀ (✓ ) ਲਗਾਓ)

ਉੱਤਰ : ਇੱਕ ਕੰਮ ਮੁੱਕਦਾ ਸੀ, ਦੂਜਾ ਉਸ ਲਈ ਤਿਆਰ ਹੁੰਦਾ ਸੀ। ( ✓)

(ੲ) ਘਰਦਿਆਂ ਨੇ ਆਪਣਾ ਚਾਅ ਪੂਰਾ ਕਰਨ ਲਈ ਕਿਹੜਾ ਤਰੀਕਾ ਲੱਭ ਲਿਆ?

ਉੱਤਰ : ਜੀਤੋ ਦੇ ਭਰਾ ਦੀ ਥਾਂ ਜੀਤੋ ਦਾ ਵਿਆਹ ਕਰਨ ਦਾ।

(ਸ) ਅਨੰਦ-ਕਾਰਜ ਕਰਾਉਣ ਵਾਲਾ ਭਾਈ ਜੀਤੋ ਨੂੰ ਕੀ ਸਿੱਖਿਆ ਦੇ ਰਿਹਾ ਸੀ?

ਉੱਤਰ : ਉਹ ਜੀਤੋ ਨੂੰ ਹਰ ਕੰਮ ਵਿੱਚ ਪਤੀ ਪਰਮੇਸ਼ਰ ਦੀ ਸਲਾਹ ਲੈਣ, ਹਰ ਕੰਮ ਉਸ ਦੀ ਮਰਜ਼ੀ ਅਨੁਸਾਰ ਕਰਨ, ਉਸ ਨੂੰ ਖ਼ੁਸ਼ ਰੱਖਣ ਅਤੇ ਨਿਮਰਤਾ, ਸਹਿਨਸ਼ੀਲਤਾ ਤੇ ਮਿੱਠਾ ਬੋਲਣ ਵਰਗੇ ਗੁਣ ਧਾਰਨ ਕਰਨ ਦੀ ਸਿੱਖਿਆ ਦੇ ਰਿਹਾ ਸੀ।

(ਹ) ਜੀਤੋ ਦੀ ਗੂੜ੍ਹੀ ਸਹੇਲੀ ਨੇ ਜੀਤੋ ਦੇ ਵੀਰ ਨੂੰ ਰੋ ਕੇ ਕੀ ਕਿਹਾ?

ਉੱਤਰ : ਜੀਤੋ ਨਾਲ ਉਸ ਦੇ ਸਹੁਰੇ-ਘਰ ਜਾਣ ਲਈ।

(ਕ) ਜੀਤੋ ਦੇ ਵੀਰ ਨੂੰ ਗੱਚ ਕਿਸ ਗੱਲ ਕਰਕੇ ਆ ਗਿਆ?

ਉੱਤਰ : ਜੀਤੋ ਦੀ ਸਹੁਰੇ-ਘਰ ਦੀ ਸਥਿਤੀ ਬਾਰੇ ਸੋਚ ਕੇ ਅਤੇ ਉਸ ਦੀ ਰੋਂਦੀ ਦੀ ਹਾਲਤ ਦੇਖ ਕੇ।

ਪ੍ਰਸ਼ਨ 2. ਜੀਤੋ ਦੇ ਵੀਰ ਦੇ ਸੁਭਾਅ ਬਾਰੇ ਕੁਝ ਸਤਰਾਂ ਲਿਖੋ।

ਉੱਤਰ : ਜੀਤੋ ਦਾ ਭਰਾ ਵਿਆਹ ਦੀ ਉਮਰ ਹੋਣ ‘ਤੇ ਵੀ ਵਿਆਹ ਲਈ ਨਹੀਂ ਸੀ ਮੰਨਦਾ। ਉਹ ਉਸ ਕੁੜੀ ਨੂੰ ਨਹੀਂ ਅਪਣਾਉਣਾ ਚਾਹੁੰਦਾ ਜਿਸ ਨੂੰ ਉਹ ਨੇੜਿਓਂ ਨਾ ਜਾਣਦਾ ਹੋਵੇ। ਆਪਣੀ ਭੈਣ ਜੀਤੋ ਦੇ ਦੂਰ ਵਿਆਹੇ ਜਾਣ ਬਾਰੇ ਸੋਚ ਕੇ ਉਹ ਉਦਾਸ ਹੋ ਜਾਂਦਾ ਹੈ। ਪਰ ਉਹ ਨਹੀਂ ਸੀ ਚਾਹੁੰਦਾ ਕਿ ਕਿਸੇ ਨੂੰ ਇਹ ਪਤਾ ਲੱਗੇ ਕਿ ਉਸ ਦਾ ਦਿਲ ਕਮਜ਼ੋਰ ਅਤੇ ਜਜ਼ਬਾਤੀ ਹੈ। ਉਹ ਜਿਸ ਕੰਮ ਲਈ ਇੱਕ ਵਾਰ ਨਾਂਹ ਕਰ ਦਿੰਦਾ ਹੈ ਉਸ ਲਈ ਅਕਸਰ ਮੰਨਦਾ ਨਹੀਂ ਸੀ। ਪਰ ਉਹ ਜੀਤੋ ਨਾਲ਼ ਨਾ ਜਾਣ ਦਾ ਆਪਣਾ ਫ਼ੈਸਲਾ ਬਦਲ ਲੈਂਦਾ ਹੈ ਅਤੇ ਉਸ ਨਾਲ ਚਲੇ ਜਾਂਦਾ ਹੈ।