ਖੁਸ਼ੀਆਂ ਆਪੇ ਨਹੀਂ ਆਉਂਦੀਆਂ – ਇੱਕ ਸ਼ਬਦ ਵਾਲੇ ਉੱਤਰ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਵਾਰਤਕ – ਭਾਗ (ਜਮਾਤ ਨੌਂਵੀਂ)

ਖੁਸ਼ੀਆਂ ਆਪੇ ਨਹੀਂ ਆਉਂਦੀਆਂ – ਡਾ. ਟੀ. ਆਰ. ਸ਼ਰਮਾ

ਪ੍ਰਸ਼ਨ 1 . ਖੁਸ਼ੀਆਂ ਆਪੇ ਨਹੀਂ ਆਉਂਦੀਆਂ ਵਾਰਤਕ ਲੇਖ ਕਿਸ ਦੁਆਰਾ ਲਿਖਿਆ ਗਿਆ ਹੈ ?

ਉੱਤਰ : ਡਾ. ਟੀ. ਆਰ. ਸ਼ਰਮਾ

ਪ੍ਰਸ਼ਨ 2 . ਕਿਨ੍ਹਾਂ ਨੂੰ ਬੁਲਾਉਣ ਲਈ ਹਾਕਾਂ ਮਾਰਨੀਆਂ, ਆਉਣ ਦਾ ਰਸਤਾ ਬਣਾਉਣ ਅਤੇ ਤਿਆਰੀਆਂ ਕਰਨੀਆਂ ਪੈਂਦੀਆਂ ਹਨ ?

ਉੱਤਰ : ਖੁਸ਼ੀਆਂ ਨੂੰ

ਪ੍ਰਸ਼ਨ 3 . ਮਨੁੱਖ ਨੂੰ ਵੱਡੀਆਂ – ਵੱਡੀਆਂ ਖੁਸ਼ੀਆਂ ਕਿਹੜੀਆਂ ਗੱਲਾਂ ਦਿੰਦੀਆਂ ਹਨ ?

ਉੱਤਰ : ਨਿੱਕੀਆਂ – ਨਿੱਕੀਆਂ ਗੱਲਾਂ ਅਤੇ ਨਿੱਕੇ – ਨਿੱਕੇ ਰਿਸ਼ਤੇ

ਪ੍ਰਸ਼ਨ 4 . ਮਿੱਠਾ ਬੋਲਣ, ਬੱਚਿਆਂ ਦਾ ਆਦਰ ਕਰਨ ਅਤੇ ਉਨ੍ਹਾਂ ਨਾਲ ਹੱਸ ਕੇ ਬੋਲਣ, ਖੇਡਣ ਆਦਿ ਨਾਲ਼ ਸਾਨੂੰ ਕੀ ਮਿਲਦਾ ਹੈ ?

ਉੱਤਰ : ਖੁਸ਼ੀ

ਪ੍ਰਸ਼ਨ 5 . ਜੇ ਪਤੀ – ਪਤਨੀ ਅਰਾਮ ਨਾਲ ਬਹਿ ਕੇ ਸ਼ਾਂਤੀ ਨਾਲ ਸਮੱਸਿਆ ਦਾ ਹੱਲ ਕੱਢ ਲੈਣ ਤਾਂ ਮਹੌਲ ਨੂੰ ਕਿਸ ਤਰ੍ਹਾਂ ਦਾ ਬਣਾ ਸਕਦੇ ਹਨ ?

ਉੱਤਰ : ਖੁਸ਼ਗਵਾਰ

ਪ੍ਰਸ਼ਨ 6 . ਘਰਾਂ, ਪਰਿਵਾਰਾਂ ਅਤੇ ਸਮਾਜ ਵਿੱਚ ਖੁਸ਼ੀਆਂ ਨੂੰ ਸੱਦਾ ਦੇਣ ਲਈ ਕਿੰਨਾ ਨੇ ਕਈ ਢੰਗ ਕੱਢੇ ਹੋਏ ਹਨ ?

ਉੱਤਰ : ਸਾਡੇ ਵੱਡੇ – ਵਡੇਰਿਆਂ ਨੇ

ਪ੍ਰਸ਼ਨ 7 . ਜਿਹੜੇ ਖੁਸ਼ੀਆਂ ਨੂੰ ਸੱਦਾ ਦੇਣਾ ਜਾਣਦੇ ਹਨ, ਉਹ ਕਿੱਥੇ ਮਨਾਈ ਜਾ ਰਹੀ ਕਿਸੇ ਵੀ ਖੁਸ਼ੀ ਵਿੱਚ ਸ਼ਾਮਲ ਹੋ ਜਾਂਦੇ ਹਨ ?

ਉੱਤਰ : ਗਲ਼ੀ-ਗੁਆਂਢ ਵਿੱਚ

ਪ੍ਰਸ਼ਨ 8 . ਕਿਸੇ ਬੁਰੀ ਆਦਤ ਨੂੰ ਛੱਡ ਦੇਣਾ ਕੀ ਮਨਾਉਣ ਦਾ ਮੌਕਾ ਹੁੰਦਾ ਹੈ?

ਉੱਤਰ  :  ਖੁਸ਼ੀ ਮਨਾਉਣ ਦਾ

ਪ੍ਰਸ਼ਨ 9. ‘ਖ਼ੁਸ਼ੀਆਂ ਆਪੇ ਨਹੀਂ ਆਉਂਦੀਆਂ’ ਪਾਠ ਅਨੁਸਾਰ ਕਿਹੜੀ ਚੀਜ਼ ਆਪਣੇ ਆਪ ਨਹੀਂ ਮਿਲਦੀ?

ਉੱਤਰ : ਖ਼ੁਸ਼ੀਆਂ

ਪ੍ਰਸ਼ਨ 10. ਮਨੁੱਖ ਨੂੰ ਕਿਹੜੀ ਚੀਜ਼ ਵੱਡੀਆਂ-ਵੱਡੀਆਂ ਖ਼ੁਸ਼ੀਆਂ ਦੇ ਸਕਦੀ ਹੈ?

ਉੱਤਰ : ਨਿੱਕੀਆਂ-ਨਿੱਕੀਆਂ ਗੱਲਾਂ ਅਤੇ ਨਿੱਕੇ-ਨਿੱਕੇ ਰਿਸ਼ਤੇ

ਪ੍ਰਸ਼ਨ 11. ਅਕਸਰ ਪਤੀ-ਪਤਨੀ ਵਿੱਚ ਕੀ ਹੁੰਦਾ ਰਹਿੰਦਾ ਹੈ?

ਉੱਤਰ : ਤਕਰਾਰ

ਪ੍ਰਸ਼ਨ 12. ਕਿਹੜੀ ਆਦਤ ਪਾਉਣੀ ਔਖੀ ਨਹੀਂ ਹੈ?

ਉੱਤਰ : ਹੱਸਣ ਅਤੇ ਮੁਸਕੁਰਾਉਣ ਦੀ ਆਦਤ

ਪ੍ਰਸ਼ਨ 13. ਸਾਨੂੰ ਔਕੜਾਂ ਦਾ ਹੱਲ ਕਿਵੇਂ ਲੱਭਣਾ ਚਾਹੀਦਾ ਹੈ?

ਉੱਤਰ : ਹੱਸਦੇ-ਖੇਡਦੇ ਹੋਏ

ਪ੍ਰਸ਼ਨ 14. ਕਿਸ ਨੂੰ ਛੱਡ ਦੇਣਾ ਵੀ ਖ਼ੁਸ਼ੀ ਮਨਾਉਣ ਦਾ ਮੌਕਾ ਹੁੰਦਾ ਹੈ?

ਉੱਤਰ : ਬੁਰੀਆਂ ਆਦਤਾਂ ਨੂੰ

ਪ੍ਰਸ਼ਨ 15. ਪਿੱਠ ਪਿੱਛੇ ਨਿੰਦਾ ਕਰਨ ਦੀ ਆਦਤ ਕਿਸ ਤਰ੍ਹਾਂ ਦੀ ਆਦਤ ਹੈ?

ਉੱਤਰ : ਭੈੜੀ

ਪ੍ਰਸ਼ਨ 16. ਆਪਣਾ ਦੋਸ਼ ਕਬੂਲ ਕਰਨਾ ਕਿਸ ਚੀਜ਼ ਦਾ ਕਾਰਨ ਬਣ ਸਕਦਾ ਹੈ?

ਉੱਤਰ : ਖ਼ੁਸ਼ੀ ਦਾ

ਪ੍ਰਸ਼ਨ 17. ਦੋਸ਼ੀ ਨੂੰ ਖਿਮਾ ਕਰਨ ਨਾਲ ਕਿਸ ਦੇ ਮਨ ਦਾ ਭਾਰ ਹਲਕਾ ਹੁੰਦਾ ਹੈ?

ਉੱਤਰ : ਦੋਸ਼ੀ ਦੇ ਮਨ ਦਾ ਭਾਰ

ਪ੍ਰਸ਼ਨ 18. ਅਸੀਂ ਆਪਣੀਆਂ ਨਿੱਕੀਆਂ-ਨਿੱਕੀਆਂ ਜਿਦਾਂ ਨੂੰ ਕਿਸ ਚੀਜ਼ ਦਾ ਨਾਂ ਦੇ ਦਿੰਦੇ ਹਾਂ?

ਉੱਤਰ : ਅਸੂਲਾਂ ਦਾ

ਪ੍ਰਸ਼ਨ 19. ਕਿਸ ਚੀਜ਼ ਦਾ ਤਿਆਗ ਰੁਹਾਨੀ ਖ਼ੁਸ਼ੀ ਦਾ ਜ਼ੀਨਾ ਬਣ ਸਕਦਾ ਹੈ?

ਉੱਤਰ : ਹਊਮੈਂ ਦਾ ਤਿਆਗ

ਪ੍ਰਸ਼ਨ 20. ਖ਼ੁਸ਼ੀ ਕਿਸ ਚੀਜ਼ ਦਾ ਨਾਂ ਹੈ?

ਉੱਤਰ : ਮਨ ਦੀ ਅਵਸਥਾ ਦਾ