ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ
ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ (GURU NANAK DEV JI’S LIFE AND HIS TEACHINGS)
ਪ੍ਰਸ਼ਨ 1. ਸਿੱਖ ਧਰਮ ਦੇ ਸੰਸਥਾਪਕ ਕੌਣ ਸਨ?
ਉੱਤਰ : ਗੁਰੂ ਨਾਨਕ ਦੇਵ ਜੀ
ਪ੍ਰਸ਼ਨ 2. ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ?
ਉੱਤਰ : 1469 ਈ. ਵਿੱਚ
ਪ੍ਰਸ਼ਨ 3. ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਕਿਹੜਾ ਸੀ?
ਉੱਤਰ : ਤਲਵੰਡੀ ਸਾਬੋ
ਪ੍ਰਸ਼ਨ 4. ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਂ ਕੀ ਸੀ?
ਉੱਤਰ : ਮਹਿਤਾ ਕਾਲੂ ਜੀ
ਪ੍ਰਸ਼ਨ 5. ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਦਾ ਨਾਂ ਕੀ ਸੀ?
ਉੱਤਰ : ਤ੍ਰਿਪਤਾ ਦੇਵੀ ਜੀ
ਪ੍ਰਸ਼ਨ 6. ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਕੀ ਨਾਂ ਸੀ?
ਉੱਤਰ : ਬੇਬੇ ਨਾਨਕੀ ਜੀ
ਪ੍ਰਸ਼ਨ 7. ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕਿੰਨੇ ਰੁਪਇਆਂ ਨਾਲ ਕੀਤਾ ਸੀ?
ਉੱਤਰ : 20 ਰੁਪਏ ਨਾਲ
ਪ੍ਰਸ਼ਨ 8. ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਕੀ ਨਾਂ ਸੀ?
ਉੱਤਰ : ਸੁਲੱਖਣੀ ਜੀ
ਪ੍ਰਸ਼ਨ 9. ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਨੌਕਰੀ ਕਰਨ ਲਈ ਭੇਜਿਆ ਸੀ?
ਉੱਤਰ : ਸੁਲਤਾਨਪੁਰ ਲੋਧੀ
ਪ੍ਰਸ਼ਨ 10. ਗਿਆਨ ਪ੍ਰਾਪਤੀ ਸਮੇਂ ਗੁਰੂ ਨਾਨਕ ਦੇਵ ਜੀ ਦੀ ਉਮਰ ਕਿੰਨੀ ਸੀ?
ਉੱਤਰ : 30 ਸਾਲ
ਪ੍ਰਸ਼ਨ 11. ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਉਦੇਸ਼ ਕੀ ਸੀ?
ਉੱਤਰ : (i) ਲੋਕਾਂ ਵਿੱਚ ਫੈਲੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨਾ
(ii) ਨਾਮ ਦਾ ਪ੍ਰਚਾਰ ਕਰਨਾ
(iii) ਆਪਸੀ ਭਾਈਚਾਰੇ ਦਾ ਪ੍ਰਚਾਰ ਕਰਨਾ
ਪ੍ਰਸ਼ਨ 12. ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਕਿੱਥੋਂ ਸ਼ੁਰੂ ਕੀਤੀ?
ਉੱਤਰ : ਸੈਦਪੁਰ
ਪ੍ਰਸ਼ਨ 13. ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਸੱਜਣ ਠੱਗ ਨਾਲ ਕਿੱਥੇ ਹੋਈ ਸੀ?
ਉੱਤਰ : ਤਾਲੁੰਬਾ ਵਿਖੇ
ਪ੍ਰਸ਼ਨ 14, ਗੁਰੂ ਨਾਨਕ ਦੇਵ ਜੀ ਜਾਦੂਗਰਨੀ ਨੂਰਸ਼ਾਹੀ ਨੂੰ ਕਿੱਥੇ ਮਿਲੇ ਸਨ?
ਉੱਤਰ : ਕਾਮਰੂਪ
ਪ੍ਰਸ਼ਨ 15. ਕਿਸ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਕਿ ਪਰਮਾਤਮਾ ਦੀ ਆਰਤੀ ਕੁਦਰਤ ਹਰ ਸਮੇਂ ਕਰਦੀ ਰਹਿੰਦੀ ਹੈ?
ਉੱਤਰ : ਜਗਨਨਾਥ ਪੁਰੀ
ਪ੍ਰਸ਼ਨ 16. ਗੁਰੂ ਨਾਨਕ ਦੇਵ ਜੀ ਸ੍ਰੀਲੰਕਾ ਵਿੱਚ ਕਿਸ ਰਾਜੇ ਨੂੰ ਮਿਲੇ ਸਨ?
ਉੱਤਰ : ਸ਼ਿਵਨਾਥ
ਪ੍ਰਸ਼ਨ 17. ਕਿਸ ਸਥਾਨ ਨੂੰ ਅੱਜ-ਕਲ੍ਹ ਪੰਜਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ?
ਉੱਤਰ : ਹਸਨ ਅਬਦਾਲ
ਪ੍ਰਸ਼ਨ 18. ਮੱਕਾ ਵਿਖੇ ਕਿਹੜੇ ਕਾਜ਼ੀ ਨੇ ਗੁਰੂ ਨਾਨਕ ਦੇਵ ਜੀ ਨੂੰ ਕਾਅਬੇ ਵੱਲ ਪੈਰ ਕਰਕੇ ਸੌਣ ਤੋਂ ਮਨ੍ਹਾਂ ਕੀਤਾ ਸੀ?
ਉੱਤਰ : ਰੁਕਨੁੱਦੀਨ
ਪ੍ਰਸ਼ਨ 19. ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਖੇ ਕਦੋਂ ਨਿਵਾਸ ਕੀਤਾ?
ਉੱਤਰ : 1521 ਈ. ਵਿੱਚ
ਪ੍ਰਸ਼ਨ 20. ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਦਾ ਕੀ ਸਰੂਪ ਹੈ?
ਉੱਤਰ : (i) ਉਹ ਸਰਵ-ਸ਼ਕਤੀਮਾਨ ਹੈ
(ii) ਉਹ ਹਮੇਸ਼ਾ ਰਹਿਣ ਵਾਲਾ ਹੈ
(iii) ਉਹ ਨਿਰਗੁਣ ਅਤੇ ਸਗੁਣ ਹੈ
ਪ੍ਰਸ਼ਨ 21. ਕਿਹੜੀ ਵਿਸ਼ੇਸ਼ਤਾ ਮਨਮੁੱਖ ਵਿਅਕਤੀ ਦੀ ਨਹੀਂ ਹੁੰਦੀ?
ਉੱਤਰ : ਉਹ ਹਮੇਸ਼ਾ ਨਾਮ ਦਾ ਜਾਪ ਕਰਦਾ ਹੈ
ਪ੍ਰਸ਼ਨ 22. ਗੁਰੂ ਨਾਨਕ ਦੇਵ ਜੀ ਨੇ ਕਿਸ ਦਾ ਖੰਡਨ ਨਹੀਂ ਕੀਤਾ?
ਉੱਤਰ : ਇਸਤਰੀ-ਪੁਰਸ਼ ਬਰਾਬਰੀ ਦਾ
ਪ੍ਰਸ਼ਨ 23. ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਤਕ ਪਹੁੰਚਣ ਲਈ ਮਨੁੱਖ ਨੂੰ ਕਿਹੜਾ ਸਾਧਨ ਅਪਨਾਉਣਾ ਚਾਹੀਦਾ ਹੈ?
ਉੱਤਰ : (i) ਨਾਮ ਦਾ ਸਿਮਰਨ ਕਰਨਾ
(ii) ਸੱਚੇ ਗੁਰੂ ਨੂੰ ਮਿਲਣਾ
(iii) ਪਰਮਾਤਮਾ ਦਾ ਹੁਕਮ ਮੰਨਣਾ
ਪ੍ਰਸ਼ਨ 24. ਗੁਰੂ ਨਾਨਕ ਦੇਵ ਜੀ ਨੇ ਮਨੁੱਖ ਦੇ ਕਿੰਨੇ ਵੈਰੀ ਦੱਸੇ ਹਨ?
ਉੱਤਰ : ਪੰਜ
ਪ੍ਰਸ਼ਨ 25. ਗੁਰੂ ਨਾਨਕ ਦੇਵ ਜੀ ਨੇ ਕਿਸ ਸਿਧਾਂਤ ‘ਤੇ ਚੱਲਣ ਲਈ ਹਰ ਵਿਅਕਤੀ ਲਈ ਜ਼ਰੂਰੀ ਦੱਸਿਆ ਹੈ?
ਉੱਤਰ : (i) ਕਿਰਤ ਕਰਨੀ
(ii) ਨਾਮ ਜਪਣਾ
(iii) ਵੰਡ ਛਕਣਾ
ਪ੍ਰਸ਼ਨ 26. ਕੀਰਤਨ ਦੀ ਪ੍ਰਥਾ ਕਿਸ ਗੁਰੂ ਨੇ ਸ਼ੁਰੂ ਕੀਤੀ?
ਉੱਤਰ : ਗੁਰੂ ਨਾਨਕ ਦੇਵ ਜੀ ਨੇ
ਪ੍ਰਸ਼ਨ 27. ਕਿਹੜਾ ਤੱਥ ਸਿੱਧ ਕਰਦਾ ਹੈ ਕਿ ਗੁਰੂ ਨਾਨਕ ਦੇਵ ਜੀ ਇੱਕ ਕ੍ਰਾਂਤੀਕਾਰੀ ਸਨ?
ਉੱਤਰ : (i) ਨਵੀਆਂ ਸੰਸਥਾਵਾਂ ਦੀ ਸਥਾਪਨਾ
(ii) ਜਾਤੀ ਪ੍ਰਥਾ ਦਾ ਵਿਰੋਧ
(iii) ਮੂਰਤੀ ਪੂਜਾ ਦਾ ਖੰਡਨ
ਪ੍ਰਸ਼ਨ 28. ਗੁਰੂ ਨਾਨਕ ਦੇਵ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ?
ਉੱਤਰ : ਭਾਈ ਲਹਿਣਾ ਜੀ
ਪ੍ਰਸ਼ਨ 29. ਗੁਰੂ ਨਾਨਕ ਦੇਵ ਜੀ ਕਦੋਂ ਜੋਤੀ-ਜੋਤ ਸਮਾਏ ਸਨ?
ਉੱਤਰ : 1539 ਈ. ਵਿੱਚ