CBSEEducationHistoryHistory of Punjab

ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ


ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ (DEVELOPMENT OF SIKHISM UNDER GURU ANGAD DEV JI, GURU AMAR DAS JI AND GURU RAM DAS JI)


ਪ੍ਰਸ਼ਨ 1. ਸਿੱਖ ਧਰਮ ਦੇ ਦੂਜੇ ਗੁਰੂ ਕੌਣ ਸਨ?

ਉੱਤਰ : ਗੁਰੂ ਅੰਗਦ ਦੇਵ ਜੀ

ਪ੍ਰਸ਼ਨ 2. ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ?

ਉੱਤਰ : 1504 ਈ. ਵਿੱਚ

ਪ੍ਰਸ਼ਨ 3. ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਹੋਇਆ?

ਉੱਤਰ : ਮੱਤੇ ਦੀ ਸਰਾਇ

ਪ੍ਰਸ਼ਨ 4. ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਂ ਕੀ ਸੀ?

ਉੱਤਰ : ਭਾਈ ਲਹਿਣਾ ਜੀ

ਪ੍ਰਸ਼ਨ 5. ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਕੌਣ ਸਨ?

ਉੱਤਰ : ਫੇਰੂਮਲ ਜੀ

ਪ੍ਰਸ਼ਨ 6. ਗੁਰੂ ਅੰਗਦ ਦੇਵ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ?

ਉੱਤਰ : ਸਭਰਾਈ ਦੇਵੀ ਜੀ

ਪ੍ਰਸ਼ਨ 7. ਗੁਰੂ ਅੰਗਦ ਦੇਵ ਜੀ ਦੀ ਪਤਨੀ ਕੌਣ ਸੀ?

ਉੱਤਰ : ਬੀਬੀ ਖੀਵੀ ਜੀ

ਪ੍ਰਸ਼ਨ 8. ਗੁਰੂ ਅੰਗਦ ਦੇਵ ਜੀ ਕਦੋਂ ਗੁਰਗੱਦੀ ‘ਤੇ ਬਿਰਾਜਮਾਨ ਹੋਏ?

ਉੱਤਰ : 1539 ਈ. ਵਿੱਚ

ਪ੍ਰਸ਼ਨ 9. ਗੁਰੂ ਅੰਗਦ ਦੇਵ ਜੀ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਕਿਹੜਾ ਸੀ?

ਉੱਤਰ : ਖਡੂਰ ਸਾਹਿਬ

ਪ੍ਰਸ਼ਨ 10. ਕਿਸ ਗੁਰੂ ਸਾਹਿਬ ਨੇ ਗੁਰਮੁੱਖੀ ਲਿਪੀ ਨੂੰ ਹਰਮਨ-ਪਿਆਰਾ ਬਣਾਇਆ?

ਉੱਤਰ : ਗੁਰੂ ਅੰਗਦ ਦੇਵ ਜੀ ਨੇ

ਪ੍ਰਸ਼ਨ 11. ਉਦਾਸੀ ਮਤ ਦਾ ਸੰਸਥਾਪਕ ਕੌਣ ਸੀ?

ਉੱਤਰ : ਬਾਬਾ ਸ੍ਰੀ ਚੰਦ ਜੀ

ਪ੍ਰਸ਼ਨ 12. ਗੁਰੂ ਅੰਗਦ ਦੇਵ ਜੀ ਨੇ ਕਿਸ ਨਗਰ ਦੀ ਸਥਾਪਨਾ ਕੀਤੀ ਸੀ?

ਉੱਤਰ : ਗੋਇੰਦਵਾਲ ਸਾਹਿਬ

ਪ੍ਰਸ਼ਨ 13. ਕਿਹੜਾ ਮੁਗ਼ਲ ਬਾਦਸ਼ਾਹ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਖਡੂਰ ਸਾਹਿਬ ਆਇਆ ਸੀ?

ਉੱਤਰ : ਹੁਮਾਯੂੰ

ਪ੍ਰਸ਼ਨ 14. ਗੁਰੂ ਅੰਗਦ ਦੇਵ ਜੀ ਕਦੋਂ ਜੋਤੀ-ਜੋਤ ਸਮਾਏ?

ਉੱਤਰ : 1552 ਈ. ਵਿੱਚ

ਪ੍ਰਸ਼ਨ 15. ਸਿੱਖਾਂ ਦੇ ਤੀਜੇ/ਤੀਸਰੇ ਗੁਰੂ ਕੌਣ ਸਨ?

ਉੱਤਰ : ਗੁਰੂ ਅਮਰਦਾਸ ਜੀ

ਪ੍ਰਸ਼ਨ 16. ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ ਸੀ?

ਉੱਤਰ : 1479 ਈ. ਵਿੱਚ

ਪ੍ਰਸ਼ਨ 17. ਗੁਰੂ ਅਮਰਦਾਸ ਜੀ ਦਾ ਜਨਮ ਕਿੱਥੇ ਹੋਇਆ ਸੀ?

ਉੱਤਰ : ਬਾਸਰਕੇ

ਪ੍ਰਸ਼ਨ 18. ਗੁਰੂ ਅਮਰਦਾਸ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?

ਉੱਤਰ : ਤੇਜਭਾਨ ਭੱਲਾ

ਪ੍ਰਸ਼ਨ 19. ਬੀਬੀ ਭਾਨੀ ਕੌਣ ਸੀ?

ਉੱਤਰ : ਗੁਰੂ ਅਮਰ ਦਾਸ ਜੀ ਦੀ ਸਪੁੱਤਰੀ

ਪ੍ਰਸ਼ਨ 20. ਬੀਬੀ ਭਾਨੀ ਜੀ ਦੇ ਪਿਤਾ ਜੀ ਦਾ ਨਾਂ ਕੀ ਸੀ?

ਉੱਤਰ : ਗੁਰੂ ਅਮਰਦਾਸ ਜੀ

ਪ੍ਰਸ਼ਨ 21. ਗੁਰੂ ਅਮਰਦਾਸ ਜੀ ਗੁਰਗੱਦੀ ‘ਤੇ ਕਦੋਂ ਬੈਠੇ?

ਉੱਤਰ : 1552 ਈ. ਵਿੱਚ

ਪ੍ਰਸ਼ਨ 22. ਗੋਇੰਦਵਾਲ ਸਾਹਿਬ ਵਿੱਚ ਬਾਉਲੀ ਦਾ ਨਿਰਮਾਣ ਕਿਸ ਨੇ ਕਰਵਾਇਆ?

ਉੱਤਰ : ਗੁਰੂ ਅਮਰਦਾਸ ਜੀ ਨੇ

ਪ੍ਰਸ਼ਨ 23. ਗੋਇੰਦਵਾਲ ਸਾਹਿਬ ਦੀ ਬਾਉਲੀ ਵਿੱਚ ਕਿੰਨੀਆਂ ਪੌੜੀਆਂ ਬਣਾਈਆਂ ਗਈਆਂ ਸਨ?

ਉੱਤਰ : 84

ਪ੍ਰਸ਼ਨ 24. ਅਨੰਦੁ ਸਾਹਿਬ ਦੀ ਰਚਨਾ ਕਿਹੜੇ ਗੁਰੂ ਸਾਹਿਬਾਨ ਨੇ ਕੀਤੀ ਸੀ?

ਉੱਤਰ : ਗੁਰੂ ਅਮਰਦਾਸ ਜੀ ਨੇ

ਪ੍ਰਸ਼ਨ 25. ਕਿਸ ਗੁਰੂ ਸਾਹਿਬ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਸੀ?

ਉੱਤਰ : ਗੁਰੂ ਅਮਰਦਾਸ ਜੀ ਨੇ

ਪ੍ਰਸ਼ਨ 26. ਮੰਜੀ ਪ੍ਰਥਾ ਦੀ ਸਥਾਪਨਾ ਦਾ ਮੁੱਖ ਉਦੇਸ਼ ਕੀ ਸੀ?

ਉੱਤਰ : ਸਿੱਖ ਧਰਮ ਦਾ ਪ੍ਰਚਾਰ

ਪ੍ਰਸ਼ਨ 27. ਗੁਰੂ ਅਮਰਦਾਸ ਜੀ ਨੇ ਕਿੰਨਾ ਕੁਰੀਤੀਆਂ ਦਾ ਖੰਡਨ ਕੀਤਾ ਸੀ?

ਉੱਤਰ : (i) ਬਾਲ ਵਿਆਹ

(ii) ਸਤੀ ਪ੍ਰਥਾ

(iii) ਪਰਦਾ ਪ੍ਰਥਾ

ਪ੍ਰਸ਼ਨ 28. ਗੁਰੂ ਅਮਰਦਾਸ ਜੀ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਕਿਹੜਾ ਸੀ?

ਉੱਤਰ : ਗੋਇੰਦਵਾਲ ਸਾਹਿਬ

ਪ੍ਰਸ਼ਨ 29. ਗੁਰੂ ਅਮਰਦਾਸ ਜੀ ਕਦੋਂ ਜੋਤੀ-ਜੋਤ ਸਮਾਏ ਸਨ?

ਉੱਤਰ : 1574 ਈ. ਵਿੱਚ

ਪ੍ਰਸ਼ਨ 30. ਸਿੱਖਾਂ ਦੇ ਚੌਥੇ ਗੁਰੂ ਕੌਣ ਸਨ?

ਉੱਤਰ : ਗੁਰੂ ਰਾਮਦਾਸ ਜੀ

ਪ੍ਰਸ਼ਨ 31. ਗੁਰੂ ਰਾਮਦਾਸ ਜੀ ਦਾ ਜਨਮ ਕਦੋਂ ਹੋਇਆ ਸੀ?

ਉੱਤਰ : 1534 ਈ. ਵਿੱਚ

ਪ੍ਰਸ਼ਨ 32. ਗੁਰੂ ਰਾਮਦਾਸ ਜੀ ਦਾ ਮੁੱਢਲਾ ਨਾਂ ਕੀ ਸੀ?

ਉੱਤਰ : ਭਾਈ ਜੇਠਾ ਜੀ

ਪ੍ਰਸ਼ਨ 33. ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?

ਉੱਤਰ : ਹਰੀਦਾਸ

ਪ੍ਰਸ਼ਨ 34. ਗੁਰੂ ਰਾਮਦਾਸ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ?

ਉੱਤਰ : ਦਇਆ ਕੌਰ ਜੀ

ਪ੍ਰਸ਼ਨ 35. ਗੁਰੂ ਰਾਮਦਾਸ ਜੀ ਕਿਹੜੀ ਜਾਤੀ ਨਾਲ ਸੰਬੰਧਿਤ ਸਨ?

ਉੱਤਰ : ਸੋਢੀ

ਪ੍ਰਸ਼ਨ 36. ਗੁਰੂ ਰਾਮਦਾਸ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ?

ਉੱਤਰ : ਬੀਬੀ ਭਾਨੀ ਜੀ

ਪ੍ਰਸ਼ਨ 37. ਪ੍ਰਿਥੀ ਚੰਦ ਕੌਣ ਸੀ?

ਉੱਤਰ : ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ

ਪ੍ਰਸ਼ਨ 38. ਗੁਰੂ ਰਾਮਦਾਸ ਜੀ ਗੁਰਗੱਦੀ ‘ਤੇ ਕਦੋਂ ਬਿਰਾਜਮਾਨ ਹੋਏ?

ਉੱਤਰ : 1574 ਈ. ਵਿੱਚ

ਪ੍ਰਸ਼ਨ 39. ਰਾਮਦਾਸਪੁਰਾ ਜਾਂ ਅੰਮ੍ਰਿਤਸਰ ਦੀ ਸਥਾਪਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ ਸੀ?

ਉੱਤਰ : ਗੁਰੂ ਰਾਮਦਾਸ ਜੀ ਨੇ

ਪ੍ਰਸ਼ਨ 40. ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰਾ ਦੀ ਨੀਂਹ ਕਦੋਂ ਰੱਖੀ ਸੀ?

ਉੱਤਰ : 1577 ਈ. ਵਿੱਚ

ਪ੍ਰਸ਼ਨ 41. ਮਸੰਦ ਪ੍ਰਥਾ ਦੀ ਸ਼ੁਰੂਆਤ ਕਿਸ ਗੁਰੂ ਸਾਹਿਬਾਨ ਨੇ ਕੀਤੀ ਸੀ?

ਉੱਤਰ : ਗੁਰੂ ਰਾਮਦਾਸ ਜੀ ਨੇ

ਪ੍ਰਸ਼ਨ 42. ਕਿਸ ਗੁਰੂ ਸਾਹਿਬਾਨ ਦੇ ਸਮੇਂ ਉਦਾਸੀਆਂ ਅਤੇ ਸਿੱਖਾਂ ਵਿਚਾਲੇ ਸਮਝੌਤਾ ਹੋਇਆ ਸੀ?

ਉੱਤਰ : ਗੁਰੂ ਰਾਮਦਾਸ ਜੀ

ਪ੍ਰਸ਼ਨ 43. ਚਾਰ ਲਾਵਾਂ ਦੀ ਪ੍ਰਥਾ ਕਿਸ ਗੁਰੂ ਸਾਹਿਬਾਨ ਨੇ ਸ਼ੁਰੂ ਕੀਤੀ?

ਉੱਤਰ : ਗੁਰੂ ਰਾਮਦਾਸ ਜੀ ਨੇ

ਪ੍ਰਸ਼ਨ 44. ਕਿਹੜਾ ਮੁਗ਼ਲ ਬਾਦਸ਼ਾਹ ਗੁਰੂ ਰਾਮਦਾਸ ਜੀ ਨੂੰ ਮਿਲਣ ਆਇਆ ਸੀ?

ਉੱਤਰ : ਅਕਬਰ

ਪ੍ਰਸ਼ਨ 45. ਗੁਰੂ ਰਾਮਦਾਸ ਜੀ ਕਦੋਂ ਜੋਤੀ-ਜੋਤ ਸਮਾਏ ਸਨ?

ਉੱਤਰ : 1581 ਈ. ਵਿੱਚ