ਗੁਰੂ ਹਰਿਗੋਬਿੰਦ ਸਾਹਿਬ ਜੀ


ਪ੍ਰਸ਼ਨ. ਗੁਰੂ ਹਰਿਗੋਬਿੰਦ ਜੀ ਦੇ ਮੁਗ਼ਲ ਸਮਰਾਟ ਸ਼ਾਹਜਹਾਂ ਨਾਲ ਸੰਬੰਧਾਂ ਦਾ ਵੇਰਵਾ ਦਿਓ।

ਉੱਤਰ : ਸ਼ਾਹਜਹਾਂ 1628 ਈ. ਵਿੱਚ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ। ਉਸ ਦੇ ਸ਼ਾਸਨ ਕਾਲ ਵਿੱਚ ਮੁਗ਼ਲ-ਸਿੱਖ ਸੰਬੰਧਾਂ ਵਿੱਚ ਬਹੁਤ ਤਣਾਉ ਪੈਦਾ ਹੋ ਗਿਆ ਸੀ।

ਪਹਿਲਾ, ਸ਼ਾਹਜਹਾਂ ਬੜਾ ਕੱਟੜ ਬਾਦਸ਼ਾਹ ਸੀ। ਉਸ ਨੇ ਗੁਰੂ ਅਰਜਨ ਦੇਵ ਜੀ ਦੁਆਰਾ ਲਾਹੌਰ ਵਿਖੇ ਬਣਵਾਈ ਬਾਉਲੀ ਨੂੰ ਗੰਦਗੀ ਨਾਲ ਭਰਵਾ ਦਿੱਤਾ ਸੀ ਅਤੇ ਲੰਗਰ ਲਈ ਬਣਾਈ ਇਮਾਰਤ ਨੂੰ ਮਸਜਿਦ ਵਿੱਚ ਤਬਦੀਲ ਕਰ ਦਿੱਤਾ ਸੀ।

ਦੂਜਾ, ਨਕਸ਼ਬੰਦੀਆਂ ਨੇ ਸਿੱਖਾਂ ਵਿਰੁੱਧ ਸ਼ਾਹਜਹਾਂ ਦੇ ਕੰਨ ਭਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।

ਤੀਸਰਾ, ਗੁਰੂ ਹਰਿਗੋਬਿੰਦ ਜੀ ਦੁਆਰਾ ਇੱਕ ਸੈਨਾ ਤਿਆਰ ਕਰਨ ਅਤੇ ਉਨ੍ਹਾਂ ਦੇ ਸ਼ਰਧਾਲੂਆਂ ਦੁਆਰਾ ਉਨ੍ਹਾਂ ਨੂੰ ‘ਸੱਚਾ ਪਾਤਸ਼ਾਹ’ ਕਹਿ ਕੇ ਸੰਬੋਧਨ ਕਰਨਾ ਸ਼ਾਹਜਹਾਂ ਨੂੰ ਇੱਕ ਅੱਖ ਨਹੀਂ ਭਾਉਂਦਾ ਸੀ।

ਚੌਥਾ, ਲਾਹੌਰ ਦੇ ਇੱਕ ਕਾਜ਼ੀ ਦੀ ਧੀ ਕੌਲਾਂ ਗੁਰੂ ਹਰਿਗੋਬਿੰਦ ਜੀ ਦੀ ਚੇਲੀ ਬਣ ਗਈ ਸੀ। ਇਸ ਕਾਰਨ ਉਸ ਕਾਜ਼ੀ ਨੇ ਸ਼ਾਹਜਹਾਂ ਨੂੰ ਸਿੱਖਾਂ ਦੇ ਵਿਰੁੱਧ ਸਖ਼ਤ ਕਦਮ ਚੁੱਕਣ ਲਈ ਭੜਕਾਇਆ।

1634-35 ਈ. ਦੇ ਸਮੇਂ ਦੇ ਦੌਰਾਨ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਅੰਮ੍ਰਿਤਸਰ, ਲਹਿਰਾ, ਕਰਤਾਰਪੁਰ ਅਤੇ ਫਗਵਾੜਾ ਨਾਂ ਦੀਆਂ ਲੜਾਈਆਂ ਹੋਈਆਂ। ਇਨ੍ਹਾਂ ਲੜਾਈਆਂ ਵਿੱਚ ਸਿੱਖ ਜੇਤੂ ਰਹੇ ਅਤੇ ਮੁਗ਼ਲਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਸਿੱਟੇ ਵਜੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ।