ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ


ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ : ਇਕ ਸ਼ਬਦ ਵਿੱਚ ਪ੍ਰਸ਼ਨਾਂ ਦੇ ਉੱਤਰ

(GURU HAR RAI JI AND GURU HAR KRISHAN JI)

Objective Type Questions or Answer in One Word

ਪ੍ਰਸ਼ਨ 1. ਗੁਰੂ ਹਰਿਗੋਬਿੰਦ ਜੀ ਦਾ ਉੱਤਰਾਧਿਕਾਰੀ ਕੌਣ ਸੀ?

ਜਾਂ

ਪ੍ਰਸ਼ਨ. ਗੁਰੂ ਹਰਿਗੋਬਿੰਦ ਜੀ ਨੇ ਕਿਸ ਨੂੰ ਆਪਣਾ ਉੱਤਰਾਧਿਕਾਰੀ ਬਣਾਇਆ?

ਉੱਤਰ — ਗੁਰੂ ਹਰਿ ਰਾਏ ਜੀ ।

ਪ੍ਰਸ਼ਨ 2. ਗੁਰੂ ਹਰਿ ਰਾਏ ਜੀ ਦਾ ਜਨਮ ਕਿੱਥੇ ਹੋਇਆ?

ਉੱਤਰ – ਕੀਰਤਪੁਰ ਸਾਹਿਬ ।

ਪ੍ਰਸ਼ਨ 3. ਗੁਰੂ ਹਰਿ ਰਾਏ ਜੀ ਦੇ ਪਿਤਾ ਜੀ ਦਾ ਨਾਂ ਦੱਸੋ।

ਉੱਤਰ – ਬਾਬਾ ਗੁਰਦਿੱਤਾ ਜੀ ।

ਪ੍ਰਸ਼ਨ 4. ਸਿੱਖਾਂ ਦੇ ਸੱਤਵੇਂ ਗੁਰੂ ਕੌਣ ਸਨ?

ਜਾਂ

ਪ੍ਰਸ਼ਨ. ਸਿੱਖਾਂ ਦੇ ਸੱਤਵੇਂ ਗੁਰੂ ਦਾ ਕੀ ਨਾਂ ਸੀ?

ਉੱਤਰ – ਗੁਰੂ ਹਰਿ ਰਾਏ ਜੀ ।

ਪ੍ਰਸ਼ਨ 5. ਗੁਰੂ ਹਰਿ ਰਾਏ ਜੀ ਕਦੋਂ ਗੁਰਗੱਦੀ ‘ਤੇ ਬਿਰਾਜਮਾਨ ਹੋਏ?

ਉੱਤਰ – 1645 ਈ.

ਪ੍ਰਸ਼ਨ 6. ਦਾਰਾ ਸ਼ਿਕੋਹ ਕੌਣ ਸੀ?

ਉੱਤਰ — ਸ਼ਾਹਜਹਾਂ ਦਾ ਸਭ ਤੋਂ ਵੱਡਾ ਪੁੱਤਰ।

ਪ੍ਰਸ਼ਨ 7. ਗੁਰੂ ਹਰਿ ਰਾਏ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਕਾਬਲ ਕਿਸ ਨੂੰ ਭੇਜਿਆ ਸੀ?

ਉੱਤਰ — ਭਾਈ ਗੋਂਦਾ ਜੀ ਨੂੰ ।

ਪ੍ਰਸ਼ਨ 8. ਗੁਰੂ ਹਰਿ ਰਾਏ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਢਾਕਾ ਕਿਸ ਨੂੰ ਭੇਜਿਆ ਸੀ?

ਉੱਤਰ — ਭਾਈ ਨੱਥਾ ਜੀ ਨੂੰ ।

ਪ੍ਰਸ਼ਨ 9. ਗੁਰੂ ਹਰਿ ਰਾਏ ਜੀ ਕਦੋਂ ਜੋਤੀ-ਜੋਤ ਸਮਾਏ?

ਉੱਤਰ – 1661 ਈ.

ਪ੍ਰਸ਼ਨ 10. ਸਿੱਖਾਂ ਦੇ ਅੱਠਵੇਂ ਗੁਰੂ ਕੌਣ ਸਨ?

ਉੱਤਰ — ਗੁਰੂ ਹਰਿ ਕ੍ਰਿਸ਼ਨ ਜੀ ।

ਪ੍ਰਸ਼ਨ 11. ਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ ਕਿੱਥੇ ਹੋਇਆ ਸੀ ?

ਉੱਤਰ — ਕੀਰਤਪੁਰ ਸਾਹਿਬ ।

ਪ੍ਰਸ਼ਨ 12. ਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ ਕਦੋਂ ਹੋਇਆ ਸੀ?

ਉੱਤਰ – 7 ਜੁਲਾਈ, 1656 ਈ. ।

ਪ੍ਰਸ਼ਨ 13. ਗੁਰੂ ਹਰਿ ਕ੍ਰਿਸ਼ਨ ਜੀ ਗੁਰਗੱਦੀ ‘ਤੇ ਕਦੋਂ ਬੈਠੇ?

ਉੱਤਰ – 1661 ਈ.

ਪ੍ਰਸ਼ਨ 14. ਬਾਲ ਗੁਰੂ ਕਿਸ ਨੂੰ ਕਿਹਾ ਜਾਂਦਾ ਹੈ?

ਜਾਂ

ਪ੍ਰਸ਼ਨ. ਸਿੱਖਾਂ ਦੇ ਬਾਲ ਗੁਰੂ ਕੌਣ ਸਨ?

ਉੱਤਰ — ਗੁਰੂ ਹਰਿ ਕ੍ਰਿਸ਼ਨ ਜੀ ਨੂੰ ।

ਪ੍ਰਸ਼ਨ 15. ਗੁਰੂ ਹਰਿ ਕ੍ਰਿਸ਼ਨ ਜੀ ਦਾ ਗੁਰੂਕਾਲ ਦੱਸੋ।

ਉੱਤਰ – 1661 ਈ. ਤੋਂ 1664 ਈ. ।

ਪ੍ਰਸ਼ਨ 16. ਗੁਰਗੱਦੀ ‘ਤੇ ਬੈਠਣ ਤੋਂ ਬਾਅਦ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਕਿਸ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ?

ਉੱਤਰ – ਰਾਮ ਰਾਏ ।

ਪ੍ਰਸ਼ਨ 17. ਰਾਮ ਰਾਏ ਕੌਣ ਸੀ?

ਉੱਤਰ — ਉਹ ਗੁਰੂ ਹਰਿ ਰਾਏ ਜੀ ਦਾ ਵੱਡਾ ਪੁੱਤਰ ਸੀ।

ਪ੍ਰਸ਼ਨ 18. ਗੁਰੂ ਹਰਿ ਕ੍ਰਿਸ਼ਨ ਜੀ ਕਦੋਂ ਜੋਤੀ-ਜੋਤ ਸਮਾਏ?

ਉੱਤਰ – 1664 ਈ. ।

ਪ੍ਰਸ਼ਨ 19. ਗੁਰੂ ਹਰਿ ਕ੍ਰਿਸ਼ਨ ਜੀ ਕਿੱਥੇ ਜੋਤੀ-ਜੋਤ ਸਮਾ ਗਏ ਸਨ?

ਉੱਤਰ – ਦਿੱਲੀ ।