ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਅਖੀਰਲੇ 18 ਵਰ੍ਹੇ


ਪ੍ਰਸ਼ਨ. ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅਖੀਰਲੇ 18 ਵਰ੍ਹੇ ਕਿੱਥੇ ਤੇ ਕਿਵੇਂ ਬਤੀਤ ਕੀਤੇ?

ਉੱਤਰ : 1521 ਈ. ਵਿੱਚ ਗੁਰੂ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਕਿਨਾਰੇ ਕਰਤਾਰਪੁਰ (ਭਾਵ ਈਸ਼ਵਰ ਦਾ ਨਗਰ) ਨਾਂ ਦੇ ਨਗਰ ਦੀ ਸਥਾਪਨਾ ਕੀਤੀ। ਇਸੇ ਸਥਾਨ ‘ਤੇ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਨਾਲ ਜੀਵਨ ਦੇ ਆਖ਼ਰੀ 18 ਸਾਲ ਬਤੀਤ ਕੀਤੇ। ਇਸ ਸਮੇਂ ਦੇ ਦੌਰਾਨ ਗੁਰੂ ਸਾਹਿਬ ਨੇ ਸੰਗਤ ਤੇ ਪੰਗਤ ਨਾਂ ਦੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ।

ਸੰਗਤ ਤੋਂ ਭਾਵ ਉਸ ਇਕੱਠ ਤੋਂ ਸੀ ਜੋ ਰੋਜ਼ਾਨਾ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣਨ ਲਈ ਜੁੜਦੀ ਸੀ। ਇਸ ਸੰਗਤ ਵਿੱਚ ਬਿਨਾਂ ਕਿਸੇ ਵਿਤਕਰੇ ਦੇ ਹਰ ਇਸਤਰੀ-ਪੁਰਸ਼ ਨੂੰ ਸ਼ਾਮਲ ਹੋਣ ਦਾ ਅਧਿਕਾਰ ਸੀ। ਇਸ ਵਿੱਚ ਕੇਵਲ ਇੱਕ ਅਕਾਲ-ਪੁਰਖ ਦੇ ਨਾਮ ਦਾ ਜਾਪ ਹੁੰਦਾ ਸੀ।

ਪੰਗਤ ਤੋਂ ਭਾਵ ਸੀ ਕਤਾਰ ਵਿੱਚ ਬੈਠ ਕੇ ਲੰਗਰ ਛਕਣਾ। ਲੰਗਰ ਵਿੱਚ ਜਾਤ-ਪਾਤ ਜਾਂ ਧਰਮ ਆਦਿ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਸੀ। ਇਹ ਦੋਵੇਂ ਸੰਸਥਾਵਾਂ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਸਾਰ ਕਰਨ ਵਿੱਚ ਸਹਾਇੱਕ ਸਿੱਧ ਹੋਈਆਂ। ਇਨ੍ਹਾਂ ਤੋਂ ਇਲਾਵਾ ਗੁਰੂ ਜੀ ਨੇ 976 ਸ਼ਬਦਾਂ ਦੀ ਰਚਨਾ ਕੀਤੀ। ਗੁਰੂ ਸਾਹਿਬ ਦਾ ਇਹ ਕੰਮ ਸਿੱਖ ਪੰਥ ਦੇ ਵਿਕਾਸ ਲਈ ਅਤਿਅੰਤ ਮਹੱਤਵਪੂਰਨ ਸਿੱਧ ਹੋਇਆ। ਗੁਰੂ ਸਾਹਿਬ ਦੀਆਂ ਪ੍ਰਮੁੱਖ ਬਾਣੀਆਂ ਦੇ ਨਾਂ ਜਪੁਜੀ ਸਾਹਿਬ, ਵਾਰ ਮਾਝ, ਆਸਾ ਦੀ ਵਾਰ, ਸਿਧ ਗੋਸ਼ਟਿ, ਵਾਰ ਮਲਾਰ, ਬਾਰਾਹ ਮਾਹ ਅਤੇ ਪੱਟੀ ਆਦਿ ਹਨ।


प्रश्न. गुरु नानक देव जी ने अपने जीवन के अंतिम 18 वर्ष कहाँ और कैसे बिताए?

उत्तर: 1521 ई. गुरु नानक देव जी ने रावी नदी के तट पर करतारपुर (अर्थात् भगवान का शहर) नामक शहर की स्थापना की। इस स्थान पर गुरु साहिब ने अपने जीवन के अंतिम 18 वर्ष अपने परिवार के साथ बिताए। इस अवधि के दौरान, गुरु साहिब ने संगत और पंगत नामक संस्थाओं की स्थापना की।

संगत का अर्थ उस संगत से था जो प्रतिदिन गुरु के उपदेश सुनने के लिए एकत्रित होती थी। प्रत्येक स्त्री-पुरुष को बिना किसी भेदभाव के इस संगत में शामिल होने का अधिकार था। इसमें केवल अकाल-पुरख के नाम का जाप किया जाता था।

पंगत का मतलब था एक पंक्ति में बैठकर लंगर खाना। लंगर में जाति या धर्म आदि का कोई भेदभाव नहीं था। ये दोनों संस्थाएँ गुरु साहिब की शिक्षाओं के प्रसार में सहायक सिद्ध हुईं।

इनके अलावा गुरुजी ने 976 शब्दों की रचना की। गुरु साहिब का यह कार्य सिख पंथ के विकास के लिए अत्यंत महत्वपूर्ण सिद्ध हुआ। गुरु साहिब की प्रमुख बानियों के नाम हैं जपुजी साहिब, वार माझ, आसा दी वार, सिद्ध गोष्ठी, वार मलार, बारह माह और पट्टी आदि।


Question. Where and how did Guru Nanak Dev Ji spend the last 18 years of his life?

Answer: In 1521 AD Guru Nanak Dev Ji established a city named Kartarpur (meaning City of God) on the banks of river Ravi. At this place, Guru Sahib spent the last 18 years of his life with his family. During this period, Guru Sahib established institutions called Sangat and Pangat.

Sangat meant the company that gathered every day to listen to the teachings of the Guru. Every man and woman had the right to join this Sangat without any discrimination. In this, only the name of Akal Purakh was chanted.

Pangat meant eating langar while sitting in a row. There was no discrimination based on caste or religion etc. in langar. Both these institutions proved helpful in spreading the teachings of Guru Sahib.

Apart from these, Guruji composed 976 words. This work of Guru Sahib proved to be very important for the development of Sikhism. The names of the main banis of Guru Sahib are Japuji Sahib, Vaar Majh, Asa Di Vaar, Siddha Gosthi, Vaar Malar, Barah Maah, and Patti, etc.