ਗੁਪਤ ਕਾਲ


ਪ੍ਰਸ਼ਨ. ਭਾਰਤ ਦਾ ਦੱਖਣ ਪੂਰਬੀ ਏਸ਼ੀਆ ਦੇ ਦੇਸ਼ਾਂ ਨਾਲ ਕਿਹੋ ਜਿਹਾ ਸੰਬੰਧ ਸੀ?

ਉੱਤਰ : ਭਾਰਤ ਦਾ ਦੱਖਣ ਪੂਰਬੀ ਏਸ਼ੀਆ ਦੇ ਦੇਸ਼ਾਂ ਨਾਲ ਵਿਉਪਾਰਿਕ ਤੇ ਸਭਿਆਚਾਰਕ ਸੰਬੰਧ ਸੀ। ਇਸ ਲਈ ਕਈ ਛੋਟੀਆਂ-ਛੋਟੀਆਂ ਬਸਤੀਆਂ ਤੇ ਕਾਲੋਨੀਆਂ ਵੀ ਪ੍ਰਫੁਲਿਤ ਹੋਈਆਂ। ਵਿਸ਼ੇਸ਼ ਰੂਪ ਵਿੱਚ ਜਾਵਾ, ਕੰਬੋਡੀਆ ਤੇ ਥਾਈਲੈਂਡ ਵਿੱਚ।

ਇਹਨਾਂ ਦੇਸ਼ਾਂ ਵਿੱਚ ਬ੍ਰਾਹਮਣੀ ਸੱਭਿਆਚਾਰ ਬੁੱਧ ਧਰਮ ਨਾਲੋਂ ਬਹੁਤ ਚਲਿਤ ਹੋ ਗਏ। ਦਰਬਾਰੀ ਹਲਕਿਆਂ ਵਿੱਚ ਸੰਸਕ੍ਰਿਤ ਦੀ ਵਰਤੋਂ ਹੋਣ ਲੱਗ ਪਈ। ਇਹਨਾਂ ਦੇਸ਼ਾਂ ਦੀ ਕਲਾ ਉੱਤੇ ਭਾਰਤੀ ਕਲਾ ਦਾ ਬਹੁਤ ਪ੍ਰਭਾਵ ਪਿਆ। ਗੁਪਤ ਰਾਜਿਆਂ ਨੇ ਦੱਖਣ ਪੂਰਬੀ ਏਸ਼ੀਆਂ ਵਿੱਚ ਭਾਰਤੀ ਪ੍ਰਭਾਵ ਫੈਲਾਉਣ ਵਿੱਚ ਨਾ ਮਾਤਰ ਹੀ ਯੋਗਦਾਨ ਦਿੱਤਾ ਸੀ।

ਦੱਖਣੀ ਪੂਰਬੀ ਏਸ਼ੀਆ ਦੇ ਲੋਕਾਂ ਨੇ ਭਾਰਤੀ ਸੱਭਿਆਚਾਰ ਦੇ ਕੁਝ ਹੀ ਪੱਖਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਲਿਆ। ਇਹਨਾਂ ਦੇਸ਼ਾਂ ਲਈ ਵਡੇਰੇ ਭਾਰਤ ਦੇ ਪਦ ਦੀ ਵਰਤੋਂ ਕੀਤੀ ਜਾਣ ਲੱਗ ਪਈ। ਇਸ ਤਰ੍ਹਾਂ ਸਪੱਸ਼ਟ ਹੋ ਜਾਂਦਾ ਹੈ ਕਿ ਭਾਰਤ ਦਾ ਦੱਖਣ ਪੂਰਬੀ ਏਸ਼ੀਆ ਦੇਸ਼ਾਂ ਨਾਲ ਧਾਰਮਿਕ, ਸੱਭਿਆਚਾਰਕ ਤੇ ਵਿਉਪਾਰਕ ਸੰਬੰਧ ਸੀ।


प्रश्न. दक्षिण पूर्व एशिया के देशों के साथ भारत के क्या संबंध थे?

उत्तर: भारत के दक्षिण पूर्व एशिया के देशों के साथ व्यापारिक एवं सांस्कृतिक संबंध थे।  इसलिए, कई छोटी-छोटी बस्तियाँ और कॉलोनियाँ भी विकसित हुईं। विशेषकर जावा, कंबोडिया और थाईलैंड में।

इन देशों में बौद्ध धर्म की तुलना में ब्राह्मणवादी संस्कृति अधिक प्रचलित हो गई। अदालती हलकों में संस्कृत का प्रयोग होने लगा। इन देशों की कला पर भारतीय कला का बहुत प्रभाव था। गुप्त राजाओं ने दक्षिण पूर्व एशिया में भारतीय प्रभाव के प्रसार में नाममात्र योगदान दिया।

दक्षिण पूर्व एशिया के लोगों ने भारतीय संस्कृति के केवल कुछ पहलुओं को ही अपने जीवन में अपनाया। इन देशों के लिए ‘ग्रेटर इंडिया’ शब्द का प्रयोग किया जाने लगा। इस प्रकार यह स्पष्ट हो जाता है कि भारत के दक्षिण पूर्व एशियाई देशों के साथ धार्मिक, सांस्कृतिक और व्यापारिक संबंध थे।


Question. What were India’s relations with the countries of South East Asia?

Answer: India had trade and cultural relations with the countries of South East Asia. Therefore, many small settlements and colonies also developed. Especially in Java, Cambodia, and Thailand.

In these countries, Brahmanical culture became more prevalent than Buddhism. Sanskrit started being used in court circles. Indian art had a great influence on the art of these countries. The Gupta kings contributed nominally to the spread of Indian influence in Southeast Asia.

The people of Southeast Asia adopted only some aspects of Indian culture into their lives. The term ‘Greater India’ started being used for these countries. Thus it becomes clear that India had religious, cultural, and trade relations with South East Asian countries.