ਗੋਰਖ ਨਾਥ ਜੋਗੀਆਂ ਦੀਆਂ ਰਸਮਾਂ ਤੇ ਵਿਵਹਾਰ
ਪ੍ਰਸ਼ਨ. ਗੋਰਖ ਨਾਥ ਜੋਗੀਆਂ ਦੀਆਂ ਰਸਮਾਂ ਤੇ ਵਿਵਹਾਰਾਂ ਬਾਰੇ ਦੱਸੋ।
ਉਤੱਰ : ਗੋਰਖ ਨਾਥ ਜੋਗੀਆਂ ਦੀਆਂ ਕਈ ਰਸਮਾਂ ਸਨ। ਉਹਨਾਂ ਦੀ ਇਹ ਰਸਮ ਸੀ ਕਿ ਮੱਠ ਦੇ ਮੁੱਖੀ ਦੀ ਅਗਵਾਈ ਵਿੱਚ ਨਾਥ ਨੂੰ ਦੀਖਿਆ ਦਿੱਤੀ ਜਾਂਦੀ ਸੀ। ਇਸ ਦੀਖਿਆ ਦੇ ਕਈ ਪੜਾਅ ਹੁੰਦੇ ਸਨ। ਅੰਤਮ ਪੜਾਅ ਤੇ ਪਹੁੰਚ ਕੇ ਜੋਗੀ ਦੇ ਕੰਨਾਂ ਦੀਆਂ ਪਿਪਲੀਆਂ ਵਿੱਚ ਭੈਰਵੀ ਚਾਕੂ ਨਾਲ ਮੋਰੀਆਂ ਕਰਨ ਦੀ ਰਸਮ ਸੀ। ਇਹਨਾਂ ਮੋਰੀਆਂ ਵਿੱਚ ਬੜੀਆਂ-ਬੜੀਆਂ ਮੁੰਦਰਾਂ ਪਹਿਨਣ ਦੀ ਆਗਿਆ ਸੀ। ਇਸ ਸੰਸਕਾਰ ਪਿੱਛੋਂ ਉਸ ਨੂੰ ‘ਕੰਨਪਾਟਾ’ ਕਿਹਾ ਜਾਂਦਾ ਸੀ। ਉਸ ਜੋਗੀ ਦੀ ਪਦਵੀ ਹੋਰਨਾਂ ਜੋਗੀਆ ਤੋਂ ਉੱਤੇ ਹੋ ਜਾਂਦੀ ਸੀ, ਜਿਹਨਾਂ ਨੂੰ ਔਘੜ ਕਿਹਾ ਜਾਂਦਾ ਸੀ। ਕੇਵਲ ‘ਕੰਨਪਾਟੇ’ ਜੋਗੀਆਂ ਨੂੰ ਹੀ ਆਪਣੇ ਨਾਮ ਨਾਲ ‘ਨਾਥ’ ਪਦ ਵਰਤਨ ਦੀ ਆਗਿਆ ਸੀ ਹੋਰ ਚੀਜ਼ਾਂ ਤੋਂ ਬਿਨਾਂ ਇਹ ਰਸਮ ਪ੍ਰਚਲਤ ਸੀ ਕਿ ਹਰ ਨਾਥ ਜੋਗੀ ਆਪਣੇ ਪਾਸ ਇਕ ਸਿੰਗੀ ਰੱਖੇ। ਇਕੱਲਾ ਜੋਗੀ ਲੋਕਾਂ ਦੇ ਦਰਵਾਜ਼ੇ ਉੱਤੇ ਭੋਜਨ ਮੰਗਣ ਲਈ ਜਾ ਸਕਦਾ ਸੀ। ਇਹ ਪ੍ਰਥਾ ਤੇ ਵਿਵਹਾਰ ਇਸ ਲਈ ਸੀ ਕਿ ਮੱਠ ਵਿੱਚ ਰਹਿਣ ਵਾਲੇ ਜੋਗੀ ਸਾਂਝਾ ਭੋਜਨ ਖਾਣਗੇ। ਭਿਖਿਆ ਮੰਗਣ ਸਮੇਂ ਇਹ ਖੜੇ ਨਹੀਂ ਹੁੰਦੇ ਸਨ। ਜੋਗੀ ਸੰਤ ਪੰਜਾਬ ਦੇ ਵੱਖ-ਵੱਖ ਭਾਗਾਂ ਵਿੱਚ ਫੈਲੇ ਹੋਏ ਸਨ।
प्रश्न. गोरखनाथ जोगियों की रस्मों और व्यवहार के बारे में बताइये।
उत्तर: गोरखनाथ जोगियों की अनेक रस्में थीं। उनकी एक रस्म यह थी कि नाथ को मठ के प्रमुख के नेतृत्व में दीक्षा दी जाती थी। इस दीक्षा के कई चरण थे। अंतिम चरण में पहुंचने पर तेज चाकू से जोगी के कान छेदने की रस्म होती थी। इन छिद्रों में बड़ी बड़ी मुंद्रें पहनने की अनुमति थी। इस संस्कार के बाद उन्हें ‘कनपाटा’ कहा जाता था। उस जोगी का स्थान अन्य जोगियों, जिन्हें औघड़ कहा जाता था, से ऊँचा था। केवल ‘कनपटे’ जोगियों को अपने नाम में ‘नाथ’ शब्द का उपयोग करने की अनुमति थी।
अन्य बातों के अलावा, प्रत्येक नाथ जोगी के लिए अपने साथ एक सिंगी रखने की प्रथा थी। एक अकेला जोगी भोजन मांगने के लिए लोगों के दरवाजे पर जा सकता था। यह प्रथा और व्यवहार इसलिए था कि मठ में रहने वाले जोगियों को एक साथ भोजन मिलता रहे। भिक्षा मांगते समय वे खड़े नहीं होते थे। जोगी संत पंजाब के विभिन्न भागों में फैले हुए थे।
Question. Tell about the rituals and behavior of Gorakhnath Jogis.
Answer: There were many rituals of Gorakhnath Jogis. One of their rituals was that the Nath was given initiation under the leadership of the head of the monastery. There were many stages of this initiation. On reaching the final stage, there was a ritual of piercing the Jogi’s ears with a sharp knife. It was permissible to wear large earrings in these holes. After this ritual, he was called ‘Kanapata’. The position of that Jogi was higher than other Jogis, who were called Aughad. Only ‘Kanapte’ Jogis were allowed to use the word ‘Nath’ in their name.
Among other things, it was customary for every Nath Jogi to carry a Singi with him. A single Jogi could go to people’s doors to ask for food. This custom and behavior was so that the yogis living in the monastery continued to get food together. They did not stand while begging for alms. Jogi saints were spread in different parts of Punjab.