ਗੁਰੂ ਗੋਬਿੰਦ ਸਿੰਘ ਜੀ
ਪ੍ਰਸ਼ਨ.”ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਸੰਗਠਨਕਰਤਾ ਸਨ।” ਕੀ ਤੁਸੀਂ ਇਸ ਵਿਚਾਰ ਨਾਲ ਸਹਿਮਤ ਹੋ?
ਉੱਤਰ : ਗੁਰੂ ਗੋਬਿੰਦ ਸਿੰਘ ਜੀ ਨਿਰਸੰਦੇਹ ਇੱਕ ਉੱਚ-ਕੋਟੀ ਦੇ ਸੰਗਠਨਕਰਤਾ ਸਨ। ਉਸ ਸਮੇਂ ਔਰੰਗਜ਼ੇਬ ਕਿਸੇ ਵੀ ਲਹਿਰ ਤੇ ਖ਼ਾਸ ਕਰਕੇ ਸਿੱਖ ਲਹਿਰ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਸੀ। ਉਸ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਸੀ।
ਸਿੱਖਾਂ ਵਿੱਚ ਮਸੰਦ ਪ੍ਰਥਾ ਬਹੁਤ ਭ੍ਰਿਸ਼ਟਾਚਾਰੀ ਹੋ ਗਈ ਸੀ। ਹਿੰਦੂ ਕਾਫ਼ੀ ਲੰਬੇ ਸਮੇਂ ਤੋਂ ਨਿਰਉਤਸ਼ਾਹਿਤ ਸਨ। ਪਹਾੜੀ ਰਾਜੇ ਆਪਣੇ ਸੁਆਰਥੀ ਹਿੱਤਾਂ ਕਾਰਨ ਮੁਗ਼ਲ ਸਰਕਾਰ ਨਾਲ ਮਿਲੇ ਹੋਏ ਸਨ। ਅਜਿਹੇ ਵਿਰੋਧੀ ਤੱਤਾਂ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਰਕੇ ਆਪਣੀ ਸੰਗਠਨ ਸ਼ਕਤੀ ਦਾ ਸਬੂਤ ਦਿੱਤਾ।
ਇਹ ਸੱਚਮੁੱਚ ਹੀ ਇੱਕ ਮਹਾਨ ਕਾਰਨਾਮਾ ਸੀ ਜਿਸ ਨੇ ਲੋਕਾਂ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ। ਉਹ ਮਹਾਨ ਯੋਧੇ ਬਣ ਗਏ ਅਤੇ ਧਰਮ ਦੇ ਨਾਂ ‘ਤੇ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੋ ਗਏ। ਉਹ ਉਦੋਂ ਤਕ ਚੈਨ ਨਾਲ ਨਹੀਂ ਬੈਠੇ ਜਦੋਂ ਤਕ ਉਨ੍ਹਾਂ ਪੰਜਾਬ ਵਿੱਚੋਂ ਮੁਗ਼ਲਾਂ ਅਤੇ ਅਫ਼ਗਾਨਾਂ ਦੇ ਸ਼ਾਸਨ ਦਾ ਅੰਤ ਨਾ ਕਰ ਲਿਆ ਅਤੇ ਪੰਜਾਬ ਵਿੱਚ ਇੱਕ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਨਾ ਕਰ ਲਈ।