CBSEClass 9th NCERT PunjabiEducationPunjab School Education Board(PSEB)

ਗੁਬਾਰੇ : ਵਸਤੁਨਿਸ਼ਠ ਪ੍ਰਸ਼ਨ


ਪ੍ਰਸ਼ਨ 1. ‘ਗੁਬਾਰੇ’ ਇਕਾਂਗੀ ਦਾ ਲੇਖਕ ਕੌਣ ਹੈ?

(A) ਈਸਵਰ ਚੰਦਰ ਨੰਦਾ

(B) ਗੁਰਚਰਨ ਸਿੰਘ ਜਸੂਜਾ

(C) ਡਾ: ਆਤਮਜੀਤ

(D) ਪ੍ਰਿ: ਸੰਤ ਸਿੰਘ ਸੇਖੋਂ.

ਉੱਤਰ : ਡਾ: ਆਤਮਜੀਤ ।

ਪ੍ਰਸ਼ਨ 2. ਦਾਦੀ/ ਦੀਪੀ/ਬੱਬੀ/ਰਾਜੂ/ਵਿੱਕੀ/ਰਿੱਕੀ/ਮੰਮੀ/ਪਾਪਾ/ਮੈਡਮ ਜੀ/ ਮਦਾਰੀ ਕਿਸ ਇਕਾਂਗੀ ਦੇ ਪਾਤਰ ਹਨ?

ਉੱਤਰ : ਗੁਬਾਰੇ ।

ਪ੍ਰਸ਼ਨ 3. ਮੰਜੇ ਉੱਤੇ ਕੌਣ ਬੈਠਾ ਹੈ ?

ਉੱਤਰ : ਦਾਦੀ ।

ਪ੍ਰਸ਼ਨ 4. ਕੌਣ ਦਾਦੀ ਦੀਆਂ ਲੱਤਾਂ, ਬਾਂਹਾਂ ਘੁੱਟ ਰਹੇ ਹਨ?

ਉੱਤਰ : ਬੱਚੇ ।

ਪ੍ਰਸ਼ਨ 5. ਬੱਚਿਆਂ ਅਨੁਸਾਰ ਦਾਦੀ ਜੀ ਕਿਹੋ ਜਿਹੀਆਂ ਗੱਲਾਂ ਕਰਦੇ ਹਨ ?

ਉੱਤਰ : ਮਿੱਠੀਆਂ-ਮਿੱਠੀਆ ।

ਪ੍ਰਸ਼ਨ 6. ਦਾਦੀ ਦੇ ਕਿੰਨੇ ਪੋਤੇ-ਪੋਤੀਆਂ ਹਨ ?

ਉੱਤਰ : ਪੰਜ ।

ਪ੍ਰਸ਼ਨ 7. ਦਾਦੀ ਬੱਚਿਆਂ ਨੂੰ ਰੋਲਾ ਪਾਉਣ ਤੋਂ ਇਲਾਵਾ ਹੋਰ ਕਿਹੜੀ ਗੱਲ ਤੋਂ ਵਰਜਦੀ ਹੈ ?

ਉੱਤਰ : ਦੂਰ ਜਾਣ ਤੋਂ ।

ਪ੍ਰਸ਼ਨ 8. ਦੀਪੀ, ਵਿੱਕੀ ਤੇ ਰੁੱਕੀ ਕਿਹੜੀ ਖੇਡ ਖੇਡਦੀਆਂ ਹਨ?

ਉੱਤਰ : ਰੱਸਾ ਟੱਪਣ ।

ਪ੍ਰਸ਼ਨ 9. ਰਾਜੂ ਤੇ ਬੱਬੀ ਕਿਹੜੀ ਖੇਡ ਖੇਡਦੇ ਹਨ ?

ਉੱਤਰ : ਬੰਟੇ ।

ਪ੍ਰਸ਼ਨ 10. ਦਾਦੀ ਕਿਸ ਸਮੇਂ ਰੱਸੀ ਟੱਪਣ ਤੇ ਬੰਟੇ ਖੇਡਣ ਨੂੰ ਮਾੜਾ ਕਹਿੰਦੀ ਹੈ ?

ਉੱਤਰ : ਰਾਤੀਂ ।

ਪ੍ਰਸ਼ਨ 11. ਬੱਚੇ ਕਿਹੜੀ ਖੇਡ ਖੇਡਦੇ ਹੋਏ ਝਗੜ ਪੈਂਦੇ ਹਨ ?

ਉੱਤਰ : ਕੋਟਲਾ ਛਪਾਕੀ ।

ਪ੍ਰਸ਼ਨ 12. ਦਾਦੀ ਅਨੁਸਾਰ ਘਰ ਵਿਚ ਚਾਬੀਆਂ ਤੇ ਕੈਂਚੀਆਂ ਨਾ ਖੜਕਾਉਣ ਨਾਲ ਕੀ ਹੁੰਦਾ ਹੈ ?

ਉੱਤਰ : ਕਲੇਸ਼ ਪੈਂਦਾ ਹੈ ।

ਪ੍ਰਸ਼ਨ 13. ਦਾਦੀ ਬੱਚਿਆਂ ਦੀ ਹਰ ਖੇਡ ਨੂੰ ਕੀ ਕਹਿੰਦੀ ਹੈ?

ਉੱਤਰ : ਮਾੜੀ ਹੁੰਦੀ ਹੈ ।

ਪ੍ਰਸ਼ਨ 15. ਕੌਣ ਕਹਿੰਦਾ ਹੈ ਕਿ ਦਾਦੀ ਐਵੇਂ ਕਹਾਣੀਆਂ ਪਾ ਕੇ ਡਰਾਉਂਦੀ ਹੈ ?

ਉੱਤਰ : ਬੱਬੀ ।

ਪ੍ਰਸ਼ਨ 14. ਬੇਬੀ ਦਾਦੀ ਦੀ ਰਾਤ ਨੂੰ ਝਾੜੂ ਨਾ ਦੇਣ, ਰਾਤੀਂ ਦੌਣ ਨਾ ਕੱਸਣ ਤੇ ਨਹੁੰ ਨਾ ਕੱਟਣ ‘ਤੇ ਰੋਕਣ ਦੀ ਗੱਲ ਨੂੰ ਕੀ ਸਮਝਦੀ ਹੈ?

ਉੱਤਰ : ਪੁੱਠੀ ।

ਪ੍ਰਸ਼ਨ 16. ਕੌਣ ਕਹਿੰਦਾ ਹੈ ਕਿ ਬੁੱਢੇ ਬਹੁਤ ਸਿਆਣੇ ਤੇ ਬੇਕਾਰ ਹੁੰਦੇ ਹਨ ?

ਉੱਤਰ : ਰਾਜੂ ।

ਪ੍ਰਸ਼ਨ 17. ਪਾਪਾ ਕਿਸ-ਕਿਸ ਨੂੰ ਡਾਂਟਦੇ ਹਨ ?

ਉੱਤਰ : ਦੀਪੀ ਤੇ ਬੱਬੀ ਨੂੰ ।

ਪ੍ਰਸ਼ਨ 18. ਪਾਪਾ ਬੱਚਿਆਂ ਨੂੰ ਕਿਸ ਤੋਂ ਕੁੱਝ ਸਿੱਖਣ ਲਈ ਕਹਿੰਦੇ ਹਨ ?

ਉੱਤਰ : ਦਾਦੀ ਤੋਂ ।

ਪ੍ਰਸ਼ਨ 19. ਦਾਦੀ ਕਿਸ ਦੀ ਕਥਾ (ਕਹਾਣੀ) ਸੁਣਾਉਂਦੀ ਹੈ?

ਉੱਤਰ : ਚੰਦਰਮੁਖੀ ਦੀ ।

ਪ੍ਰਸ਼ਨ 20. ਚੰਦਰਮੁਖੀ ਦਾ ਪਿੰਡ ਕਿੱਥੇ ਸੀ ?

ਉੱਤਰ : ਬੱਦਲਾਂ ਵਿੱਚ ।

ਪ੍ਰਸ਼ਨ 21. ਚੰਦਰ ਮੁਖੀ ਦੇ ਪਿਓ (ਪਿਤਾ) ਦਾ ਨਾਂ ਕੀ ਸੀ ?

ਉੱਤਰ : ਸ਼੍ਰਿੰਗਟੋ ਭੂਤ ।

ਪ੍ਰਸ਼ਨ 22. ਸਹੀ/ਗ਼ਲਤ ਕਥਨ ਦੀ ਚੋਣ ਕਰੋ-

(ੳ) ਜਦੋਂ ਬੱਚੇ ਰੌਲਾ ਪਾਉਂਦੇ ਹਨ, ਤਾਂ ਦਾਦੀ ਨੂੰ ਗੁੱਸਾ ਆਉਂਦਾ ਹੈ?

ਉੱਤਰ : ਸਹੀ

(ਅ) ਸ਼੍ਰਿੰਗਟੋ ਭੂਤ ਦੇ ਵਾਲ ਬੋਹੜ ਦੀ ਦਾੜ੍ਹੀ ਵਰਗੇ ਹਨ ?

ਉੱਤਰ : ਸਹੀ

ਪ੍ਰਸ਼ਨ 23. ਸ਼੍ਰਿੰਗਟੋ ਭੂਤ ਦੀਆਂ ਨਾਸਾਂ ਕਿਹੋ ਜਿਹੀਆਂ ਹਨ ?

ਉੱਤਰ : ਚੁੱਲ੍ਹਿਆਂ ਵਰਗੀਆਂ ।

ਪ੍ਰਸ਼ਨ 24. ਬਾਹਰ ਜਾਣ ਲੱਗਾ ਸ਼੍ਰਿੰਗਟੋ ਭੂਤ ਆਪਣੀ ਧੀ ਚੰਦਰਮੁਖੀ ਦੇ ਕਿੰਨੇ ਟੁਕੜੇ ਕਰ ਦਿੰਦਾ ਹੈ ?

ਉੱਤਰ : ਹਜ਼ਾਰ ।

ਪ੍ਰਸ਼ਨ 25. ਦਾਦੀ ਤੋਂ ਕਹਾਣੀ ਕੌਣ ਸੁਣਦਾ ਹੈ ?

ਉੱਤਰ : ਰਾਜੂ ।

ਪ੍ਰਸ਼ਨ 26. ਚੰਦਰਮੁਖੀ ਦੀ ਕਹਾਣੀ ਸੁਣ ਕੇ ਕੌਣ ਡਰਦਾ ਹੈ?

ਉੱਤਰ : ਰਾਜੂ ।

ਪ੍ਰਸ਼ਨ 27. ਕੌਣ ਦਾਦੀ ਨੂੰ ਕਹਿੰਦੀ ਹੈ ਕਿ ਉਹ ਬੱਚਿਆਂ ਨੂੰ ਭੂਤਾਂ-ਪ੍ਰੇਤਾਂ ਦੀਆਂ ਕਹਾਣੀਆਂ ਸੁਣਾ ਕੇ ਡਰਾਵੇ ਨਾ?

ਉੱਤਰ : ਬੱਚਿਆਂ ਦੀ ਮੰਮੀ ।

ਪ੍ਰਸ਼ਨ 28. ਇਕ ਵਾਰੀ ਕਿਸ ਦੀਆਂ ਅੱਖਾਂ ਸਾਹਮਣੇ ਭੂਤਾਂ ਦਾ ਸਰਦਾਰ ਹੱਸਿਆ ਸੀ?

ਉੱਤਰ : ਦਾਦੀ ਦੀਆਂ ।

ਪ੍ਰਸ਼ਨ 29. ਦਾਦੀ ਤੋਂ ਸ਼੍ਰਿੰਗਟੋ ਭੂਤ ਦੀਆਂ ਗੱਲਾਂ ਸੁਣ ਕੇ ਕੌਣ ਨੀਂਦ ਵਿਚ ਉੱਚੀ-ਉੱਚੀ ਚੀਕਾਂ ਮਾਰਦਾ ਹੈ?

ਉੱਤਰ : ਰਾਜੂ ।

ਪ੍ਰਸ਼ਨ 30. ਨੀਂਦ ਵਿਚ ਡਰੇ ਰਾਜੂ ਸੰਬੰਧੀ ਦਾਦੀ ਕੀ ਕਹਿੰਦੀ ਹੈ?

ਉੱਤਰ : ਉਹ ਨਿੱਕੇ ਜਿਗਰੇ ਵਾਲਾ ਹੈ ।

ਪ੍ਰਸ਼ਨ 31. ਖ਼ਾਲੀ ਥਾਂਵਾਂ ਭਰੋ-

(ੳ) ਬੱਚੇ ਪੇਪਰ ਮਾੜੇ ਹੋਣ ਨੂੰ…….ਨਾਲ ਜੋੜਦੇ ਹਨ।

ਅ) ਦੀਪੀ ਦਾ ਪੇਪਰ ………. ਸੀ।

(ੲ) ਵਿੱਕੀ ਦਾ ਪੇਪਰ ………. ਜਿਹਾ ਸੀ।

ਉੱਤਰ : (ੳ) ਵਹਿਮਾਂ, (ਅ) ਸੌਖਾ, (ੲ) ਔਖਾ ।

ਪ੍ਰਸ਼ਨ 32. ਦੀਪੀ ਪ੍ਰੈਸੀ ਕਿੰਨੇ ਸਫ਼ਿਆਂ ਦੀ ਲਿਖ ਕੇ ਆਈ ਸੀ?

ਉੱਤਰ : ਛੇ ਸਫ਼ਿਆਂ ਦੀ ।

ਪ੍ਰਸ਼ਨ 33. ਮੈਡਮ ਨਿਰੇ ਗੁਬਾਰੇ, ਕੱਚਾ ਧਾਗਾ/ਮਨੁੱਖ ਦੇ ਸੇਵਨ/ਸੱਚੀਆਂ-ਸੁੱਚੀਆਂ ਰੀਤਾਂ ਕਿਸਨੂੰ ਕਹਿੰਦੀ ਹੈ?

ਉੱਤਰ : ਵਹਿਮਾਂ ਨੂੰ ।

ਪ੍ਰਸ਼ਨ 34. ਮੈਡਮ ਅਨੁਸਾਰ ਘਰੋਂ ਤੁਰਨ ਵਾਲੇ ਦੇ ਰਸਤੇ ਨੂੰ ਬਿੱਲੀ ਦਾ ਕੱਟਣਾ/ਕਿਸੇ ਦਾ ਨਿੱਛ ਮਾਰਨਾ/ਪਿੱਛੋਂ ਅਵਾਜ਼ ਪੈਣ ਆਦਿ ਵਹਿਮ ਕਿਸ ਲਈ ਪ੍ਰਚਲਿਤ ਹੋਏ?

ਉੱਤਰ : ਮਹਿਮਾਨਾਂ ਨੂੰ ਹੋਰ ਅਟਕਾਉਣ ਲਈ ।

ਪ੍ਰਸ਼ਨ 35. ਮੈਡਮ ਅਨੁਸਾਰ ਅੱਜ ਬਿੱਲੀ ਦੇ ਰਸਤਾ ਕੱਟਣ/ਪਿੱਛੋਂ ਨਿੱਛ ਮਾਰਨ/ ਜਾਂ ਅਵਾਜ਼ ਪੈਣ ਦਾ ਵਹਿਮ ਕਿਉਂ ਠੁੱਸ ਹੋ ਗਿਆ ਹੈ?

ਉੱਤਰ : ਵਿਹਲ ਦੀ ਘਾਟ ਕਰਕੇ ।

ਪ੍ਰਸ਼ਨ 36. ਕਿਸ ਦਿਨ ਕੱਪੜੇ ਧੋਣ ਦਾ ਵਹਿਮ ਹੈ?

ਉੱਤਰ : ਵੀਰਵਾਰ ।

ਪ੍ਰਸ਼ਨ 37. ਕਿਸ ਤਰ੍ਹਾਂ ਸੌਣ ਨਾਲ ਚੰਗੀ ਨੀਂਦ ਨਹੀਂ ਆਉਂਦੀ?

ਉੱਤਰ : ਬੂਟ ਪਾ ਕੇ ।

ਪ੍ਰਸ਼ਨ 38. ਕੁੱਝ ਕੰਮਾਂ ਨੂੰ ਖ਼ਾਸ ਦਿਨਾਂ ਉੱਤੇ ਕਰਨ ਦੀ ਮਨਾਹੀ ਕਿਉਂ ਹੈ?

ਉੱਤਰ : ਕੰਮ ਦੀ ਵੰਡ ਕਰਨ ਲਈ ।

ਪ੍ਰਸ਼ਨ 39. ਮੈਡਮ ਅਨੁਸਾਰ ਭੂਤ ਕਿਸ ਦਾ ਨਾਂ ਹੈ?

ਉੱਤਰ : ਸਮੇਂ ਦਾ ।

ਪ੍ਰਸ਼ਨ 40. ਜੇਕਰ ਅਸੀਂ ਨਿਡਰ ਹੋਈਏ ਤਾਂ ਕੌਣ ਮਰ ਜਾਂਦਾ ਹੈ?

ਜਾਂ

ਪ੍ਰਸ਼ਨ. ਮੈਡਮ ਅਨੁਸਾਰ ਬੀਤ ਚੁੱਕੇ ਸਮੇਂ ਨੂੰ ਕੀ ਕਹਿੰਦੇ ਹਨ ?

ਉੱਤਰ : ਭੂਤ ।

ਪ੍ਰਸ਼ਨ 41. ਝੋਲੇ ਦੇ ਹਰ ਰੰਗ ਵਿਚ ਕੀ ਸੀ?

ਉੱਤਰ : ਭੂਤ ।

ਪ੍ਰਸ਼ਨ 42. ਹਰੇ ਰੰਗ ਵਿਚ ਕਿਹੜਾ ਭੂਤ ਸੀ?

ਉੱਤਰ : ਹਰਤਾਨੂੰ ।

ਪਸ਼ਨ 43. ਪੀਲੇ ਰੰਗ ਵਿਚ ਕਿਹੜਾ ਭੂਤ ਸੀ ?

ਉੱਤਰ : ਪਿਲਪਾਕੁ।

ਪ੍ਰਸ਼ਨ 44. ਨੀਲੇ ਰੰਗ ਵਿਚ ਕਿਹੜਾ ਭੂਤ ਲੁੱਕਿਆ ਸੀ?

ਉੱਤਰ : ਨਿਲਕੋਟਾ ।

ਪ੍ਰਸ਼ਨ 45. ਲਾਲ ਰੰਗ ਵਿਚ ਕਿਹੜਾ ਭੂਤ ਲੁੱਕਿਆ ਸਨ?

ਉੱਤਰ : ਲਲਕਾਟੂ ।

ਪ੍ਰਸ਼ਨ 46. ਚੁੜੇਲਾਂ ਕਿਹੜੇ ਰੰਗ ਵਿਚ ਆਈਆਂ ਸੀ?

ਉੱਤਰ : ਚਿੱਟੇ ਰੰਗ ਵਿਚ ।

ਪ੍ਰਸ਼ਨ 47. ਭੂਤ ਕਿਸਦੇ ਵੀਰ ਸਨ ?

ਉੱਤਰ : ਸ਼੍ਰਿੰਗਟੋ ਦੇ ।

ਪ੍ਰਸ਼ਨ 48. ਮਦਾਰੀ ਭੂਤਾਂ-ਚੁੜੇਲਾਂ ਦੇ ਨਾਂ ਉੱਤੇ ਬੱਚਿਆਂ ਤੋਂ ਕੀ ਬਟੋਰ ਰਿਹਾ ਸੀ ?

ਉੱਤਰ : ਪੈਸੇ ।

ਪ੍ਰਸ਼ਨ 49. ਮਦਾਰੀ ਫਟਣ ਵਾਲੇ ਬੰਬ ਕਿਨ੍ਹਾਂ ਨੂੰ ਦੱਸ ਰਿਹਾ ਸੀ?

ਉੱਤਰ : ਥੈਲੇ ਵਿਚਲੇ ਭੂਤਾਂ ਨੂੰ ।

ਪ੍ਰਸ਼ਨ 50. ਅੰਤ ਵਿਚ ਥੈਲੇ ਵਿਚੋਂ ਕੀ ਨਿਕਲਿਆ ?

ਉੱਤਰ : ਲੀਰਾਂ ।

ਪ੍ਰਸ਼ਨ 51. ਨਕਲੀ ਦਾਦੀ ਦਾ ਰੂਪ ਕੌਣ ਧਾਰਦਾ ਹੈ ?

ਉੱਤਰ : ਦੀਪੀ ।

ਪ੍ਰਸ਼ਨ 52. ਅੰਤ ਵਿਚ ਬੱਚੇ ਕਿਸਨੂੰ ਕਹਿੰਦੇ ਹਨ ਕਿ ਉਹ ਉਨ੍ਹਾਂ ਨੂੰ ਡਰਾਵੇ ਨਾ ?

ਉੱਤਰ : ਦਾਦੀ ਨੂੰ ।

ਪ੍ਰਸ਼ਨ 53. ਅੰਤ ਵਿਚ ਬੱਚੇ ਕਿਹੜੀ ਗੰਢ ਖੁੱਲ੍ਹ ਗਈ ਕਹਿੰਦੇ ਹਨ?

ਉੱਤਰ : ਭੂਤਾਂ-ਚੁੜੇਲਾਂ ਦੇ ਵਹਿਮਾਂ ਦੀ ।


ਇਕਾਂਗੀ : ਗੁਬਾਰੇ