CBSEHistoryHistory of Punjab

ਗੁਰੂ ਤੇਗ਼ ਬਹਾਦਰ ਜੀ


ਗੁਰੂ ਤੇਗ਼ ਬਹਾਦਰ ਜੀ ਅਤੇ ਉਨ੍ਹਾਂ ਦੀ ਸ਼ਹੀਦੀ (GURU TEG BAHADUR JI AND HIS MARTYRDOM)


ਪ੍ਰਸ਼ਨ 1. ਸਿੱਖਾਂ ਦੇ ਨੌਵੇਂ ਗੁਰੂ ਕੌਣ ਸਨ?

ਉੱਤਰ : ਗੁਰੂ ਤੇਗ਼ ਬਹਾਦਰ ਜੀ।

ਪ੍ਰਸ਼ਨ 2. ਗੁਰੂ ਤੇਗ਼ ਬਹਾਦਰ ਜੀ ਦਾ ਜਨਮ ਕਦੋਂ ਹੋਇਆ?

ਉੱਤਰ : 1621 ਈ. ਵਿੱਚ

ਪ੍ਰਸ਼ਨ 3. ਗੁਰੂ ਤੇਗ਼ ਬਹਾਦਰ ਜੀ ਦਾ ਬਚਪਨ ਦਾ ਨਾਂ ਕੀ ਸੀ?

ਉੱਤਰ : ਤਿਆਗ ਮਲ ਜੀ

ਪ੍ਰਸ਼ਨ 4. ਗੁਰੂ ਤੇਗ਼ ਬਹਾਦਰ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?

ਉੱਤਰ : ਗੁਰੂ ਹਰਿਗੋਬਿੰਦ ਜੀ

ਪ੍ਰਸ਼ਨ 5. ਗੁਰੂ ਤੇਗ਼ ਬਹਾਦਰ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ?

ਉੱਤਰ : ਨਾਨਕੀ ਜੀ

ਪ੍ਰਸ਼ਨ 6. ਗੁਰੂ ਤੇਗ ਬਹਾਦਰ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ?

ਉੱਤਰ : ਗੁਜਰੀ ਜੀ ਨਾਲ

ਪ੍ਰਸ਼ਨ 7. ਗੁਰੂ ਤੇਗ਼ ਬਹਾਦਰ ਜੀ ਦੇ ਪੁੱਤਰ ਦਾ ਕੀ ਨਾਂ ਸੀ?

ਉੱਤਰ : ਗੌਬਿੰਦ ਰਾਏ

ਪ੍ਰਸ਼ਨ 8. ਉਸ ਵਿਅਕਤੀ ਦਾ ਨਾਂ ਦੱਸੋ ਜਿਸ ਦੇ ਯਤਨਾਂ ਸਦਕਾ ਇਹ ਸਿੱਧ ਹੋ ਸਕਿਆ ਕਿ ਤੇਗ਼ ਬਹਾਦਰ ਜੀ ਸਿੱਖਾਂ ਦੇ ਅਸਲੀ ਗੁਰੂ ਸਨ?

ਉੱਤਰ : ਮੱਖਣ ਸ਼ਾਹ ਲੁਬਾਣਾ

ਪ੍ਰਸ਼ਨ 9. ਗੁਰੂ ਤੇਗ਼ ਬਹਾਦਰ ਜੀ ਗੁਰਗੱਦੀ ‘ਤੇ ਕਦੋਂ ਬਿਰਾਜਮਾਨ ਹੋਏ?

ਉੱਤਰ : 1664 ਈ. ਵਿੱਚ

ਪ੍ਰਸ਼ਨ 10. ਗੁਰੂ ਤੇਗ਼ ਬਹਾਦਰ ਜੀ ਆਪਣੀਆਂ ਯਾਤਰਾਵਾਂ ਦੌਰਾਨ ਸਭ ਤੋਂ ਪਹਿਲਾਂ ਕਿੱਥੇ ਪਹੁੰਚੇ?

ਉੱਤਰ : ਅੰਮ੍ਰਿਤਸਰ

ਪ੍ਰਸ਼ਨ 11. 1665 ਈ. ਵਿੱਚ ਗੁਰੂ ਤੇਗ਼ ਬਹਾਦਰ ਜੀ ਨੇ ਕਿਸ ਨਵੇਂ ਨਗਰ ਦੀ ਸਥਾਪਨਾ ਕੀਤੀ ਸੀ?

ਉੱਤਰ : ਚੱਕ ਨਾਨਕੀ

ਪ੍ਰਸ਼ਨ 12. ਚੱਕ ਨਾਨਕੀ ਦਾ ਅਜੋਕਾ ਨਾਂ ਕੀ ਹੈ?

ਉੱਤਰ : ਸ੍ਰੀ ਆਨੰਦਪੁਰ ਸਾਹਿਬ

ਪ੍ਰਸ਼ਨ 13. ਸ੍ਰੀ ਆਨੰਦਪੁਰ ਸਾਹਿਬ ਦੀ ਸਥਾਪਨਾ ਕਿਸ ਗੁਰੂ ਸਾਹਿਬ ਨੇ ਕੀਤੀ?

ਉੱਤਰ : ਗੁਰੂ ਤੇਗ਼ ਬਹਾਦਰ ਜੀ।

ਪ੍ਰਸ਼ਨ 14. ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਤੱਤਕਾਲੀ ਕਾਰਨ ਕੀ ਸੀ?

ਉੱਤਰ : ਕਸ਼ਮੀਰੀ ਪੰਡਤਾਂ ਦੀ ਪੁਕਾਰ।

ਪ੍ਰਸ਼ਨ 15. ਕਿਸ ਮੁਗ਼ਲ ਬਾਦਸ਼ਾਹ ਦੇ ਆਦੇਸ਼ ‘ਤੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ?

ਉੱਤਰ : ਔਰੰਗਜ਼ੇਬ

ਪ੍ਰਸ਼ਨ 16. ਗੁਰੂ ਤੇਗ਼ ਬਹਾਦਰ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ?

ਉੱਤਰ : ਦਿੱਲੀ ਵਿਖੇ

ਪ੍ਰਸ਼ਨ 17. ਗੁਰੂ ਤੇਗ਼ ਬਹਾਦਰ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ?

ਉੱਤਰ : 1675 ਈ. ਵਿੱਚ

ਪ੍ਰਸ਼ਨ 18. ਗੁਰੂ ਤੇਗ਼ ਬਹਾਦਰ ਜੀ ਨੂੰ ਜਿਸ ਸਥਾਨ ‘ ਤੇ ਸ਼ਹੀਦ ਕੀਤਾ ਗਿਆ ਸੀ ਉੱਥੇ ਕਿਹੜਾ ਗੁਰਦੁਆਰਾ ਸਥਿਤ ਹੈ?

ਉੱਤਰ : ਸੀਸ ਗੰਜ

ਪ੍ਰਸ਼ਨ 19.‘ਹਿੰਦ ਦੀ ਚਾਦਰ’ ਨਾਂ ਦੇ ਸ਼ਬਦ ਕਿਸ ਗੁਰੂ ਲਈ ਵਰਤੇ ਜਾਂਦੇ ਹਨ?

ਉੱਤਰ : ਗੁਰੂ ਤੇਗ਼ ਬਹਾਦਰ ਜੀ