ਗੁਰੂ ਹਰਿਗੋਬਿੰਦ ਜੀ
ਗੁਰੂ ਹਰਿਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ
ਪ੍ਰਸ਼ਨ 1. ਸਿੱਖਾਂ ਦੇ ਛੇਵੇਂ ਗੁਰੂ ਕੌਣ ਸਨ?
ਉੱਤਰ : ਗੁਰੂ ਹਰਿਗੋਬਿੰਦ ਜੀ
ਪ੍ਰਸ਼ਨ 2. ਗੁਰੂ ਹਰਿਗੋਬਿੰਦ ਜੀ ਦਾ ਜਨਮ ਕਦੋਂ ਹੋਇਆ?
ਉੱਤਰ : 1595 ਈ. ਵਿੱਚ
ਪ੍ਰਸ਼ਨ 3. ਗੁਰੂ ਹਰਿਗੋਬਿੰਦ ਜੀ ਦੇ ਪਿਤਾ ਜੀ ਕੌਣ ਸਨ?
ਉੱਤਰ : ਗੁਰੂ ਅਰਜਨ ਦੇਵ ਜੀ
ਪ੍ਰਸ਼ਨ 4. ਗੁਰੂ ਹਰਿਗੋਬਿੰਦ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ?
ਉੱਤਰ : ਗੰਗਾ ਦੇਵੀ ਜੀ
ਪ੍ਰਸ਼ਨ 5. ਬੀਬੀ ਵੀਰੋ ਕੌਣ ਸੀ?
ਉੱਤਰ : ਗੁਰੂ ਹਰਿਗੋਬਿੰਦ ਜੀ ਦੀ ਸਪੁੱਤਰੀ
ਪ੍ਰਸ਼ਨ 6. ਗੁਰੂ ਹਰਿਗੋਬਿੰਦ ਜੀ ਗੁਰਗੱਦੀ ‘ਤੇ ਕਦੋਂ ਬਿਰਾਜਮਾਨ ਹੋਏ?
ਉੱਤਰ : 1606 ਈ. ਵਿੱਚ
ਪ੍ਰਸ਼ਨ 7. ਮੀਰੀ ਅਤੇ ਪੀਰੀ ਦੀ ਪ੍ਰਥਾ ਕਿਸ ਗੁਰੂ ਸਾਹਿਬ ਨੇ ਸ਼ੁਰੂ ਕੀਤੀ?
ਉੱਤਰ : ਗੁਰੂ ਹਰਿਗੋਬਿੰਦ ਜੀ ਨੇ
ਪ੍ਰਸ਼ਨ 8. ਅਕਾਲ ਤਖ਼ਤ ਦਾ ਨਿਰਮਾਣ ਕਿਸ ਗੁਰੂ ਸਾਹਿਬ ਨੇ ਕਰਵਾਇਆ ਸੀ?
ਉੱਤਰ : ਗੁਰੂ ਹਰਿਗੋਬਿੰਦ ਜੀ ਨੇ
ਪ੍ਰਸ਼ਨ 9. ਅਕਾਲ ਤਖ਼ਤ ਦਾ ਨਿਰਮਾਣ ਕਦੋਂ ਪੂਰਾ ਹੋਇਆ ਸੀ?
ਉੱਤਰ : 1609 ਈ. ਵਿੱਚ
ਪ੍ਰਸ਼ਨ 10. ਬੰਦੀ ਛੋੜ ਬਾਬਾ’ ਕਿਸ ਨੂੰ ਕਿਹਾ ਜਾਂਦਾ ਹੈ?
ਉੱਤਰ : ਗੁਰੂ ਹਰਿਗੋਬਿੰਦ ਜੀ
ਪ੍ਰਸ਼ਨ 11. ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਲੜੀ ਗਈ ਪਹਿਲੀ ਲੜਾਈ ਕਿਹੜੀ ਸੀ?
ਉੱਤਰ : ਅੰਮ੍ਰਿਤਸਰ
ਪ੍ਰਸ਼ਨ 12. ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਲੜੀ ਗਈ ਅੰਮ੍ਰਿਤਸਰ ਦੀ ਲੜਾਈ ਕਦੋਂ ਹੋਈ ਸੀ?
ਉੱਤਰ : 1634 ਈ. ਵਿੱਚ
ਪ੍ਰਸ਼ਨ 13. ਗੁਰੂ ਤੇਗ ਬਹਾਦਰ ਜੀ ਨੇ ਕਿਸ ਲੜਾਈ ਵਿੱਚ ਬਹਾਦਰੀ ਦੇ ਜੌਹਰ ਵਿਖਾਏ?
ਉੱਤਰ : ਕਰਤਾਰਪੁਰ
ਪ੍ਰਸ਼ਨ 14. ਗੁਰੂ ਹਰਿਗੋਬਿੰਦ ਜੀ ਨੇ ਕਿਸ ਨਗਰ ਦੀ ਸਥਾਪਨਾ ਕੀਤੀ ਸੀ?
ਉੱਤਰ : ਕੀਰਤਪੁਰ ਸਾਹਿਬ
ਪ੍ਰਸ਼ਨ 15. ਗੁਰੂ ਹਰਿਗੋਬਿੰਦ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ?
ਉੱਤਰ : ਹਰਿ ਰਾਏ ਜੀ ਨੂੰ
ਪ੍ਰਸ਼ਨ 16. ਗੁਰੂ ਹਰਿਗੋਬਿੰਦ ਜੀ ਕਦੋਂ ਜੋਤੀ – ਜੋਤ ਸਮਾਏ ਸਨ?
ਉੱਤਰ : 1645 ਈ. ਵਿੱਚ