ਗਲੀ ਵਿੱਚ : ਸੰਖੇਪ ਸਾਰ
ਪ੍ਰਸ਼ਨ. ‘ਗਲੀ ਵਿੱਚ’ ਲੇਖ ਦਾ ਸੰਖੇਪ-ਸਾਰ ਲਿਖੋ।
ਉੱਤਰ : ਗਲੀ ਵਿਚ ਆਏ ਛਾਬੜੀ ਵਾਲੇ ਤੋਂ ਗਲੀ ਦੀਆਂ ਤੀਵੀਆਂ ਨੇ ਸੇਵੀਆਂ, ਪਾਪੜ ਤੇ ਦਾਲ ਖ਼ਰੀਦ ਕੇ ਖਾਣ ਪਿੱਛੋਂ ਉਸ ਨੂੰ ਅਗਲੇ ਦਿਨ ਘੁੰਙਣੀਆਂ ਲੈ ਕੇ ਆਉਣ ਲਈ ਕਿਹਾ। ਅਗਲੇ ਦਿਨ ਸਵੇਰੇ ਦਰਬਾਰ ਸਾਹਿਬ ਜਾਂਦੀਆਂ ਤੀਵੀਆਂ ਨੇ ਰਾਹ ਵਿੱਚ ਹੀਂਗਦੇ ਖੋਤੇ ਨੂੰ ਸੁਣ ਕੇ ਥੁੱਕਿਆ। ਦਰਬਾਰ ਸਾਹਿਬ ਦੇ ਪੋਣੇ ਵਿੱਚ ਇਸ਼ਨਾਨ ਪਿੱਛੋਂ ਵੱਡਾ ਦਿਨ ਚੜ੍ਹਨ ਕਰ ਕੇ ਰਾਹ ਵਿਚ ਉਨ੍ਹਾਂ ਆਪਣੇ ਵਿਚਲੀ ਇੱਕ ਮਿਸਰਾਣੀ ਤੋਂ ਐਤਵਾਰ ਦੀ ਅਧੂਰੀ ਜਿਹੀ ਕਥਾ ਸੁਣੀ ਤੇ ਘਰ ਆ ਕੇ ਰੋਟੀ ਪਕਾਈ। ਫਿਰ ਇੱਕ ਬੁੱਢੀ ਨੇ ਗਲੀ ਵਿੱਚ ਆਏ ਇਕ ਇਸ਼ਕੀਆ ਤਬੀਅਤ ਵਾਲੇ ਵਣਜਾਰੇ ਤੋਂ ਦੰਦਾਸੇ, ਮੁਲੰਮੇ ਦੀਆਂ ਵਾਲੀਆਂ, ਛਾਪਾਂ-ਛੱਲਿਆਂ ਤੇ ਬਿੰਦੀਆਂ ਦੇ ਖਿੜ-ਖਿੜ ਕਰ ਕੇ ਭਾ ਪੁੱਛਦੀਆਂ ਕੁੜੀਆਂ ਨੂੰ ਵਣਜਾਰੇ ਸਮੇਤ ਡਾਂਟਿਆ। ਉਸ ਦੀ ਝਾੜ ਸੁਣ ਕੇ ਵਣਜਾਰਾ ਡਰਦਾ ਚਲਾ ਗਿਆ। ਫਿਰ ਗਲੀ ਵਿੱਚ ਆਏ ਪੱਤਰੀ ਵਾਲੇ ਪਾਂਡੇ ਨੇ ਪਹਿਲਾਂ ਇਧਰ-ਉੱਧਰ ਦੀਆਂ ਮਾਰ ਕੇ ਮੂਲੇ ਦੀ ਮਾਂ ਤੋਂ ਤੇਲ, ਤਨ ਦਾ ਕੱਪੜਾ ਤੇ ਕੁੱਝ ਚਾਂਦੀ ਠੱਗੀ ਤੇ ਫਿਰ ਉਹ ਹੋਰਨਾਂ ਤੀਵੀਆਂ ਤੋਂ ਕਿਸੇ ਦਾ ਛੱਲਾ, ਕਿਸੇ ਦੀ ਛਾਪ, ਕਿਸੇ ਦੇ ਕੰਨ ਦੀ ਵਾਲੀ, ਕਿਸੇ ਦੀ ਚਾਦਰ ਜਾਂ ਕੁੜਤੀ ਲੈ ਕੇ ਪੱਤਰਾ ਵਾਚ ਗਿਆ।