ਖੁਸ਼ੀਆਂ ਆਪੇ ਨਹੀਂ ਆਉਂਦੀਆਂ – ਵਸਤੂਨਿਸ਼ਠ ਪ੍ਰਸ਼ਨ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਵਾਰਤਕ – ਭਾਗ (ਜਮਾਤ ਨੌਂਵੀਂ)
ਖੁਸ਼ੀਆਂ ਆਪੇ ਨਹੀਂ ਆਉਂਦੀਆਂ – ਡਾ. ਟੀ. ਆਰ. ਸ਼ਰਮਾ
ਪ੍ਰਸ਼ਨ 1 . ‘ਖੁਸ਼ੀਆਂ ਆਪੇ ਨਹੀਂ ਆਉਂਦੀਆਂ’ ਲੇਖ ਦਾ ਲੇਖਕ ਕੌਣ ਹੈ ?
ਉੱਤਰ – ਡਾ. ਟੀ. ਆਰ. ਸ਼ਰਮਾ
ਪ੍ਰਸ਼ਨ 2 . ਡਾ. ਟੀ. ਆਰ. ਸ਼ਰਮਾ ਦਾ ਜੀਵਨ ਕਾਲ ਕੀ ਹੈ ?
ਉੱਤਰ – 1925 – 2009 ਈ. (੧੯੨੫ – ੨੦੦੯ ਈ.)
ਪ੍ਰਸ਼ਨ 3 . ਡਾ. ਟੀ. ਆਰ. ਸ਼ਰਮਾ ਦਾ ਜਨਮ ਕਿੱਥੇ ਹੋਇਆ ?
ਉੱਤਰ – ਟੈਕਸਲਾ
ਪ੍ਰਸ਼ਨ 4 . ਕਿਹੜੀ ਯੂਨੀਵਰਸਿਟੀ ਨੇ ਡਾ. ਟੀ. ਆਰ. ਸ਼ਰਮਾ ਨੂੰ ਆਜੀਵਨ ਕਾਲ ਫੈਲੋਸ਼ਿਪ ਦਿੱਤੀ ?
ਉੱਤਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ
ਪ੍ਰਸ਼ਨ 5 . ਮਿਲੇਨੀਅਮ ਸਮਾਜਿਕ ਵਿਗਿਆਨੀ ਪੁਰਸਕਾਰ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ, ਲਛਮਣ ਸਿੰਘ ਗਿੱਲ ਪੰਜਾਬੀ ਪ੍ਰੋਤਸਾਹਨ ਪੁਰਸਕਾਰ ਤੇ ਸਰਬੋਤਮ ਅਧਿਆਪਕ ਐਵਾਰਡ ਕਿਸ ਲੇਖਕ ਨੂੰ ਪ੍ਰਾਪਤ ਹੋਏ ?
ਉੱਤਰ – ਡਾ. ਟੀ. ਆਰ. ਸ਼ਰਮਾ
ਪ੍ਰਸ਼ਨ 6 . ‘ਖੁਸ਼ੀਆਂ ਆਪੇ ਨਹੀਂ ਆਉਂਦੀਆਂ’ ਲੇਖ ਦੇ ਲੇਖਕ ਅਨੁਸਾਰ ਕਿਸ ਚੀਜ਼ ਦੀ ਆਦਤ ਪਾਉਣੀ ਪੈਂਦੀ ਹੈ ?
ਉੱਤਰ – ਹੱਸਣ ਤੇ ਮੁਸਕੁਰਾਉਣ ਦੀ
ਪ੍ਰਸ਼ਨ 7 . ‘ਖੁਸ਼ੀਆਂ ਆਪੇ ਨਹੀਂ ਆਉਂਦੀਆਂ’ ਲੇਖ ਦੇ ਲੇਖਕ ਅਨੁਸਾਰ ਖੁਸ਼ੀ ਕੀ ਹੈ ?
ਉੱਤਰ – ਮਨ ਦੀ ਅਵਸਥਾ
ਪ੍ਰਸ਼ਨ 8. ‘ਖੁਸ਼ੀਆਂ ਆਪੇ ਨਹੀਂ ਆਉਂਦੀਆਂ ਲੇਖ ਅਨੁਸਾਰ ਦੋਸ਼ੀ ਨੂੰ ਖਿਮਾ ਕਰਨਾ ਕਿਹੋ ਜਿਹਾ ਕੰਮ ਮੰਨਿਆ ਜਾਂਦਾ ਹੈ ?
ਉੱਤਰ – ਪੁੰਨ ਦਾ