ਗਉੜੀ ਬੈਰਾਗਿਣੀ – ਕਾਵਿ ਰਚਨਾ

ਗਉੜੀ ਬੈਰਾਗਿਣੀ – ਬਾਣੀਕਾਰ ਸ਼੍ਰੀ ਗੁਰੂ ਅਮਰਦਾਸ ਜੀ

ਪ੍ਰਸ਼ਨ 1 . ‘ਮਨਮੁਖਿ’ ਤੋਂ ਕੀ ਭਾਵ ਹੈ ?

ਉੱਤਰ . ‘ਮਨਮੁਖਿ’ ਤੋਂ  ਭਾਵ ਹੈ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ। ਇਹ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ। ਮਨ + ਮੁਖ। ਮਨ ਭਾਵ ਵਿਚਾਰ ਅਤੇ ਮੁਖ ਦਾ ਭਾਵ ਹੈ, ਆਪਣੇ ਹੀ ਵਿਚਾਰਾਂ ਨੂੰ ਮੁੱਖਤਾ ਦੇਣੀ, ਕਿਸੇ ਦੀ ਨਾ ਸੁਣਨੀ।

ਪ੍ਰਸ਼ਨ 2 . ਮਨੁੱਖ ਨੂੰ ਕਿਉਂ ਪਛਤਾਉਣਾ ਪੈਂਦਾ ਹੈ ?

ਉੱਤਰ . ਮਨੁੱਖ ਨੂੰ ਇਸਲਈ ਪਛਤਾਉਣਾ ਪੈਂਦਾ ਹੈ ਕਿਉਂਕਿ ਉਹ ਹਮੇਸ਼ਾ ਆਪਣੇ ਹੀ ਮਨ ਦੇ ਕਹੇ ਅਨੁਸਾਰ ਵਿਚਰਦਾ ਰਹਿੰਦਾ ਹੈ। ਆਪਣੀ ਹਰ ਚੰਗੀ ਮਾੜੀ ਗੱਲ ਉਸ ਨੂੰ ਹਮੇਸ਼ਾ ਠੀਕ ਲਗਦੀ ਹੈ ਭਾਵੇਂ ਉਹ ਗਲਤ ਹੀ ਕਿਉਂ ਨਾ ਹੋਵੇ।

ਪ੍ਰਸ਼ਨ 3 . ਗਉੜੀ ਬੈਰਾਗਿਣੀ ਮ : ੩ ਰਚਨਾ ਤੋਂ ਕਿਹੜੀ ਸਿੱਖਿਆ ਮਿਲਦੀ ਹੈ ?

ਉੱਤਰ . ਇਸ ਰਚਨਾ ਤੋਂ ਸਾਨੂੰ ਮਨ ਦਾ ਹੰਕਾਰ ਤਿਆਗ ਕੇ ਗੁਰੂ ਚਰਨਾਂ ਨਾਲ ਜੁੜਨ ਦੀ ਸਿੱਖਿਆ ਮਿਲਦੀ ਹੈ। ਕਿਉਂਕਿ ਮਨਮੁਖ ਵਿਅਕਤੀ ਹਉਮੈਂ ਅਤੇ ਵਿਸ਼ੇ – ਵਿਕਾਰਾਂ ਕਾਰਨ ਹਮੇਸ਼ਾ ਭਟਕਦਾ ਹੀ ਰਹਿੰਦਾ ਹੈ।

ਪ੍ਰਸ਼ਨ 4 . ਪ੍ਰਭੂ ਦੇ ਨਾਮ ਦੀ ਕਿਹੜੇ ਸਮਾਜਕ ਰਿਸ਼ਤਿਆਂ ਨਾਲ ਤੁਲਨਾ ਕੀਤੀ ਗਈ ਹੈ ?

ਉੱਤਰ . ਪ੍ਰਭੂ ਦੇ ਨਾਮ ਦੀ ਮਾਤਾ, ਪਿਤਾ, ਭਰਾ ਅਤੇ ਹੋਰ ਸਮਾਜਕ ਰਿਸ਼ਤਿਆਂ ਨਾਲ ਤੁਲਨਾ ਕੀਤੀ ਗਈ ਹੈ ਕਿਉਂਕਿ ਪ੍ਰਭੂ ਦੇ ਨਾਮ ਦੀ ਸਾਂਝ ਸਦੀਵੀ ਸੁਕੂਨ ਦੇਣ ਵਾਲੀ ਹੁੰਦੀ ਹੈ।

ਪ੍ਰਸ਼ਨ 5 . ਇਸ ਸ਼ਬਦ ਦੇ ਰਚਨਾਹਾਰ ਕੌਣ ਹਨ ? ਇਹ ਸ਼ਬਦ ਕਿਹੜੇ ਰਾਗ ਵਿੱਚ ਹੈ ?

ਉੱਤਰ . ਇਸ ਸ਼ਬਦ ਦੇ ਰਚਨਾਹਾਰ ਤੀਜੇ ਗੁਰੂ ਸ੍ਰੀ ਅਮਰਦਾਸ ਜੀ ਹਨ। ਇਸ ਸ਼ਬਦ ਦੀ ਰਚਨਾ ਗਉੜੀ ਰਾਗ ਵਿੱਚ ਹੈ।

ਪ੍ਰਸ਼ਨ 6 . ਹਰੀ ਦੀ ਬਖਸ਼ਿਸ਼ ਨਾਲ ਕੀ ਮਿਲਦਾ ਹੈ ?

ਉੱਤਰ . ਹਰੀ ਦੀ ਬਖਸ਼ਿਸ਼ ਨਾਲ ਪਰਮਾਤਮਾ ਦੇ ਨਾਮ ਦੀ ਦਾਤ ਮਿਲਦੀ ਹੈ। ਜੋ ਵੀ ਪਰਮਾਤਮਾ ਦਾ ਨਾਮ ਧਿਆਉਂਦਾ ਹੈ, ਉਸ ਨੂੰ ਸੋਝੀ ਆ ਜਾਂਦੀ ਹੈ ਤੇ ਉਹ ਦੁਨਿਆਵੀ ਮੋਹ ਮਾਇਆ ਤੋਂ ਨਿਰਲੇਪ ਹੋ ਜਾਂਦਾ ਹੈ। ਉਸ ਦਾ ਜੀਵਨ ਖੁਸ਼ੀਆਂ ਨਾਲ ਭਰ ਜਾਂਦਾ ਹੈ।

ਪ੍ਰਸ਼ਨ 7 . ਗਉੜੀ ਬੈਰਾਗਿਣੀ ਮਹਲਾ ‘ਤੇ ਵਿੱਚ ਮਨਮੁਖ ਦੀ ਕਿਹੋ ਜਿਹੀ ਦਸ਼ਾ ਦਾ ਜ਼ਿਕਰ ਕੀਤਾ ਹੈ ?

ਉੱਤਰ . ਗਉੜੀ ਬੈਰਾਗਿਣੀ ਮਹਲਾ ‘ਤੇ ਵਿੱਚ ਮਨਮੁਖ ਦੀ ਅਤਿ ਮਾੜੀ ਦਸ਼ਾ ਦਾ ਜ਼ਿਕਰ ਕੀਤਾ ਗਿਆ ਹੈ ਕਿਉਂਕਿ ਉਹ ਆਪਣੇ ਹੰਕਾਰ ਕਾਰਨ ਗਿਆਨਹੀਣ ਵੀ ਰਹਿੰਦਾ ਹੈ ਤੇ ਪਰਮਾਤਮਾ ਦੀ ਬਖਸ਼ਿਸ਼ ਤੋਂ ਵਾਂਝਾ ਵੀ ।

ਪ੍ਰਸ਼ਨ 8 .ਗਉੜੀ ਬੈਰਾਗਿਣੀ ਮਹਲਾ ਦੇ ਵਿੱਚ ਹਰੀ ਦੇ ਨਾਮ ਦੀ ਵਡਿਆਈ ਕਿਸ ਤਰ੍ਹਾਂ ਕੀਤੀ ਹੈ ?

ਉੱਤਰ . ਗਉੜੀ ਬੈਰਾਗਿਣੀ ਮਹਲਾ ਦੇ ਵਿੱਚ ਹਰੀ ਦੇ ਨਾਮ ਦੀ ਵਡਿਆਈ ਕਰਦੇ ਹੋਏ ਕਿਹਾ ਹੈ ਕਿ ਜਿਸ ਨੇ ਵੀ ਹਰੀ ਦਾ ਨਾਮ ਧਿਆਇਆ ਉਸ ਦੀ ਭਟਕਣਾ ਖ਼ਤਮ ਹੋ ਜਾਂਦੀ ਹੈ ਤੇ ਪਰਮਾਤਮਾ ਨਾਲ ਹੀ ਰਿਸ਼ਤੇਦਾਰੀ ਬਣ ਜਾਂਦੀ ਹੈ।

ਪ੍ਰਸ਼ਨ 9 . ‘ਮੇਰਾ ਮਾਤਾ – ਪਿਤਾ ਹਰਿ ਨਾਮ ਹੈ ਹਰਿ ਬੰਧਪੁ ਬੀਰਾ’ ਤੁਕ ਦੀ ਸੰਖੇਪ ਵਿਆਖਿਆ ਕਰੋ।

ਉੱਤਰ . ਇਸ ਤੋਂ ਭਾਵ ਹੈ ਕਿ ਪਰਮਾਤਮਾ ਦਾ ਨਾਮ ਹੀ ਜੀਵ ਲਈ ਮਾਤਾ – ਪਿਤਾ, ਭਰਾ ਤੇ ਰਿਸ਼ਤੇਦਾਰ ਹਨ। ਨਾਮ ਹੀ ਸਭ ਕੁਝ ਹੈ। ਦੁਨਿਆਵੀ ਰਿਸ਼ਤੇ ਨਹੀਂ।

ਪ੍ਰਸ਼ਨ 10 . ‘ਗਰਭਜੋਨੀ ਵਾਸੁ ਪਾਇਦੇ ਗਰਭੇ ਗਲਿ ਜਾਣੇ’ ਤੁਕ ਦੀ ਸੰਖੇਪ ਵਿਆਖਿਆ ਕਰੋ।

ਉੱਤਰ . ਇਸ ਤੁਕ ਤੋਂ ਭਾਵ ਹੈ ਕਿ ਮਨਮੁਖ ਵਿਅਕਤੀ ਆਪਣੇ ਹੰਕਾਰ ਕਾਰਨ ਮਨੁੱਖਾ ਜਨਮ ਵਿਅਰਥ ਗੁਆ ਦਿੰਦੇ ਹਨ ਤੇ ਬਾਰ – ਬਾਰ ਗਰਭ- ਜੂਨਾਂ ਵਿੱਚ ਹੀ ਭਟਕਦੇ ਰਹਿੰਦੇ ਹਨ। ਭਾਵ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।