ਘਮੰਡੀ ਰਾਜਾ : ਦਰਸ਼ਨ ਸਿੰਘ ਆਸ਼ਟ


ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਵਾਕਾਂ ਵਿੱਚ ਲਿਖੋ-


ਪ੍ਰਸ਼ਨ 1. ਰਾਜਾ ਆਪਣੇ ਆਪ ਨੂੰ ਕੀ ਸਮਝਦਾ ਸੀ?

ਉੱਤਰ : ਰਾਜਾ ਆਪਣੇ ਆਪ ਨੂੰ ਸਭ ਤੋਂ ਵਧੇਰੇ ਸਮਝਦਾ ਸੀ।

ਪ੍ਰਸ਼ਨ 2. ਰਾਜੇ ਨੇ ਇੱਕ ਅਨੋਖੇ ਫ਼ੈਸਲੇ ਵਿੱਚ ਕਿਸ ਨੂੰ ਬਰੀ ਕਰ ਦਿੱਤਾ ਸੀ?

ਉੱਤਰ : ਰਾਜੇ ਨੇ ਇੱਕ ਅਨੋਖੇ ਫ਼ੈਸਲੇ ਵਿੱਚ ਇੱਕ ਚੋਰ ਨੂੰ ਬਰੀ ਕਰ ਦਿੱਤਾ ਸੀ।

ਪ੍ਰਸ਼ਨ 3. ਰਾਜੇ ਵੱਲੋਂ ਬਿਰਧ-ਮੰਤਰੀ ਦੀ ਬੇਇੱਜ਼ਤੀ ਕਰਨ ਤੇ ਕਿਸ ਨੂੰ ਦੁੱਖ ਹੋਇਆ?

ਉੱਤਰ : ਰਾਜੇ ਵੱਲੋਂ ਬਿਰਧ-ਮੰਤਰੀ ਦੀ ਬੇਇੱਜ਼ਤੀ ਕਰਨ ਤੇ ਰਾਜੇ ਦੀ ਰਾਣੀ ਨੂੰ ਦੁੱਖ ਹੋਇਆ।

ਪ੍ਰਸ਼ਨ 4. ਰਾਜਾ ਸ਼ਿਕਾਰ ਕਰਨ ਗਿਆ ਕਿਸ ਦੇ ਮਗਰ ਦੌੜਿਆ?

ਉੱਤਰ : ਰਾਜਾ ਸ਼ਿਕਾਰ ਕਰਨ ਗਿਆ ਹਿਰਨੀ ਦੇ ਮਗਰ ਦੌੜਿਆ।

ਪ੍ਰਸ਼ਨ 5. ਰਾਜੇ ਨੂੰ ਜੰਗਲ ਵਿੱਚ ਕੌਣ ਮਿਲਿਆ?

ਉੱਤਰ : ਰਾਜੇ ਨੂੰ ਜੰਗਲ ਵਿੱਚ ਇੱਕ ਆਜੜੀ ਮਿਲਿਆ।

ਪ੍ਰਸ਼ਨ 6. ‘ਨੱਕ ਮੂੰਹ ਵੱਟਣਾ’ ਦਾ ਕੀ ਅਰਥ ਹੈ? ਰਾਜੇ ਨੇ ਕਿਸ ਨੂੰ ਨੱਕ-ਮੂੰਹ ਵੱਟਿਆ?

ਉੱਤਰ : ‘ਨੱਕ ਮੂੰਹ ਵੱਟਣਾ’ ਦਾ ਅਰਥ ਹੈ ਨਫ਼ਰਤ ਕਰਨਾ। ਰਾਜੇ ਨੇ ਆਜੜੀ ਦੇ ਪਾਣੀ ਵਾਲੇ ਡੋਲ ਨੂੰ ਨੱਕ-ਮੂੰਹ ਵੱਟਿਆ।