CBSECBSE 12 Sample paperClass 12 PunjabiClass 12 Punjabi (ਪੰਜਾਬੀ)Education

ਗਵਾਲੇ ਦਾ ਪਾਤਰ ਚਿਤਰਨ – ਨੀਲੀ


ਪ੍ਰਸ਼ਨ. ‘ਨੀਲੀ’ ਵਿਚਲੇ ਗਵਾਲੇ ਦਾ ਪਾਤਰ ਚਿਤਰਨ 125 ਤੋਂ 150 ਸ਼ਬਦਾਂ ਵਿੱਚ ਕਰੋ।

ਉੱਤਰ : ਜਾਣ-ਪਛਾਣ : ‘ਗੁਆਲਾ’ ਪ੍ਰਸਿੱਧ ਲੇਖਕ ‘ਕਰਤਾਰ ਸਿੰਘ ਦੁੱਗਲ’ ਦੀ ਲਿਖੀ ਹੋਈ ਕਹਾਣੀ ‘ਨੀਲੀ’ ਦਾ ਮਹੱਤਵਪੂਰਨ ਪਾਤਰ ਹੈ। ਇਹ ‘ਨੀਲੀ’ ਨਾਂ ਦੀ ਗਾਂ ਦਾ ਮਾਲਕ ਹੈ। ਉਹ ਇੱਕ ਵਪਾਰੀ ਹੈ, ਜੋ ਵੱਧ ਤੋਂ ਵੱਧ ਪੈਸਾ ਕਮਾਉਣਾ ਚਾਹੁੰਦਾ ਹੈ।

ਲਾਲਚੀ ਵਪਾਰੀ : ਗੁਆਲਾ ਬਹੁਤ ਹੀ ਲਾਲਚੀ ਵਪਾਰੀ ਹੈ, ਜੋ ਜ਼ਿਆਦਾ ਪੈਸੇ ਕਮਾਉਣ ਲਈ ਦੂਜਿਆਂ ਦੀ ਜਾਨ ਦੀ ਵੀ ਪਰਵਾਹ ਨਹੀਂ ਕਰਦਾ।ਉਹ ਨੀਲੀ ਦਾ ਸਾਰਾ ਦੁੱਧ ਕੱਢ ਕੇ ਵੇਚ ਦਿੰਦਾ ਸੀ, ਇੱਥੋਂ ਤਕ ਕਿ ਉਸ ਦੀ ਵੱਛੀ ਦੇ ਪੀਣ ਜੋਗਾ ਵੀ ਨਹੀਂ ਸੀ ਛੱਡਦਾ।

ਝੂਠਾ ਇਨਸਾਨ : ਜਦੋਂ ਲੇਖਕ ਦੀ ਪਤਨੀ ਉਸ ਨੂੰ ਆਖਦੀ ਸੀ ਕਿ ਵੱਛੀ ਦੇ ਪੀਣ ਲਈ ਥੋੜ੍ਹਾ ਦੁੱਧ ਛੱਡ ਦਿਆ ਕਰੇ ਤਾਂ ਉਹ ਅੱਗੋਂ ਝੂਠ ਬੋਲਦਾ ਹੋਇਆ ਉੱਤਰ ਦਿੰਦਾ ਸੀ ਕਿ ਨੀਲੀ ਆਪਣੀ ਵੱਛੀ ਲਈ ਦੁੱਧ ਛੁਪਾ ਕੇ ਰੱਖਦੀ ਹੈ। ਇਸ ਤੋਂ ਇਲਾਵਾ ਜਦੋਂ ਲੇਖਕ ਦੀ ਪਤਨੀ ਪੁੱਛਦੀ ਹੈ ਕਿ ਉਹ ਚਾਰੇ (ਮਸਾਲੇ) ਦੀ ਟੋਕਰੀ ਕਿਉਂ ਨਹੀਂ ਲੈ ਕੇ ਆਇਆ, ਤਾਂ ਉਹ ਆਖ ਦਿੰਦਾ ਕਿ ਹੁਣ ਉਹ ਸ਼ਾਮ ਵੇਲੇ ਤੂੜੀ ਦੇ ਨਾਲ ਮਸਾਲਾ ਪਾ ਦਿੰਦਾ ਹੈ। ਇਸ ਕਾਰ ਗੁਆਲਾ ਬਹੁਤ ਹੀ ਝੂਠਾ ਇਨਸਾਨ ਹੈ।

ਨੁਕਸਾਨ ਨਾ ਸਹਿ ਸਕਣ ਵਾਲਾ : ਵੱਛੀ ਦੀ ਮੌਤ ਤੋਂ ਬਾਅਦ ਜਦੋਂ ਨੀਲੀ ਦੁੱਧ ਨਹੀਂ ਦਿੰਦੀ ਤਾਂ ਉਹ ਬਹੁਤ ਪਰੇਸ਼ਾਨ ਹੋ ਜਾਂਦਾ ਹੈ। ਇੱਕ-ਦੋ ਦਿਨ ਤਾਂ ਉਹ ਚੁੱਪ ਵੱਟ ਗਿਆ, ਕਿਉਂਕਿ ਨੀਲੀ ਨੇ ਚਾਰਾ ਖਾਣਾ ਵੀ ਬੰਦ ਕਰ ਦਿੱਤਾ ਸੀ, ਪਰ ਤਿੰਨ ਦਿਨਾਂ ਦੀ ਭੁੱਖੀ ਨੀਲੀ ਜਦੋਂ ਚਾਰਾ ਖਾਣ ਲੱਗ ਪਈ ਤਾਂ ਉਸ ਦਾ ਦੁੱਧ ਚੋਣ ਲੱਗਿਆ। ਜਦੋਂ ਨੀਲੀ ਲੱਤ ਮਾਰ ਕੇ ਪਰ੍ਹੇ ਹੋ ਗਈ ਤਾਂ ਉਸ ਕੋਲੋਂ ਸਹਿਣ ਨਾ ਹੋਇਆ ਤੇ ਗ਼ੁੱਸੇ ਵਿੱਚ ਉਹ ਨੀਲੀ ਅੱਗੇ ਟੋਕਰੀ ਚੁੱਕ ਕੇ ਵਾਪਸ ਚਲਾ ਗਿਆ।

ਬੇਦਰਦ : ਗੁਆਲੇ ਨੂੰ ਇਹ ਬਿਲਕੁਲ ਵੀ ਮਨਜ਼ੂਰ ਨਹੀਂ ਸੀ ਕਿ ਨੀਲੀ ਚਾਰਾ ਤਾਂ ਖਾਈ ਜਾਵੇ, ਪਰ ਦੁੱਧ ਦੇਣ ਲੱਗਿਆਂ ਲੱਤ ਮਾਰ ਦੇਵੇ। ਗ਼ੁੱਸੇ ਵਿੱਚ ਉਸ ਨੂੰ ਸਜ਼ਾ ਦੇਣ ਲਈ ਉਹ ਚਾਰੇ ਵਾਲੀ ਟੋਕਰੀ ਚੁੱਕ ਕੇ ਚਲਾ ਗਿਆ। ਨੀਲੀ ਬੇਵੱਸ ਹੋ ਕੇ ਗੇਟ ਵੱਲ ਜਾਂਦੇ ਨੂੰ ਵੇਖਦੀ ਰਹੀ, ਅੜਿੰਗਦੀ ਵੀ ਰਹੀ ਕਿ ਉਹ ਵਾਪਸ ਆ ਜਾਵੇਗਾ, ਪਰ ਗੁਆਲਾ ਬਹੁਤ ਹੀ ਬੇਦਰਦ ਇਨਸਾਨ ਸੀ, ਉਸ ਨੇ ਪਰਤ ਕੇ ਵੀ ਨਹੀਂ ਵੇਖਿਆ।ਇਸ ਤੋਂ ਇਲਾਵਾ ਗੁਆਤੇ ਨੂੰ ਵੱਛੀ ਦੇ ਮਰਨ ਦਾ ਤਾਂ ਕੋਈ ਦੁੱਖ ਹੈ ਹੀ ਨਹੀਂ ਸੀ, ਸਿਰਫ਼ ਪੈਸੇ ਦਾ ਪੀਰ ਸੀ। ਲੇਖਕ ਨੇ ਇਸ ਦਾ ਪਾਤਰ ਚਿਤਰਣ ਬੜੇ ਸੁਚੱਜੇ ਢੰਗ ਨਾਲ ਚਿਤਰਿਆ ਹੈ।