ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ
ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ
(GURU HARGOBIND JI AND TRANSFORMATION OF SIKHISM)
ਪ੍ਰਸਨ 1. ਸਿੱਖਾਂ ਦੇ ਛੇਵੇਂ ਗੁਰੂ ਕੌਣ ਸਨ ?
ਉੱਤਰ – ਗੁਰੂ ਹਰਿਗੋਬਿੰਦ ਜੀ ।
ਪਸ਼ਨ 2. ਗੁਰੂ ਹਰਿਗੋਬਿੰਦ ਜੀ ਦਾ ਗੁਰੂ ਕਾਲ ਦੱਸੋ।
ਉੱਤਰ – 1606 ਈ. ਤੋਂ 1645 ਈ. ।
ਪ੍ਰਸ਼ਨ 3. ਗੁਰੂ ਹਰਿਗੋਬਿੰਦ ਜੀ ਗੁਰਗੱਦੀ ‘ਤੇ ਕਦੋਂ ਬੈਠੇ ਸਨ?
ਉੱਤਰ – 1606 ਈ.
ਪ੍ਰਸ਼ਨ 4. ਗੁਰੂ ਹਰਿਗੋਬਿੰਦ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?
ਉੱਤਰ – ਗੁਰੂ ਅਰਜਨ ਦੇਵ ਜੀ।
ਪ੍ਰਸ਼ਨ 5. ਗੁਰੂ ਹਰਿਗੋਬਿੰਦ ਜੀ ਦੀ ਮਾਤਾ ਜੀ ਦਾ ਕੀ ਨਾ ਸੀ?
ਉੱਤਰ – ਗੰਗਾ ਦੇਵੀ ਜੀ।
ਪ੍ਰਸ਼ਨ 6. ਬੀਬੀ ਵੀਰੋ ਕੌਣ ਸੀ?
ਉੱਤਰ – ਗੁਰੂ ਹਰਿਗੋਬਿੰਦ ਜੀ ਦੀ ਸਪੁੱਤਰੀ।
ਪ੍ਰਸ਼ਨ 7. ਗੁਰੂ ਹਰਿਗੋਬਿੰਦ ਜੀ ਦੇ ਸਭ ਤੋਂ ਵੱਡੇ ਪੁੱਤਰ ਦਾ ਕੀ ਨਾਂ ਸੀ?
ਉੱਤਰ – ਬਾਬਾ ਗੁਰਦਿੱਤਾ ਜੀ।
ਪ੍ਰਸ਼ਨ 8. ਬਾਬਾ ਗੁਰਦਿੱਤਾ ਜੀ ਕਿਸਦੇ ਪੁੱਤਰ ਸਨ?
ਜਾਂ
ਪ੍ਰਸ਼ਨ. ਸੂਰਜ ਮਲ ਕਿਸਦੇ ਪੁੱਤਰ ਸਨ?
ਉੱਤਰ – ਗੁਰੂ ਹਰਿਗੋਬਿੰਦ ਜੀ ਦੇ।
ਪ੍ਰਸ਼ਨ 9. ਬਾਬਾ ਅਟੱਲ ਰਾਏ ਜੀ ਕਿਸਦੇ ਪੁੱਤਰ ਸਨ?
ਉੱਤਰ — ਗੁਰੂ ਹਰਿਗੋਬਿੰਦ ਜੀ ਦੇ ।
ਪ੍ਰਸ਼ਨ 10. ਬਾਬਾ ਅਟੱਲ ਰਾਏ ਜੀ ਦਾ ਗੁਰਦੁਆਰਾ ਕਿੱਥੇ ਸਥਿਤ ਹੈ?
ਉੱਤਰ – ਅੰਮ੍ਰਿਤਸਰ ਵਿਖੇ ।
ਪ੍ਰਸ਼ਨ 11. ਗੁਰੂ ਹਰਿਗੋਬਿੰਦ ਜੀ ਦੁਆਰਾ ਨਵੀਂ ਨੀਤੀ ਅਪਣਾਉਣ ਦਾ ਕੋਈ ਇੱਕ ਕਾਰਨ ਦੱਸੋ।
ਉੱਤਰ — ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ।
ਪ੍ਰਸ਼ਨ 12. ਮੀਰੀ ਅਤੇ ਪੀਰੀ ਦੀ ਪ੍ਰਥਾ ਕਿਸ ਗੁਰੂ ਸਾਹਿਬ ਨੇ ਸ਼ੁਰੂ ਕੀਤੀ?
ਜਾਂ
ਪ੍ਰਸ਼ਨ. ਕਿਸ ਗੁਰੂ ਸਾਹਿਬ ਨੇ ਦੋ ਤਲਵਾਰਾਂ ਧਾਰਨ ਕੀਤੀਆਂ ?
ਉੱਤਰ – ਗੁਰੂ ਹਰਿਗੋਬਿੰਦ ਜੀ ਨੇ।
ਪ੍ਰਸ਼ਨ 13. ‘ਮੀਰੀ’ ਅਤੇ ‘ਪੀਰੀ’ ਤੋਂ ਕੀ ਭਾਵ ਹੈ?
ਉੱਤਰ—ਮੀਰੀ ਤੋਂ ਭਾਵ ਦੁਨਿਆਵੀ ਸੱਤਾ ਅਤੇ ਪੀਰੀ ਤੋਂ ਭਾਵ ਰੂਹਾਨੀ ਸੱਤਾ ਤੋਂ ਸੀ।
ਪ੍ਰਸ਼ਨ 14. ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਕਿਸ ਗੁਰੂ ਸਾਹਿਬ ਨੇ ਕਰਵਾਇਆ?
ਉੱਤਰ – ਗੁਰੂ ਹਰਿਗੋਬਿੰਦ ਜੀ ਨੇ ।
ਪ੍ਰਸ਼ਨ 15. ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਕਿੱਥੇ ਕੀਤਾ ਗਿਆ?
ਉੱਤਰ – ਅੰਮ੍ਰਿਤਸਰ।
ਪ੍ਰਸ਼ਨ 16. ਅਕਾਲ ਤਖ਼ਤ ਸਾਹਿਬ ਦੀ ਨੀਂਹ ਕਦੋਂ ਰੱਖੀ ਗਈ ਸੀ?
ਉੱਤਰ – 1606 ਈ. ਵਿੱਚ।
ਪ੍ਰਸ਼ਨ 17. ਅਕਾਲ ਤਖ਼ਤ ਸਾਹਿਬ ਤੋਂ ਕੀ ਭਾਵ ਹੈ?
ਉੱਤਰ – ਈਸ਼ਵਰ ਦੀ ਗੱਦੀ।
ਪ੍ਰਸ਼ਨ 18. ਅਕਾਲ ਤਖ਼ਤ ਸਾਹਿਬ ਕਿਸ ਇਤਿਹਾਸਿਕ ਤੱਥ ‘ਤੇ ਪ੍ਰਕਾਸ਼ ਪਾਉਂਦਾ ਹੈ?
ਉੱਤਰ – ਸਿੱਖ ਧਰਮ ਅਤੇ ਸਿੱਖ ਰਾਜਨੀਤੀ ਦਾ ਸੁਮੇਲ।
ਪ੍ਰਸ਼ਨ 19. ਲੋਹਗੜ੍ਹ ਦਾ ਕਿਲ੍ਹਾ ਕਿਸ ਨੇ ਬਣਵਾਇਆ?
ਉੱਤਰ — ਗੁਰੂ ਹਰਿਗੋਬਿੰਦ ਜੀ ਨੇ ।
ਪ੍ਰਸ਼ਨ 20. ਗੁਰੂ ਹਰਿਗੋਬਿੰਦ ਜੀ ਨੇ ਲੋਹਗੜ੍ਹ ਕਿਲ੍ਹੇ ਦਾ ਨਿਰਮਾਣ ਕਿੱਥੇ ਕਰਵਾਇਆ ਸੀ ?
ਉੱਤਰ – ਅੰਮ੍ਰਿਤਸਰ ।
ਪ੍ਰਸ਼ਨ 21. ਗੁਰੂ ਹਰਿਗੋਬਿੰਦ ਜੀ ਦੀ ਪਠਾਣਾਂ ਦੀ ਸੈਨਿਕ ਟੁਕੜੀ ਦਾ ਸੈਨਾਨਾਇੱਕ ਕੌਣ ਸੀ?
ਉੱਤਰ – ਪੈਂਦਾ ਖ਼ਾਂ ।
ਪ੍ਰਸ਼ਨ 22. ਗੁਰੂ ਹਰਿਗੋਬਿੰਦ ਜੀ ਦੇ ਸਮਕਾਲੀ ਦੋ ਮੁਗ਼ਲ ਬਾਦਸ਼ਾਹ ਕਿਹੜੇ ਸਨ?
ਉੱਤਰ – ਜਹਾਂਗੀਰ ਅਤੇ ਸ਼ਾਹਜਹਾਂ ।
ਪ੍ਰਸ਼ਨ 23. ਗੁਰੂ ਹਰਿਗੋਬਿੰਦ ਜੀ ਨੂੰ ਕਿਹੜੇ ਮੁਗ਼ਲ ਬਾਦਸ਼ਾਹ ਨੇ ਬੰਦੀ ਬਣਾਇਆ?
ਉੱਤਰ – ਜਹਾਂਗੀਰ ਨੇ ।
ਪ੍ਰਸ਼ਨ 24. ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨੂੰ ਕਿੱਥੇ ਬੰਦੀ ਬਣਾਇਆ ਸੀ?
ਉੱਤਰ — ਗਵਾਲੀਅਰ ਦੇ ਕਿਲ੍ਹੇ ਵਿੱਚ ।
ਪ੍ਰਸ਼ਨ 25. ‘ਬੰਦੀ ਛੋੜ ਬਾਬਾ’ ਕਿਸ ਨੂੰ ਕਿਹਾ ਜਾਂਦਾ ਹੈ?
ਜਾਂ
ਪ੍ਰਸ਼ਨ. ਸਿੱਖਾਂ ਦੇ ਕਿਸ ਗੁਰੂ ਨੂੰ ‘ਬੰਦੀ ਛੋੜ’ ਆਖਿਆ ਜਾਂਦਾ ਹੈ?
ਉੱਤਰ — ਗੁਰੂ ਹਰਿਗੋਬਿੰਦ ਜੀ ਨੂੰ ।
ਪ੍ਰਸ਼ਨ 26. ਸ਼ਾਹਜਹਾਂ ਅਤੇ ਸਿੱਖਾਂ ਵਿਚਾਲੇ ਸੰਬੰਧ ਵਿਗੜਨ ਦਾ ਕੋਈ ਇੱਕ ਕਾਰਨ ਦੱਸੋ।
ਜਾਂ
ਪ੍ਰਸ਼ਨ. ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਲੜਾਈਆਂ ਦਾ ਕੋਈ ਇੱਕ ਕਾਰਨ ਦੱਸੋ।
ਉੱਤਰ – ਸ਼ਾਹਜਹਾਂ ਦਾ ਧਾਰਮਿਕ ਕੱਟੜਪੁਣਾ ।
ਪ੍ਰਸ਼ਨ 27. ਕੌਲਾਂ ਕੌਣ ਸੀ ?
ਉੱਤਰ – ਕਾਜ਼ੀ ਰੁਸਤਮ ਖ਼ਾਂ ਦੀ ਪੁੱਤਰੀ ।
ਪ੍ਰਸ਼ਨ 28. ਦਲ ਭੰਜਨ ਗੁਰ ਸੂਰਮਾ ਕਿਹੜੇ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਹੈ?
ਉੱਤਰ – ਗੁਰੂ ਹਰਿਗੋਬਿੰਦ ਜੀ ਨੂੰ ।
ਪ੍ਰਸ਼ਨ 29. ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਪਹਿਲੀ ਲੜਾਈ ਕਿੱਥੇ ਹੋਈ?
ਉੱਤਰ – ਅੰਮ੍ਰਿਤਸਰ।
ਪ੍ਰਸ਼ਨ 30. ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਅੰਮ੍ਰਿਤਸਰ ਦੀ ਲੜਾਈ ਕਦੋਂ ਹੋਈ ਸੀ?
ਉੱਤਰ – 1634 ਈ.।
ਪ੍ਰਸ਼ਨ 31. ਉਨ੍ਹਾਂ ਦੋ ਘੋੜਿਆਂ ਦੇ ਨਾਂ ਦੱਸੋ ਜੋ ਲਹਿਰਾ ਦੀ ਲੜਾਈ ਦਾ ਕਾਰਨ ਬਣੇ।
ਉੱਤਰ – ਦਿਲਬਾਗ ਅਤੇ ਗੁਲਬਾਗ।
ਪ੍ਰਸ਼ਨ 32. ਗੁਲਬਾਗ ਕਿਸ ਦਾ ਨਾਂ ਸੀ?
ਉੱਤਰ – ਗੁਲਬਾਗ ਗੁਰੂ ਹਰਿਗੋਬਿੰਦ ਜੀ ਨੂੰ ਭੇਂਟ ਕੀਤੇ ਗਏ ਘੋੜੇ ਦਾ ਨਾਂ ਸੀ।
ਪ੍ਰਸ਼ਨ 33. ਦਿਲਬਾਗ ਕਿਸਦਾ ਨਾਂ ਸੀ?
ਉੱਤਰ — ਦਿਲਬਾਗ ਗੁਰੂ ਹਰਿਗੋਬਿੰਦ ਜੀ ਨੂੰ ਭੇਂਟ ਕੀਤੇ ਗਏ ਘੋੜੇ ਦਾ ਨਾਂ ਸੀ।
ਪ੍ਰਸ਼ਨ 34. ਬਿਧੀ ਚੰਦ ਕੌਣ ਸੀ ?
ਉੱਤਰ – ਗੁਰੂ ਹਰਿਗੋਬਿੰਦ ਜੀ ਦਾ ਇੱਕ ਸ਼ਰਧਾਲੂ।
ਪ੍ਰਸ਼ਨ 35. ਕਰਤਾਰਪੁਰ ਦੀ ਲੜਾਈ ਕਦੋਂ ਹੋਈ?
ਉੱਤਰ – 1635 ਈ.।
ਪ੍ਰਸ਼ਨ 36. ਕਰਤਾਰਪੁਰ ਦੀ ਲੜਾਈ ਵਿੱਚ ਕਿਹੜੇ ਗੁਰੂ ਸਾਹਿਬ ਬਹਾਦਰੀ ਦੇ ਜੌਹਰ ਵਿਖਾਏ ਸਨ?
ਉੱਤਰ – ਗੁਰੂ ਤੇਗ਼ ਬਹਾਦਰ ਜੀ।
ਪ੍ਰਸ਼ਨ 37. ਗੁਰੂ ਹਰਿਗੋਬਿੰਦ ਜੀ ਨੇ ਆਪਣੇ ਜੀਵਨ ਆਖਰੀ ਸਾਲ ਕਿੱਥੇ ਬਿਤਾਏ?
ਉੱਤਰ – ਕੀਰਤਪੁਰ ਸਾਹਿਬ।
ਪ੍ਰਸ਼ਨ 38. ਗੁਰੂ ਹਰਿਗੋਬਿੰਦ ਨੇ ਕਿਸ ਨਗਰ ਦੀ ਸਥਾਪਨਾ ਸੀ?
ਉੱਤਰ – ਕੀਰਤਪੁਰ ਸਾਹਿਬ।
ਪ੍ਰਸ਼ਨ 39. ਗੁਰੂ ਹਰਿਗੋਬਿੰਦ ਜੀ ਕਦੋਂ ਜੋਤੀ-ਜੋਤ ਸਮਾਏ ਸਨ?
ਉੱਤਰ – 1645 ਈ.।
ਪ੍ਰਸ਼ਨ 40. ਗੁਰੂ ਹਰਿਗੋਬਿੰਦ ਜੀ ਕਿੱਥੇ ਜੋਤੀ-ਜੋਤ ਸਮਾਏ ਸਨ?
ਉੱਤਰ – ਕੀਰਤਪੁਰ ਸਾਹਿਬ।