CBSEEducationHistory of PunjabPunjab School Education Board(PSEB)

ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦੀ ਸ਼ਹੀਦੀ


ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦੀ ਸ਼ਹੀਦੀ (GURU ARJAN DEV JI AND HIS MARTYRDOM)


ਪ੍ਰਸ਼ਨ 1. ਸਿੱਖਾਂ ਦੇ ਪੰਜਵੇਂ ਗੁਰੂ ਕੌਣ ਸਨ?

ਉੱਤਰ : ਗੁਰੂ ਅਰਜਨ ਦੇਵ ਜੀ

ਪ੍ਰਸ਼ਨ 2. ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ?

ਉੱਤਰ : 1563 ਈ. ਵਿੱਚ

ਪ੍ਰਸ਼ਨ 3. ਗੁਰੂ ਅਰਜਨ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ?

ਉੱਤਰ : ਗੋਇੰਦਵਾਲ ਸਾਹਿਬ

ਪ੍ਰਸ਼ਨ 4. ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਕੌਣ ਸਨ?

ਉੱਤਰ : ਗੁਰੂ ਰਾਮਦਾਸ ਜੀ

ਪ੍ਰਸ਼ਨ 5. ਗੁਰੂ ਅਰਜਨ ਦੇਵ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ?

ਉੱਤਰ : ਬੀਬੀ ਭਾਨੀ ਜੀ

ਪ੍ਰਸ਼ਨ 6. ਪ੍ਰਿਥੀਆ ਨੇ ਕਿਸ ਸੰਪਰਦਾ ਦੀ ਸਥਾਪਨਾ ਕੀਤੀ ਸੀ?

ਉੱਤਰ : ਮੀਣਾ

ਪ੍ਰਸ਼ਨ 7. ਮਿਹਰਬਾਨ ਜਿਸ ਦਾ ਪੁੱਤਰ ਸੀ?

ਉੱਤਰ : ਪ੍ਰਿਥੀ ਚੰਦ ਦਾ

ਪ੍ਰਸ਼ਨ 8. ਗੁਰੂ ਅਰਜਨ ਦੇਵ ਜੀ ਕਦੋਂ ਗੁਰਗੱਦੀ ‘ਤੇ ਬਿਰਾਜਮਾਨ ਹੋਏ?

ਉੱਤਰ : 1581 ਈ. ਵਿੱਚ

ਪ੍ਰਸ਼ਨ 9. ਨਕਸ਼ਬੰਦੀ ਲਹਿਰ ਦਾ ਹੈਡਕੁਆਟਰ ਕਿੱਥੇ ਸੀ?

ਉੱਤਰ : ਸਰਹਿੰਦ

ਪ੍ਰਸ਼ਨ 10. ਨਕਸ਼ਬੰਦੀ ਲਹਿਰ ਦਾ ਮੁੱਖ ਨੇਤਾ ਕੌਣ ਸੀ?

ਉੱਤਰ : ਸ਼ੇਖ ਅਹਿਮਦ ਸਰਹਿੰਦੀ

ਪ੍ਰਸ਼ਨ 11. ਚੰਦੂ ਸ਼ਾਹ ਕੌਣ ਸੀ?

ਉੱਤਰ : ਲਾਹੌਰ ਦਾ ਦੀਵਾਨ

ਪ੍ਰਸ਼ਨ 12. ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਨੀਂਹ ਕਦੋਂ ਰੱਖੀ ਸੀ?

ਉੱਤਰ : 1588 ਈ. ਵਿੱਚ

ਪ੍ਰਸ਼ਨ 13. ਹਰਿਮੰਦਰ ਸਾਹਿਬ ਦੀ ਨੀਂਹ ਕਿਸ ਨੇ ਰੱਖੀ ਸੀ?

ਉੱਤਰ : ਸੰਤ ਮੀਆਂ ਮੀਰ ਜੀ ਨੇ

ਪ੍ਰਸ਼ਨ 14. ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਦੇ ਸੰਕਲਨ ਦਾ ਕਾਰਜ ਕਿੱਥੇ ਆਰੰਭ ਕੀਤਾ?

ਉੱਤਰ : ਰਾਮਸਰ

ਪ੍ਰਸ਼ਨ 15. ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਨੂੰ ਲਿਖਣ ਦਾ ਕਾਰਜ ਕਿਸ ਨੂੰ ਸੌਂਪਿਆ?

ਉੱਤਰ : ਭਾਈ ਮੋਹਕਮ ਚੰਦ ਨੂੰ

ਪ੍ਰਸ਼ਨ 16. ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਦੋਂ ਪੂਰਾ ਹੋਇਆ?

ਉੱਤਰ : 1604 ਈ. ਵਿੱਚ

ਪ੍ਰਸ਼ਨ 17. ਆਦਿ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕਿੱਥੇ ਹੋਇਆ?

ਉੱਤਰ : ਹਰਿਮੰਦਰ ਸਾਹਿਬ

ਪ੍ਰਸ਼ਨ 18. ਆਦਿ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕਦੋਂ ਹੋਇਆ?

ਉੱਤਰ : 1604 ਈ. ਵਿੱਚ

ਪ੍ਰਸ਼ਨ 19. ਹਰਿਮੰਦਰ ਸਾਹਿਬ ਵਿਖੇ ਪਹਿਲਾ ਮੁੱਖ ਗ੍ਰੰਥੀ ਕਿਸ ਨੂੰ ਨਿਯੁਕਤ ਕੀਤਾ ਗਿਆ ਸੀ?

ਉੱਤਰ : ਬਾਬਾ ਬੁੱਢਾ ਜੀ ਨੂੰ

ਪ੍ਰਸ਼ਨ 20. ਆਦਿ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਨੂੰ ਕਿੰਨੇ ਰਾਗਾਂ ਦੇ ਅਨੁਸਾਰ ਵੰਡਿਆ ਗਿਆ ਹੈ?

ਉੱਤਰ : 31

ਪ੍ਰਸ਼ਨ 21. ਆਦਿ ਗ੍ਰੰਥ ਸਾਹਿਬ ਜੀ ਨੂੰ ਕਿਸ ਲਿਪੀ ਵਿੱਚ ਲਿਖਿਆ ਗਿਆ ਹੈ?

ਉੱਤਰ : ਗੁਰਮੁੱਖੀ

ਪ੍ਰਸ਼ਨ 22. ਬਾਬਾ ਬੁੱਢਾ ਜੀ ਕੌਣ ਸਨ?

ਉੱਤਰ : ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਪਹਿਲੇ ਮੁੱਖ ਗ੍ਰੰਥੀ

ਪ੍ਰਸ਼ਨ 23. ਸਿੱਖਾਂ ਦੇ ਕੇਂਦਰੀ ਧਾਰਮਿਕ ਗ੍ਰੰਥ ਦਾ ਨਾਂ ਦੱਸੋ।

ਉੱਤਰ : ਆਦਿ ਗ੍ਰੰਥ ਸਾਹਿਬ ਜੀ

ਪ੍ਰਸ਼ਨ 24. ਸਿੱਖਾਂ ਦੇ ਕੇਂਦਰੀ ਧਾਰਮਿਕ ਗੁਰਦੁਆਰੇ ਦਾ ਨਾਂ ਦੱਸੋ।

ਉੱਤਰ : ਹਰਿਮੰਦਰ ਸਾਹਿਬ

ਪ੍ਰਸ਼ਨ 25. ਜਹਾਂਗੀਰ ਦੀ ਆਤਮਕਥਾ ਦਾ ਕੀ ਨਾ ਸੀ?

ਉੱਤਰ : ਤੁਜ਼ਕ-ਏ-ਜਹਾਂਗੀਰੀ

ਪ੍ਰਸ਼ਨ 26. ਸ਼ਹੀਦੀ ਦੇਣ ਵਾਲੇ ਸਿੱਖਾਂ ਦੇ ਪਹਿਲੇ ਗੁਰੂ ਕੌਣ ਸਨ?

ਉੱਤਰ : ਗੁਰੂ ਅਰਜਨ ਦੇਵ ਜੀ

ਪ੍ਰਸ਼ਨ 27. ਗੁਰੂ ਅਰਜਨ ਦੇਵ ਜੀ ਨੂੰ ਕਿਸ ਮੁਗ਼ਲ ਬਾਦਸ਼ਾਹ ਦੇ ਆਦੇਸ਼ ‘ਤੇ ਸ਼ਹੀਦ ਕੀਤਾ ਗਿਆ ਸੀ?

ਉੱਤਰ : ਜਹਾਂਗੀਰ

ਪ੍ਰਸ਼ਨ 28. ਗੁਰੂ ਅਰਜਨ ਦੇਵ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ?

ਉੱਤਰ : ਲਾਹੌਰ

ਪ੍ਰਸ਼ਨ 29. ਗੁਰੂ ਅਰਜਨ ਦੇਵ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ?

ਉੱਤਰ : 1606 ਈ. ਵਿੱਚ