ਖ਼ਾਲਸਾ ਪੰਥ ਦੀ ਸਿਰਜਨਾ


ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ (GURU GOBIND SINGH JI: THE FOUNDATION OF KHALSA, HIS BATTLES AND HIS PERSONALITY)


ਪ੍ਰਸ਼ਨ 1. ਸਿੱਖਾਂ ਦੇ ਦਸਵੇਂ ਗੁਰੂ ਕੌਣ ਸਨ?

ਉੱਤਰ : ਗੁਰੂ ਗੋਬਿੰਦ ਸਿੰਘ ਜੀ

ਪ੍ਰਸ਼ਨ 2. ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ?

ਉੱਤਰ : 1666 ਈ. ਵਿੱਚ

ਪ੍ਰਸ਼ਨ 3. ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ?

ਉੱਤਰ : ਪਟਨਾ ਸਾਹਿਬ

ਪ੍ਰਸ਼ਨ 4. ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?

ਉੱਤਰ : ਗੁਰੂ ਤੇਗ਼ ਬਹਾਦਰ ਜੀ

ਪ੍ਰਸ਼ਨ 5. ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ?

ਉੱਤਰ : ਮਾਤਾ ਗੁਜਰੀ ਜੀ

ਪ੍ਰਸ਼ਨ 6. ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਜੀ ਦਾ ਕੀ ਨਾਂ ਸੀ?

ਉੱਤਰ : ਗੁਰੂ ਹਰਿਗੋਬਿੰਦ ਜੀ

ਪ੍ਰਸ਼ਨ 7. ਗੁਰੂ ਗੋਬਿੰਦ ਸਿੰਘ ਜੀ ਦਾ ਮੁੱਢਲਾ ਨਾਂ ਕੀ ਸੀ?

ਉੱਤਰ : ਗੋਬਿੰਦ ਦਾਸ

ਪ੍ਰਸ਼ਨ 8. ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਕਿੰਨੇ ਸਨ?

ਉੱਤਰ : ਚਾਰ

ਪ੍ਰਸ਼ਨ 9. ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ‘ਤੇ ਕਦੋਂ ਬਿਰਾਜਮਾਨ ਹੋਏ?

ਉੱਤਰ : 1675 ਈ. ਵਿੱਚ

ਪ੍ਰਸ਼ਨ 10. ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਕ ਸਰਗਰਮੀਆਂ ਦਾ ਮੁੱਖ ਕੇਂਦਰ ਕਿਹੜਾ ਸੀ?

ਉੱਤਰ : ਪਾਉਂਟਾ ਸਾਹਿਬ

ਪ੍ਰਸ਼ਨ 11. ਗੁਰੂ ਗੋਬਿੰਦ ਸਿੰਘ ਜੀ ਰਾਹੀਂ ਬਣਾਏ ਗਏ ਨਗਾਰੇ ਦਾ ਨਾਂ ਕੀ ਸੀ ?

ਉੱਤਰ : ਰਣਜੀਤ ਨਗਾਰਾ

ਪ੍ਰਸ਼ਨ 12. ਭੀਮ ਚੰਦ ਕੌਣ ਸੀ?

ਉੱਤਰ : ਕਹਿਲੂਰ ਦਾ ਸ਼ਾਸਕ

ਪ੍ਰਸ਼ਨ 13. ਭੰਗਾਣੀ ਦੀ ਲੜਾਈ ਕਦੋਂ ਲੜੀ ਗਈ ਸੀ?

ਉੱਤਰ : 1688 ਈ. ਵਿੱਚ

ਪ੍ਰਸ਼ਨ 14. ਗੁਰੂ ਗੋਬਿੰਦ ਸਿੰਘ ਜੀ ਕਿਸ ਦੇ ਸਹਿਯੋਗ ਸਦਕਾ ਭੰਗਾਣੀ ਦੀ ਲੜਾਈ ਜਿੱਤਣ ਵਿੱਚ ਸਫਲ ਰਹੇ?

ਉੱਤਰ : ਪੀਰ ਬੁੱਧੂ ਸ਼ਾਹ

ਪ੍ਰਸ਼ਨ 15. ਨਾਦੌਣ ਦੀ ਲੜਾਈ ਕਦੋਂ ਹੋਈ ਸੀ?

ਉੱਤਰ : 1690 ਈ. ਵਿੱਚ

ਪ੍ਰਸ਼ਨ 16. ਕਿਹੜੇ ਗੁਰੂ ਸਾਹਿਬ ਨੇ ਮਸੰਦ ਪ੍ਰਥਾ ਦਾ ਅੰਤ ਕੀਤਾ?

ਉੱਤਰ : ਗੁਰੂ ਗੋਬਿੰਦ ਸਿੰਘ ਜੀ ਨੇ

ਪ੍ਰਸ਼ਨ 17. ਖ਼ਾਲਸਾ ਪੰਥ ਦੀ ਸਥਾਪਨਾ ਕਿੰਨਾ ਗੁਰੂ ਸਾਹਿਬਾਨ ਨੇ ਕੀਤੀ ਸੀ?

ਉੱਤਰ : ਗੁਰੂ ਗੋਬਿੰਦ ਸਿੰਘ ਜੀ ਨੇ

ਪ੍ਰਸ਼ਨ 18. ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕਦੋਂ ਕੀਤੀ ਸੀ?

ਉੱਤਰ : 1699 ਈ. ਵਿੱਚ

ਪ੍ਰਸ਼ਨ 19. ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਥਾਪਨਾ ਕਿੱਥੇ ਕੀਤੀ ਸੀ?

ਉੱਤਰ : ਸ੍ਰੀ ਆਨੰਦਪੁਰ ਸਾਹਿਬ

ਪ੍ਰਸ਼ਨ 20. ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜਿਆ ਗਿਆ ਪਹਿਲਾ ਪਿਆਰਾ ਕੌਣ ਸੀ?

ਉੱਤਰ : ਭਾਈ ਦਇਆ ਰਾਮ ਜੀ

ਪ੍ਰਸ਼ਨ 21. ਖ਼ਾਲਸਾ ਦੀ ਸਿਰਜਨਾ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਹਰੇਕ ਖ਼ਾਲਸਾ ਨੂੰ ਕਿੰਨੇ ਕਕਾਰ ਧਾਰਨ ਕਰਨਾ ਜ਼ਰੂਰੀ ਦੱਸਿਆ?

ਉੱਤਰ : ਪੰਜ

ਪ੍ਰਸ਼ਨ 22. ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਕਦੋਂ ਹੋਈ ਸੀ?

ਉੱਤਰ : 1701 ਈ. ਵਿੱਚ

ਪ੍ਰਸ਼ਨ 23. ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਕਦੋਂ ਹੋਈ ਸੀ?

ਉੱਤਰ : 1704 ਈ. ਵਿੱਚ

ਪ੍ਰਸ਼ਨ 24. ਕਿਸ ਲੜਾਈ ਦੇ ਦੌਰਾਨ 40 ਸਿੱਖ ਗੁਰੂ ਜੀ ਨੂੰ ਬੇਦਾਵਾ ਦੇ ਗਏ ਸਨ?

ਉੱਤਰ : ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ

ਪ੍ਰਸ਼ਨ 25. ਚਮਕੌਰ ਸਾਹਿਬ ਦੀ ਲੜਾਈ ਕਦੋਂ ਹੋਈ ਸੀ?

ਉੱਤਰ : 1704 ਈ. ਵਿੱਚ

ਪ੍ਰਸ਼ਨ 26. ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਕਿਸ ਲੜਾਈ ਵਿੱਚ ਸ਼ਹੀਦ ਹੋਏ ਸਨ?

ਉੱਤਰ : ਚਮਕੌਰ ਸਾਹਿਬ ਦੀ ਲੜਾਈ ਵਿੱਚ

ਪ੍ਰਸ਼ਨ 27. ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਕਿਹੜੀ ਚਿੱਠੀ ਲਿਖੀ ਸੀ?

ਉੱਤਰ : ਜ਼ਫ਼ਰਨਾਮਾ

ਪ੍ਰਸ਼ਨ 28. ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਕਿਸ ਭਾਸ਼ਾ ਵਿੱਚ ਲਿਖਿਆ ਸੀ?

ਉੱਤਰ : ਫ਼ਾਰਸੀ ਵਿੱਚ

ਪ੍ਰਸ਼ਨ 29. ਖਿਦਰਾਣਾ ਦੀ ਲੜਾਈ ਕਦੋਂ ਲੜੀ ਗਈ ਸੀ?

ਉੱਤਰ : 1705 ਈ. ਵਿੱਚ

ਪ੍ਰਸ਼ਨ 30. ‘ਚਾਲੀ ਮੁਕਤੇ’ ਕਿਹੜੀ ਲੜਾਈ ਨਾਲ ਸੰਬੰਧਿਤ ਸਨ?

ਉੱਤਰ : ਖਿਦਰਾਣਾ ਦੀ ਲੜਾਈ ਨਾਲ

ਪ੍ਰਸ਼ਨ 31. ਸ੍ਰੀ ਮੁਕਤਸਰ ਸਾਹਿਬ ਕਿਸ ਨਗਰ ਦਾ ਨਾਂ ਪਿਆ?

ਉੱਤਰ : ਖਿਦਰਾਣਾ ਦਾ

ਪ੍ਰਸ਼ਨ 32. ਬਚਿੱਤਰ ਨਾਟਕ ਦੀ ਰਚਨਾ ਕਿਸ ਨੇ ਕੀਤੀ ਸੀ?

ਉੱਤਰ : ਗੁਰੂ ਗੋਬਿੰਦ ਸਿੰਘ ਜੀ ਨੇ

ਪ੍ਰਸ਼ਨ 33. ਗੁਰੂ ਗੋਬਿੰਦ ਸਿੰਘ ਜੀ ਕਦੋਂ ਜੋਤੀ-ਜੋਤ ਸਮਾਏ?

ਉੱਤਰ : 1708 ਈ. ਵਿੱਚ ।

ਪ੍ਰਸ਼ਨ 34. ਗੁਰੂ ਗੋਬਿੰਦ ਸਿੰਘ ਜੀ ਕਿੱਥੇ ਜੋਤੀ-ਜੋਤ ਸਮਾਏ ਸਨ?

ਉੱਤਰ : ਨੰਦੇੜ ਵਿਖੇ