ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ


Objective Type Questions (Answer in one word to one sentence)


ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ

(DEVELOPMENT OF SIKHISM UNDER GURU ANGAD DEV JI, GURU AMAR DAS JI AND GURU RAM DAS JI)


ਪ੍ਰਸ਼ਨ 1. ਸਿੱਖਾਂ ਦੇ ਦੂਜੇ ਗੁਰੂ ਕੌਣ ਸਨ?

ਉੱਤਰ – ਗੁਰੂ ਅੰਗਦ ਦੇਵ ਜੀ ।

ਪ੍ਰਸ਼ਨ 2. ਗੁਰੂ ਅੰਗਦ ਸਾਹਿਬ ਜੀ ਦਾ ਜਨਮ ਕਦੋਂ ਹੋਇਆ?

ਉੱਤਰ – 1504 ਈ.

ਪ੍ਰਸ਼ਨ 3. ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਹੋਇਆ?

ਉੱਤਰ — ਮੱਤੇ ਦੀ ਸਰਾਇ (ਸ੍ਰੀ ਮੁਕਤਸਰ ਸਾਹਿਬ)।

ਪ੍ਰਸ਼ਨ 4. ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਂ ਕੀ ਸੀ?

ਉੱਤਰ – ਭਾਈ ਲਹਿਣਾ ਜੀ।

ਪ੍ਰਸ਼ਨ 5. ਗੁਰੂ ਅੰਗਦ ਸਾਹਿਬ ਜੀ ਮਾਤਾ ਜੀ ਦਾ ਨਾਂ ਦੱਸੋ।

ਉੱਤਰ — ਸਭਰਾਈ ਦੇਵੀ।

ਪ੍ਰਸ਼ਨ 6. ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?

ਉੱਤਰ – ਫੇਰੂਮਲ ਜੀ।

ਪ੍ਰਸ਼ਨ 7. ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਕਦੋਂ ਪ੍ਰਾਪਤ ਕੀਤੀ?

ਉੱਤਰ – 1539 ਈ.

ਪ੍ਰਸ਼ਨ 8. ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦਾ ਨਾਂ ਕਿਸ ਨੇ ਦਿੱਤਾ?

ਉੱਤਰ – ਗੁਰੂ ਨਾਨਕ ਸਾਹਿਬ ਜੀ ਨੇ।

ਪ੍ਰਸ਼ਨ 9. ਗੁਰੂ ਅੰਗਦ ਦੇਵ ਦਾ ਵਿਆਹ ਕਿਸ ਨਾਲ ਹੋਇਆ?

ਉੱਤਰ — ਬੀਬੀ ਖੀਵੀ ਜੀ ਨਾਲ਼।

ਪ੍ਰਸ਼ਨ 10. ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦੇ ਨਾਂ ਲਿਖੋ।

ਉੱਤਰ — ਦਾਤੂ ਅਤੇ ਦਾਸੂ।

ਪ੍ਰਸ਼ਨ 11. ਗੁਰੂ ਅੰਗਦ ਦੇਵ ਜੀ ਦੀਆਂ ਪੁੱਤਰੀਆਂ ਦੇ ਨਾਂ ਲਿਖੋ।

ਉੱਤਰ – ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ।

ਪ੍ਰਸ਼ਨ 12. ਗੁਰੂ ਅੰਗਦ ਸਾਹਿਬ ਜੀ ਦਾ ਧਾਰਮਿਕ ਸਰਗਰਮੀਆਂ ਦਾ ਕੇਂਦਰ ਕਿਹੜਾ ਸੀ?

ਉੱਤਰ – ਖਡੂਰ ਸਾਹਿਬ।

ਪ੍ਰਸ਼ਨ 13. ਗੁਰੂ ਅੰਗਦ ਦੇਵ ਜੀ ਦਾ ਗੁਰਗੱਦੀ ਲਈ ਨਾਮਜ਼ਦ ਹੋਣ ਦਾ ਕੀ ਮਹੱਤਵ ਹੈ? ਕੋਈ ਇੱਕ ਕਾਰਨ ਦੱਸੋ।

ਉੱਤਰ — ਇਸ ਕਾਰਨ ਸਿੱਖ ਲਹਿਰ ਨੂੰ ਇੱਕ ਨਿਸਚਿਤ ਦਿਸ਼ਾ ਪ੍ਰਾਪਤ ਹੋਈ।

ਪ੍ਰਸ਼ਨ 14. ਗੁਰਮੁੱਖੀ ਲਿਪੀ ਨੂੰ ਕਿਸ ਗੁਰੂ ਸਾਹਿਬ ਨੇ ਲੋਕਪ੍ਰਿਯ ਬਣਾਇਆ?

ਉੱਤਰ – ਗੁਰੂ ਅੰਗਦ ਦੇਵ ਜੀ ਨੇ।

ਪ੍ਰਸ਼ਨ 15. ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀਆਂ ਕਿਹੜੀਆਂ ਦੋ ਸੰਸਥਾਵਾਂ ਦਾ ਵਿਕਾਸ ਕੀਤਾ?

ਉੱਤਰ – ਸੰਗਤ ਤੇ ਪੰਗਤ ।

ਪ੍ਰਸ਼ਨ 16. ਗੋਇੰਦਵਾਲ ਸਾਹਿਬ ਦੀ ਨੀਂਹ ਕਿਸ ਨੇ ਰੱਖੀ?

ਜਾਂ

ਪ੍ਰਸ਼ਨ. ਗੋਇੰਦਵਾਲ ਸਾਹਿਬ ਦੀ ਸਥਾਪਨਾ ਕਿਸ ਗੁਰੂ ਜੀ ਨੇ ਕੀਤੀ ਸੀ?

ਉੱਤਰ – ਗੁਰੂ ਅੰਗਦ ਦੇਵ ਜੀ ਨੇ ।

ਪ੍ਰਸ਼ਨ 17. ਗੋਇੰਦਵਾਲ ਸਾਹਿਬ ਦੀ ਨੀਂਹ ਕਦੋਂ ਰੱਖੀ ਗਈ ਸੀ?

ਉੱਤਰ — 1546 ਈ. ।

ਪ੍ਰਸ਼ਨ 18. ਗੋਇੰਦਵਾਲ ਸਾਹਿਬ ਕਿਹੜੀ ਨਦੀ ਦੇ ਕੰਢੇ ‘ਤੇ ਸਥਿਤ ਹੈ?

ਉੱਤਰ – ਬਿਆਸ।

ਪ੍ਰਸ਼ਨ 19. ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਅੰਗਦ ਸਾਹਿਬ ਜੀ ਦਾ ਇੱਕ ਮਹੱਤਵਪੂਰਨ ਯੋਗਦਾਨ ਦੱਸੋ।

ਜਾਂ

ਪ੍ਰਸ਼ਨ. ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਸਾਰ ਲਈ ਕੀ ਕੀਤਾ?

ਉੱਤਰ – ਉਨ੍ਹਾਂ ਨੇ ਗੁਰਮੁੱਖੀ ਲਿਪੀ ਨੂੰ ਹਰਮਨ-ਪਿਆਰਾ ਬਣਾਇਆ ।

ਪ੍ਰਸ਼ਨ 20. ਉਦਾਸੀ ਮਤ ਦਾ ਸੰਸਥਾਪਕ ਕੌਣ ਸੀ?

ਉੱਤਰ – ਬਾਬਾ ਸ੍ਰੀ ਚੰਦ ਜੀ ।

ਪ੍ਰਸ਼ਨ 21. ਉਦਾਸੀ ਮਤ ਤੋਂ ਤੁਹਾਡਾ ਕੀ ਭਾਵ ਹੈ?

ਉੱਤਰ – ਉਦਾਸੀ ਮਤ ਵਿੱਚ ਸੰਨਿਆਸੀ ਜੀਵਨ ‘ਤੇ ਜ਼ੋਰ ਦਿੱਤਾ ਜਾਂਦਾ ਸੀ।

ਪ੍ਰਸ਼ਨ 22. ਕਿਹੜਾ ਮੁਗ਼ਲ ਬਾਦਸ਼ਾਹ ਗੁਰੂ ਅੰਗਦ ਸਾਹਿਬ ਜੀ ਨੂੰ ਮਿਲਣ ਆਇਆ ਸੀ?

ਉੱਤਰ – ਹੁਮਾਯੂੰ।

ਪ੍ਰਸ਼ਨ 23. ਮੁਗ਼ਲ ਬਾਦਸ਼ਾਹ ਹੁਮਾਯੂੰ ਨੇ ਕਿਹੜੇ ਸਿੱਖ ਗੁਰੂ ਸਾਹਿਬ ਤੋਂ ਅਸ਼ੀਰਵਾਦ ਲਿਆ ਸੀ?

ਉੱਤਰ — ਗੁਰੂ ਅੰਗਦ ਦੇਵ ਜੀ।

ਪ੍ਰਸ਼ਨ 24. ਗੁਰੂ ਅੰਗਦ ਦੇਵ ਜੀ ਅਤੇ ਮੁਗ਼ਲ ਬਾਦਸ਼ਾਹ ਹੁਮਾਯੂੰ ਦੀ ਮੁਲਾਕਾਤ ਕਿੱਥੇ ਹੋਈ ਸੀ?

ਉੱਤਰ – ਖਡੂਰ ਸਾਹਿਬ ।

ਪ੍ਰਸ਼ਨ 25. ਸਿੱਖਾਂ ਦੇ ਤੀਸਰੇ ਗੁਰੂ ਕੌਣ ਸਨ?

ਉੱਤਰ — ਗੁਰੂ ਅਮਰਦਾਸ ਜੀ ।

ਪ੍ਰਸ਼ਨ 26. ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ?

ਉੱਤਰ — 1479 ਈ. ਵਿੱਚ।

ਪ੍ਰਸ਼ਨ 27. ਗੁਰੂ ਅਮਰਦਾਸ ਜੀ ਦਾ ਜਨਮ ਕਿੱਥੇ ਹੋਇਆ?

ਉੱਤਰ — ਬਾਸਰਕੇ ਵਿਖੇ।

ਪ੍ਰਸ਼ਨ 28. ਗੁਰੂ ਅਮਰਦਾਸ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ?

ਉੱਤਰ — ਸੁਲੱਖਣੀ ਜੀ।

ਪ੍ਰਸ਼ਨ 29. ਗੁਰੂ ਅਮਰਦਾਸ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?

ਉੱਤਰ — ਤੇਜਭਾਨ ਜੀ।

ਪ੍ਰਸ਼ਨ 30. ਗੁਰੂ ਅਮਰਦਾਸ ਜੀ ਕਿਸ ਜਾਤੀ ਨਾਲ ਸੰਬੰਧਿਤ ਸਨ?

ਉੱਤਰ – ਭੱਲਾ ।

ਪ੍ਰਸ਼ਨ 31. ਬੀਬੀ ਭਾਨੀ ਕੌਣ ਸੀ?

ਜਾਂ

ਪ੍ਰਸ਼ਨ. ਬੀਬੀ ਦਾਨੀ ਕੌਣ ਸੀ ?

ਉੱਤਰ — ਗੁਰੂ ਅਮਰਦਾਸ ਜੀ ਦੀ ਸਪੁੱਤਰੀ ।

ਪ੍ਰਸ਼ਨ 32. ਬਾਬਾ ਮੋਹਰੀ ਜੀ ਕਿਸ ਗੁਰੂ ਸਾਹਿਬ ਦੇ ਸਪੁੱਤਰ ਸਨ?

ਜਾਂ

ਪ੍ਰਸ਼ਨ. ਬਾਬਾ ਮੋਹਨ ਜੀ ਕਿਸ ਗੁਰੂ ਸਾਹਿਬ ਦੇ ਸਪੁੱਤਰ ਸਨ ?

ਉੱਤਰ — ਗੁਰੂ ਅਮਰਦਾਸ ਜੀ।

ਪ੍ਰਸ਼ਨ 33. ਗੁਰੂ ਅਮਰਦਾਸ ਜੀ ਜਿਸ ਸਮੇਂ ਗੁਰਗੱਦੀ ‘ਤੇ ਬੈਠੇ ਤਾਂ ਉਸ ਸਮੇਂ ਉਨ੍ਹਾਂ ਦੀ ਉਮਰ ਕਿੰਨੀ ਸੀ?

ਉੱਤਰ — 73 ਵਰ੍ਹੇ ।

ਪ੍ਰਸ਼ਨ 34. ਅਮਰਦਾਸ ਜੀ ਗੁਰਗੱਦੀ ‘ਤੇ ਕਦੋਂ ਬਿਰਾਜਮਾਨ ਹੋਏ?

ਉੱਤਰ — 1552 ਈ. ਵਿੱਚ।

ਪ੍ਰਸ਼ਨ 35. ਗੁਰੂ ਅਮਰਦਾਸ ਜੀ ਦਾ ਗੁਰੂਕਾਲ ਲਿਖੋ।

ਉੱਤਰ — 1552 ਈ. ਤੋਂ ਲੈ ਕੇ 1574 ਈ. ਤਕ।

ਪ੍ਰਸ਼ਨ 36. ਗੋਇੰਦਵਾਲ ਸਾਹਿਬ ਵਿੱਚ ਬਾਉਲੀ ਦਾ ਨਿਰਮਾਣ ਕਿਸ ਗੁਰੂ ਸਾਹਿਬ ਨੇ ਕਰਵਾਇਆ?

ਉੱਤਰ — ਗੁਰੂ ਅਮਰਦਾਸ ਜੀ ਨੇ।

ਪ੍ਰਸ਼ਨ 37. ਗੋਇੰਦਵਾਲ ਸਾਹਿਬ ਵਿਖੇ ਪਵਿੱਤਰ ਬਾਉਲੀ ਦਾ ਨਿਰਮਾਣ ਕਦੋਂ ਸ਼ੁਰੂ ਹੋਇਆ?

ਉੱਤਰ— 1552 ਈ. ਵਿੱਚ।

ਪ੍ਰਸ਼ਨ 38. ਗੋਇੰਦਵਾਲ ਸਾਹਿਬ ਦੀ ਬਾਉਲੀ ਵਿੱਚ ਕਿੰਨੀਆਂ ਪੌੜੀਆਂ ਬਣਾਈਆਂ ਗਈਆਂ ਸਨ?

ਉੱਤਰ — 84.

ਪ੍ਰਸ਼ਨ 39. ਗੁਰੂ ਅਮਰਦਾਸ ਜੀ ਦੀ ਕੋਈ ਇੱਕ ਸਫਲਤਾ ਲਿਖੋ।

ਉੱਤਰ – ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਣ।

ਪ੍ਰਸ਼ਨ 40. ਮੰਜੀ ਪ੍ਰਥਾ ਦੀ ਸਥਾਪਨਾ ਕਿਸ ਨੇ ਕੀਤੀ ਸੀ?

ਉੱਤਰ — ਗੁਰੂ ਅਮਰਦਾਸ ਜੀ।

ਪ੍ਰਸ਼ਨ 41. ਗੁਰੂ ਅਮਰਦਾਸ ਜੀ ਨੇ ਕਿੰਨੀਆਂ ਮੰਜੀਆਂ ਦੀ ਸਥਾਪਨਾ ਕੀਤੀ?

ਉੱਤਰ — 22 ਮੰਜੀਆਂ ਦੀ।

ਪ੍ਰਸ਼ਨ 42. ਮੰਜੀ ਪ੍ਰਥਾ ਦਾ ਉਦੇਸ਼ ਕੀ ਸੀ?

ਉੱਤਰ – ਸਿੱਖ ਮਤ ਦਾ ਪ੍ਰਚਾਰ ਕਰਨਾ।

ਪ੍ਰਸ਼ਨ 43. ਮੰਜੀ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ?

ਉੱਤਰ – ਮੰਜੀਦਾਰ।

ਪ੍ਰਸ਼ਨ 44. ਮੰਜੀ ਪ੍ਰਥਾ ਨੇ ਸਿੱਖ ਪੰਥ ਦੇ ਵਿਕਾਸ ਵਿੱਚ ਕੀ ਯੋਗਦਾਨ ਦਿੱਤਾ?

ਉੱਤਰ – ਮੰਜੀ ਪ੍ਰਥਾ ਨੇ ਸਿੱਖ ਮਤ ਨੂੰ ਹਰਮਨ ਪਿਆਰਾ ਬਣਾਇਆ।

ਪ੍ਰਸ਼ਨ 45. ਗੁਰੂ ਅਮਰਦਾਸ ਜੀ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ?

ਉੱਤਰ – 907 ਸ਼ਬਦਾਂ ਦੀ।

ਪ੍ਰਸ਼ਨ 46. ਅਨੰਦੁ ਸਾਹਿਬ ਬਾਣੀ ਦੀ ਰਚਨਾ ਕਿਸ ਗੁਰੂ ਸਾਹਿਬ ਨੇ ਕੀਤੀ?

ਉੱਤਰ — ਗੁਰੂ ਅਮਰਦਾਸ ਜੀ ਨੇ ।

ਪ੍ਰਸ਼ਨ 47. ਗੁਰੂ ਅਮਰਦਾਸ ਜੀ ਦਾ ਕੋਈ ਇੱਕ ਮਹੱਤਵਪੂਰਨ ਸਮਾਜਿਕ ਸੁਧਾਰ ਦੱਸੋ।

ਉੱਤਰ — ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਖੰਡਨ ਕੀਤਾ।

ਪ੍ਰਸ਼ਨ 48. ਗੁਰੂ ਅਮਰਦਾਸ ਜੀ ਨੂੰ ਮਿਲਣ ਵਾਸਤੇ ਕਿਹੜਾ ਮੁਗ਼ਲ ਬਾਦਸ਼ਾਹ ਗੋਇੰਦਵਾਲ ਸਾਹਿਬ ਆਇਆ ਸੀ?

ਉੱਤਰ – ਅਕਬਰ ।

ਪ੍ਰਸ਼ਨ 49. ਮੁਗ਼ਲ ਬਾਦਸ਼ਾਹ ਅਕਬਰ ਗੋਇੰਦਵਾਲ ਸਾਹਿਬ ਕਦੋਂ ਆਇਆ?

ਉੱਤਰ — 1568 ਈ. ।

ਪ੍ਰਸ਼ਨ 50. ਗੁਰੂ ਅਮਰਦਾਸ ਜੀ ਅਤੇ ਮੁਗ਼ਲ ਬਾਦਸ਼ਾਹ ਅਕਬਰ ਵਿਚਾਲੇ ਮੁਲਾਕਾਤ ਕਿੱਥੇ ਹੋਈ ਸੀ?

ਉੱਤਰ – ਗੋਇੰਦਵਾਲ ਸਾਹਿਬ ।

ਪ੍ਰਸ਼ਨ 51. ਗੁਰੂ ਅਮਰਦਾਸ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ?

ਉੱਤਰ – ਗੁਰੂ ਰਾਮਦਾਸ ਜੀ ਨੂੰ।

ਪ੍ਰਸ਼ਨ 52. ਗੁਰੂ ਅਮਰਦਾਸ ਜੀ ਕਦੋਂ ਜੋਤੀ-ਜੋਤ ਸਮਾਏ?

ਉੱਤਰ — 1574 ਈ. ।

ਪ੍ਰਸ਼ਨ 53. ਸਿੱਖਾਂ ਦੇ ਚੌਥੇ ਗੁਰੂ ਕੌਣ ਸਨ?

ਉੱਤਰ — ਗੁਰੂ ਰਾਮਦਾਸ ਜੀ।

ਪ੍ਰਸ਼ਨ 54. ਗੁਰੂ ਰਾਮਦਾਸ ਜੀ ਦਾ ਗੁਰੂ ਕਾਲ ਕਿਹੜਾ ਸੀ?

ਉੱਤਰ —1574 ਈ. ਤੋਂ ਲੈ ਕੇ 1581 ਈ. ਤਕ।

ਪ੍ਰਸ਼ਨ 55. ਗੁਰੂ ਰਾਮਦਾਸ ਜੀ ਦਾ ਜਨਮ ਕਦੋਂ ਹੋਇਆ?

ਉੱਤਰ— 1534 ਈ.

ਪ੍ਰਸ਼ਨ 56. ਗੁਰੂ ਰਾਮਦਾਸ ਜੀ ਦਾ ਮੁੱਢਲਾ ਨਾਂ ਕੀ ਸੀ?

ਜਾਂ

ਪ੍ਰਸ਼ਨ. ਗੁਰੂ ਰਾਮਦਾਸ ਜੀ ਦਾ ਪਹਿਲਾ ਨਾਂ ਕੀ ਸੀ?

ਉੱਤਰ — ਭਾਈ ਜੇਠਾ ਜੀ।

ਪ੍ਰਸ਼ਨ 57. ਭਾਈ ਜੇਠਾ ਜੀ ਕੌਣ ਸਨ ?

ਉੱਤਰ – ਗੁਰੂ ਰਾਮਦਾਸ ਜੀ।

ਪ੍ਰਸ਼ਨ 58. ਗੁਰੂ ਰਾਮਦਾਸ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ?

ਉੱਤਰ — ਦਇਆ ਕੌਰ ।

ਪ੍ਰਸ਼ਨ 59. ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?

ਉੱਤਰ – ਹਰੀਦਾਸ।

ਪ੍ਰਸ਼ਨ 60. ਸੋਢੀ ਸੁਲਤਾਨ ਕਿਹੜੇ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਹੈ?

ਉੱਤਰ — ਗੁਰੂ ਰਾਮਦਾਸ ਜੀ ਨੂੰ।

ਪ੍ਰਸ਼ਨ 61. ਗੁਰੂ ਰਾਮਦਾਸ ਜੀ ਕਿਸ ਜਾਤੀ ਨਾਲ ਸੰਬੰਧ ਰੱਖਦੇ ਸਨ?

ਉੱਤਰ – ਸੋਢੀ ।

ਪ੍ਰਸ਼ਨ 62. ਗੁਰੂ ਰਾਮਦਾਸ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ?

ਜਾਂ

ਪ੍ਰਸ਼ਨ. ਗੁਰੂ ਰਾਮਦਾਸ ਜੀ ਦੀ ਪਤਨੀ ਦਾ ਨਾਂ ਕੀ ਸੀ?

ਉੱਤਰ — ਬੀਬੀ ਭਾਨੀ ਜੀ।

ਪ੍ਰਸ਼ਨ 63. ਗੁਰੂ ਰਾਮਦਾਸ ਜੀ ਦੇ ਪੁੱਤਰਾਂ ਦੇ ਨਾਂ ਕੀ ਸਨ?

ਉੱਤਰ – ਪ੍ਰਿਥੀ ਚੰਦ, ਮਹਾਂਦੇਵ ਅਤੇ ਅਰਜਨ ਦੇਵ ਜੀ।

ਪ੍ਰਸ਼ਨ 64. ਪ੍ਰਿਥੀ ਚੰਦ ਕੌਣ ਸੀ?

ਉੱਤਰ —ਗੁਰੂ ਰਾਮਦਾਸ ਜੀ ਦਾ ਸਭ ਤੋਂ ਵੱਡਾ ਪੁੱਤਰ।

ਪ੍ਰਸ਼ਨ 65. ਗੁਰੂ ਰਾਮਦਾਸ ਜੀ ਕਦੋਂ ਗੁਰਗੱਦੀ ‘ਤੇ ਬੈਠੇ?

ਉੱਤਰ –1574 ਈ.

ਪ੍ਰਸ਼ਨ 66. ਸਿੱਖ ਪੰਥ ਦੇ ਵਿਕਾਸ ਲਈ ਰਾਮਦਾਸ ਜੀ ਦੁਆਰਾ ਕੀਤੇ ਗਏ ਕਿਸੇ ਇੱਕ ਕਾਰਜ ਦਾ ਵਰਣਨ ਕਰੋ।

ਜਾਂ

ਪ੍ਰਸ਼ਨ. ਗੁਰੂ ਰਾਮਦਾਸ ਜੀ ਦੀ ਕੋਈ ਇੱਕ ਮਹੱਤਵਪੂਰਨ ਸਫਲਤਾ ਦਾ ਉਲੇਖ ਕਰੋ।

ਉੱਤਰ — ਰਾਮਦਾਸਪੁਰਾ ਸ਼ਹਿਰ ਦੀ ਸਥਾਪਨਾ।

ਪ੍ਰਸ਼ਨ 67. ਰਾਮਦਾਸਪੁਰਾ ਦੀ ਸਥਾਪਨਾ ਕਦੋਂ ਕੀਤੀ ਗਈ ਸੀ?

ਉੱਤਰ – 1577 ਈ.

ਪ੍ਰਸ਼ਨ 68. ਰਾਮਦਾਸਪੁਰਾ ਕਿਸ ਨਾਂ ਨਾਲ ਪ੍ਰਸਿੱਧ ਹੋਇਆ?

ਉੱਤਰ – ਅੰਮ੍ਰਿਤਸਰ

ਪ੍ਰਸ਼ਨ 69. ਅੰਮ੍ਰਿਤਸਰ ਦਾ ਪਹਿਲਾ ਨਾਂ ਕੀ ਸੀ?

ਉੱਤਰ – ਰਾਮਦਾਸਪੁਰਾ।

ਪ੍ਰਸ਼ਨ 70. ਅੰਮ੍ਰਿਤਸਰ ਦੀ ਨੀਂਹ ਕਦੋਂ ਰੱਖੀ ਗਈ ਸੀ?

ਉੱਤਰ – 1577 ਈ. ।

ਪ੍ਰਸ਼ਨ 71. ਅੰਮ੍ਰਿਤਸਰ ਦੀ ਸਥਾਪਨਾ ਕਿਸ ਗੁਰੂ ਸਾਹਿਬ ਨੇ ਕੀਤੀ ਸੀ?

ਉੱਤਰ – ਗੁਰੂ ਰਾਮਦਾਸ ਜੀ ਨੇ।

ਪ੍ਰਸ਼ਨ 72. ਗੁਰੂ ਰਾਮਦਾਸ ਜੀ ਅਤੇ ਮੁਗ਼ਲ ਬਾਦਸ਼ਾਹ ਅਕਬਰ ਵਿਚਾਲੇ ਮੁਲਾਕਾਤ ਕਿੱਥੇ ਹੋਈ?

ਉੱਤਰ — ਲਾਹੌਰ ਵਿਖੇ ।

ਪ੍ਰਸ਼ਨ 73. ਸਿੱਖਾਂ ਅਤੇ ਉਦਾਸੀਆਂ ਵਿਚਕਾਰ ਸਮਝੌਤਾ ਕਿਹੜੇ ਗੁਰੂ ਦੇ ਸਮੇਂ ਹੋਇਆ?

ਉੱਤਰ – ਗੁਰੂ ਰਾਮਦਾਸ ਜੀ ।

ਪ੍ਰਸ਼ਨ 74. ਮਸੰਦ (Masand) ਪ੍ਰਥਾ ਕਿਸ ਨੇ ਚਲਾਈ ਸੀ?

ਉੱਤਰ – ਗੁਰੂ ਰਾਮਦਾਸ ਜੀ ਨੇ ।

ਪ੍ਰਸ਼ਨ 75. ਮਸੰਦ ਪ੍ਰਥਾ ਦੇ ਉਦੇਸ਼ ਕੀ ਸਨ? ਕੋਈ ਇੱਕ ਦੱਸੋ।

ਉੱਤਰ – ਸਿੱਖ ਧਰਮ ਦਾ ਪ੍ਰਚਾਰ ਕਰਨਾ।

ਪ੍ਰਸ਼ਨ 76. ਸਿੱਖ ਇਤਿਹਾਸ ਵਿੱਚ ਮਸੰਦ ਪ੍ਰਥਾ ਦਾ ਕੀ ਮਹੱਤਵ ਸੀ?

ਉੱਤਰ – ਇਸ ਨੇ ਸਿੱਖ ਪੰਥ ਦੇ ਵਿਕਾਸ ਵਿੱਚ ਬਹੁਮੁੱਲਾ ਯੋਗਦਾਨ ਦਿੱਤਾ।

ਪ੍ਰਸ਼ਨ 77. ਵਿਆਹ ਦੇ ਸਮੇਂ ਲਾਵਾਂ ਦੀ ਪ੍ਰਥਾ ਕਿਸ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ?

ਜਾਂ

ਪ੍ਰਸ਼ਨ. ‘ਚਾਰ ਲਾਵਾਂ’ ਦਾ ਉਚਾਰਨ ਕਿਹੜੇ ਗੁਰੂ ਸਾਹਿਬ ਨੇ ਕੀਤਾ ਸੀ?

ਜਾਂ

ਪ੍ਰਸ਼ਨ. ‘ਲਾਵਾਂ’ ਬਾਣੀ ਦੀ ਰਚਨਾ ਕਿਹੜੇ ਗੁਰੂ ਸਾਹਿਬ ਨੇ ਕੀਤੀ?

ਉੱਤਰ – ਗੁਰੂ ਰਾਮਦਾਸ ਜੀ ਨੇ ।

ਪ੍ਰਸ਼ਨ 78. ਗੁਰੂ ਰਾਮਦਾਸ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ?

ਉੱਤਰ – 679 ਸ਼ਬਦਾਂ ਦੀ।

ਪ੍ਰਸ਼ਨ 79. ਗੁਰੂ ਰਾਮਦਾਸ ਜੀ ਕਦੋਂ ਜੋਤੀ-ਜੋਤ ਸਮਾਏ ਸਨ?

ਉੱਤਰ – 1581 ਈ. ਵਿੱਚ ।

ਪ੍ਰਸ਼ਨ 80. ਗੁਰੂ ਰਾਮਦਾਸ ਜੀ ਦੇ ਉੱਤਰਾਧਿਕਾਰੀ ਕੌਣ ਸਨ?

ਉੱਤਰ – ਗੁਰੂ ਅਰਜਨ ਦੇਵ ਜੀ ।