ਗੁਰੂ ਨਾਨਕ ਦੇਵ ਜੀ ਦਾ ਸੰਦੇਸ਼
ਪ੍ਰਸ਼ਨ. ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੇ ਸਮਾਜਿਕ ਅਰਥ ਅਤੇ ਮਹੱਤਵ ਕੀ ਸਨ?
ਉੱਤਰ : ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੇ ਸਮਾਜਿਕ ਅਰਥ ਬੜੇ ਮਹੱਤਵਪੂਰਨ ਸਨ।
ਉਨ੍ਹਾਂ ਦਾ ਸੰਦੇਸ਼ ਹਰੇਕ ਲਈ ਸੀ।
ਕੋਈ ਵੀ ਇਸਤਰੀ-ਪੁਰਸ਼ ਗੁਰੂ ਜੀ ਦੁਆਰਾ ਦਰਸਾਏ ਗਏ ਮਾਰਗ ਨੂੰ ਅਪਣਾ ਸਕਦਾ ਸੀ।
ਮੁਕਤੀ ਦਾ ਮਾਰਗ ਸਭ ਲਈ ਖੁੱਲ੍ਹਾ ਸੀ।
ਗੁਰੂ ਜੀ ਨੇ ਸਮਾਜਿਕ ਸਮਾਨਤਾ ਦਾ ਪ੍ਰਚਾਰ ਕੀਤਾ।
ਉਨ੍ਹਾਂ ਨੇ ਜਾਤੀ ਪ੍ਰਥਾ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ।
ਸਮਾਜਿਕ ਸਮਾਨਤਾ ਦੇ ਸੰਦੇਸ਼ ਨੂੰ ਅਮਲੀ ਰੂਪ ਦੇਣ ਲਈ ਗੁਰੂ ਜੀ ਨੇ ਸੰਗਤ ਤੇ ਪੰਗਤ (ਲੰਗਰ) ਨਾਂ ਦੀਆਂ ਦੇ ਸੰਸਥਾਵਾਂ ਚਲਾਈਆਂ।
ਲੰਗਰ ਤਿਆਰ ਕਰਨ ਸਮੇਂ ਜਾਤ-ਪਾਤ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਸੀ।
ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਦੇ ਸ਼ਾਸਕਾਂ ਵਿੱਚ ਪ੍ਰਚਲਿਤ ਅਨਿਆਂ ਦੀ ਨੀਤੀ ਅਤੇ ਫੈਲੇ ਹੋਏ ਭ੍ਰਿਸ਼ਟਾਚਾਰ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਸ਼ਾਸਕ ਵਰਗ ਦੇ ਨਾਲ-ਨਾਲ ਗੁਰੂ ਜੀ ਨੇ ਅੱਤਿਆਚਾਰੀ ਸਰਕਾਰੀ ਕਰਮਚਾਰੀਆਂ ਦੀ ਵੀ ਆਲੋਚਨਾ ਕੀਤੀ।
ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਪੰਜਾਬ ਦੇ ਸਮਾਜ ਨੂੰ ਇੱਕ ਨਵਾਂ ਸਰੂਪ ਦੇਣ ਦਾ ਉਪਰਾਲਾ ਕੀਤਾ।
प्रश्न. गुरु नानक देव जी के संदेश का सामाजिक अर्थ और महत्व क्या था?
उत्तर: गुरु नानक देव जी के संदेश का सामाजिक अर्थ बहुत महत्वपूर्ण था।
उनका संदेश सभी के लिए था।
कोई भी स्त्री-पुरुष गुरु नानक देव जी के बताये मार्ग पर चल सकता था।
मुक्ति का मार्ग सभी के लिए खुला था।
गुरु जी ने सामाजिक समानता का उपदेश दिया।
उन्होंने जाति व्यवस्था की कड़ी निंदा की।
सामाजिक समानता के संदेश को व्यावहारिक रूप देने के लिए गुरु जी ने संगत और पंगत (लंगर) नामक संस्थाएं शुरू कीं।
लंगर बनाते समय कोई जातपात का भेदभाव नहीं किया जाता था।
गुरु नानक साहिब ने अपने समय के शासकों के बीच व्याप्त अन्याय और व्यापक भ्रष्टाचार की नीतियों की कड़ी निंदा की।
गुरु जी ने शासक वर्ग के साथ-साथ अत्याचारी सरकारी कर्मचारियों की भी आलोचना की।
इस प्रकार गुरु नानक देव जी ने पंजाब के समाज को एक नया आकार देने का प्रयास किया।
Question. What was the social meaning and importance of Guru Nanak Dev Ji’s message?
Answer: The social meaning of Guru Nanak Dev Ji’s message was very important.
His message was for everyone.
Any man or woman could follow the path shown by Guru Nanak Dev Ji.
The path of salvation was open to all.
Guru Ji preached social equality.
He strongly condemned the caste system.
To give practical shape to the message of social equality, Guru Ji started institutions called Sangat and Pangat (Langar).
There was no caste discrimination while making langar.
Guru Nanak Sahib strongly condemned the policies of injustice and widespread corruption among the rulers of his time.
Guru Ji criticized the ruling class as well as the tyrannical government employees.
In this way, Guru Nanak Dev Ji tried to give a new shape to the society of Punjab.