CBSEClass 9th NCERT PunjabiEducationPunjab School Education Board(PSEB)

ਕੱਲੋ : ਸੰਖੇਪ ਉੱਤਰ ਵਾਲੇ ਪ੍ਰਸ਼ਨ


ਸੰਖੇਪ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ”ਪਰ ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਕਦੋਂ ਦੂਰ ਹੋ ਸਕਦੀ ਸੀ?” ਲੇਖਕ ਨੇ ਅਜਿਹਾ ਕਿਉਂ ਸੋਚਿਆ?

ਉੱਤਰ : ਲੇਖਕ ਨੇ ਅਜਿਹਾ ਇਸ ਕਰਕੇ ਸੋਚਿਆ ਕਿਉਂਕਿ ਪਹਿਲਾਂ ਉਹ ਨਾਵਲ ਲਿਖਣ ਲਈ ਕਈਆਂ ਸਾਲਾਂ ਤੋਂ ਧਰਮਸ਼ਾਲਾ ਤੇ ਦੀ ਰਮਣੀਕ ਥਾਂ ਮੈਕਲੋਡ ਗੰਜ ਵਿਚ ਜਾ ਡੇਰਾ ਲਾਉਂਦਾ ਸੀ, ਪਰ ਐਤਕੀ ਜੇਬ ਇਜਾਜ਼ਤ ਨਾ ਦਿੰਦੀ ਹੋਣ ਕਰਕੇ ਉਸ ਨੇ ਮਨ ਮਾਰ ਕੇ ਨਾਵਲ ਘਰੇ ਬੈਠ ਕੇ ਹੀ ਲਿਖਣਾ ਸ਼ੁਰੂ ਕਰ ਦਿੱਤਾ, ਪਰ ਗੱਲ ਨਾ ਬਣੀ। ਉਸ ਦਾ ਦਿਲ ਧਰਮਸ਼ਾਲਾ ਜਾਣ ਲਈ ਹੀ ਕਾਹਲਾ ਸੀ, ਕਿਉਂਕਿ ਘਰ ਵਿਚ ਬੈਠ ਕੇ ਨਾਵਲ ਲਿਖਦਿਆਂ ਉਸ ਨੂੰ ਉਹ ਸੁਆਦ ਨਹੀਂ ਸੀ ਆਉਂਦਾ, ਜੋ ਉੱਥੇ ਪਹਾੜਾਂ ਦੀ ਰਮਣੀਕ ਗੋਦੀ ਵਿਚ ਬਹਿ ਕੇ ਆਉਂਦਾ ਸੀ।

ਪ੍ਰਸ਼ਨ 2. ਲੇਖਕ ਨੂੰ ਆਪਣਾ ਨਾਵਲ ਲਿਖਣ ਸਮੇਂ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ?

ਉੱਤਰ : ਲੇਖਕ ਨੂੰ ਨਾਵਲ ਲਿਖਣ ਸਮੇਂ ਪਹਿਲੀ ਔਕੜ ਤਾਂ ਇਹ ਪੇਸ਼ ਆਈ ਕਿ ਉਸ ਨੂੰ ਜੇਬ ਵਿਚ ਪੈਸੇ ਘੱਟ ਹੋਣ ਕਰਕੇ ਧਰਮਸ਼ਾਲਾ ਵਿਚ ਆਪਣੀ ਮਨ-ਪਸੰਦ ਥਾਂ ਮੈਕਲੋਡ ਗੰਜ ਦੇ ਕਿਸੇ ਹੋਟਲ ਵਿਚ ਜਾ ਕੇ ਰਹਿਣ ਦੀ  ਥਾਂ ਕਿਸੇ ਗੁੰਮਨਾਮ ਜਿਹੇ ਮੁਹੱਲੇ ਵਿਚ ਆਪਣੇ ਇਕ ਦੋਸਤ ਦੇ ਘਰ ਡੇਰਾ ਲਾਉਣਾ ਪਿਆ। ਉਸ ਨੂੰ ਦੂਜੀ ਔਕੜ ਇਹ ਆਈ ਕਿ ਉਸ ਮੁਹੱਲੇ ਵਿਚ ਆਉਣ ਵਾਲੀ ਸਫ਼ਾਈ-ਸੇਵਕਾ ਬੜੀ ਗੁੱਸੇਖੋਰ ਤੇ ਕੁਰੱਖਤ ਸੁਭਾ ਦੀ ਸੀ। ਉਹ ਗਲੀ ਵਿਚ ਕਿਸੇ ਨਾ ਕਿਸੇ ਨਾਲ ਆਢ੍ਹਾ  ਲਾਈ ਰੱਖਦੀ ਸੀ। ਉਸ ਦੇ ਢੀਠ-ਪੁਣੇ ਤੋਂ ਚਿੜ੍ਹ ਕੇ ਸਾਰਾ ਮੁਹੱਲਾ ਉਸ ਦੇ ਗਲ ਪੈਂਦਾ ਸੀ ਅਤੇ ਜਦੋਂ ਤਕ ਉਹ ਜਵਾਬ ਵਿਚ ਇਕ ਦੀਆਂ ਚਾਰ ਨਹੀਂ ਸੀ ਸੁਣਾ ਲੈਂਦੀ ਉਸ ਨੂੰ ਚੈਨ ਨਹੀਂ ਸੀ ਪੈਂਦੀ। ਇਸ ਤਰ੍ਹਾਂ ਦੇ ਰੌਲੇ ਵਿਚ ਲੇਖਕ ਦੇ ਲਿਖਣ ਦੇ ਕੰਮ ਵਿਚ ਬੜਾ ਵਿਘਨ ਪੈਂਦਾ ਸੀ, ਜਿਸ ਕਰਕੇ ਉਸ ਨੂੰ ਬਹੁਤ ਖਿਝ ਆਉਂਦੀ ਤੇ ਉਹ ਉੱਥੋਂ ਕਿਸੇ ਹੋਰ ਥਾਂ ਚਲੇ ਜਾਣਾ ਚਾਹੁੰਦਾ ਸੀ।

ਪ੍ਰਸ਼ਨ 3. ”ਬੜੀ ਭੂਲ ਹੋਈ ਬਹਿਨ ਮੁਆਫ਼ ਕਰਨਾ। ਪਰਦੇਸੀ ਨੂੰ ਖਿਆਲ ਨਹੀਂ ਰਿਹਾ।” ਲੇਖਕ ਦੇ ਇਨ੍ਹਾਂ ਸ਼ਬਦਾਂ ਦਾ ਤੇ ਕੱਲੋ ਦੇ ਵਿਹਾਰ ‘ਤੇ ਕੀ ਅਸਰ ਪਿਆ?

ਉੱਤਰ : ਲੇਖਕ ਦੇ ਇਨ੍ਹਾਂ ਸ਼ਬਦਾਂ ਦਾ ਕੱਲੋ ਦੇ ਵਿਹਾਰ ਉੱਤੇ ਬਹੁਤ ਅਸਰ ਪਿਆ। ਜਿੱਥੇ ਉਹ ਅੰਬ ਚੂਪ ਕੇ ਗਿਟਕਾਂ ਤੇ ਛਿੱਲੜਾਂ ਬੁਹਿਓ ਬਾਹਰ ਸੁੱਟ ਰਹੇ ਲੇਖਕ ਨੂੰ ਕੜਕ ਕੇ ਪਈ ਸੀ ਤੇ ਫਿਰ ਫਿਟਕਾਰ ਭਰੇ ਕੁਰੱਖ਼ਤ ਸ਼ਬਦਾ ਨਾਲ ਉਸ ਨੂੰ ਕਹਿਣ ਲੱਗੀ, ਕਿ “ਸਰਦਾਰ ! ਤੁਮ੍ਹੇ ਦਿਖਾਈ ਨਹੀਂ ਦੇਤਾ? ਤਮਾਮ ਕਚਰਾ ਬਖ਼ੇਰ ਦੀਆ ਤੁਮ ਨੇ'”। ਉੱਥੇ ਜਦੋਂ ਲੇਖਕ ਨੇ ਉਸ ਨੂੰ ਬਹਿਨ ਕਹਿੰਦਿਆਂ ਉਪਰੋਕਤ ਸ਼ਬਦ ਕਹੇ, ਤਾਂ ਕੱਲੋ ਦੇ ਵਿਹਾਰ ਵਿਚ ਇਕ-ਦਮ ਤਬਦੀਲੀ ਆ ਗਈ। ਉਹ ਲੇਖਕ ਦੇ ਮਨੁੱਖੀ ਪਿਆਰ ਨਾਲ ਭਰੇ ਸ਼ਬਦਾਂ ਨਾਲ ਇਕ ਦਮ ਪਿਘਲ ਕੇ ਮੋਮ ਹੋ ਗਈ। ਉਸ ਨੇ ਲੇਖਕ ਨੂੰ ਗਿਟਕਾਂ ਤੇ ਛਿੱਲੜ ਇਕੱਠੇ ਕਰਨ ਤੋਂ ਹਟਾ ਕੇ ਇਹ ਕੰਮ ਆਪ ਕਰ ਦਿੱਤਾ ਤੇ ਨਾਲ ਹੀ ਬੂਹੇ ਦਾ ਅੱਗਾ ਵੀ ਸਾਫ਼ ਕਰ ਦਿੱਤਾ। ਅਗਲੇ ਦਿਨ ਉਸ ਨੇ ਸਭ ਤੋਂ ਪਹਿਲਾਂ ਤੇ ਲੇਖਕ ਦੇ ਘਰ ਦਾ ਅੱਗਾ ਸਾਫ਼ ਕੀਤਾ ਤੇ ਨਾਲ ਹੀ ਨਾਲੀ ਦਾ ਗੰਦ ਖੁਰਚ-ਖੁਰਚ ਕੇ ਕੱਢ ਦਿੱਤਾ। ਇਸ ਤਰ੍ਹਾਂ ਲੇਖਕ ਦੇ ਮਨੁੱਖੀ ਪਿਆਰ ਨਾਲ ਭਰੇ ਇਨ੍ਹਾਂ ਸ਼ਬਦਾਂ ਨੇ ਕੱਲੋ ਦਾ ਰਵੱਈਆ ਤੇ ਸੁਭਾ ਹੀ ਬਦਲ ਦਿੱਤਾ।

ਪ੍ਰਸ਼ਨ 4. ਲੇਖਕ ਦੇ ਸੰਪਰਕ ਵਿਚ ਆਉਣ ਤੋਂ ਪਹਿਲਾਂ ਕੱਲੋ ਦਾ ਸੁਭਾ ਕਿਹੋ ਜਿਹਾ ਸੀ?

ਉੱਤਰ : ਲੇਖਕ ਦੇ ਸੰਪਰਕ ਵਿਚ ਆਉਣ ਤੋਂ ਪਹਿਲਾਂ ਕੱਲੇ ਮੁਹੱਲੇ ਵਿਚ ਕਿਸੇ ਨਾ ਕਿਸੇ ਨਾਲ ਆਢ੍ਹਾ ਲਾਈ ਰੱਖਦੀ ਸੀ। ਉਹ ਹਰ ਵੇਲੇ ਸੜੀ-ਭੁੱਜੀ ਰਹਿੰਦੀ। ਇਸ ਤਰ੍ਹਾਂ ਲਗਦਾ ਸੀ ਕਿ ਉਹ ਸਾਹਮਣੇ ਆਉਣ ਵਾਲਿਆਂ ਨੂੰ ਕੱਚਿਆ ਖਾ ਜਾਵੇਗੀ। ਉਹ ਜਨਾਨੀਆਂ ਨੂੰ ਬੇਦਿਲੀ ਤੇ ਬਧੋਗਿਰੀ ਜਿਹੀ ਵਿਚ ਝਾੜੂ ਦੀਆਂ ਤੀਲੀਆਂ ਜਮੀਨ ਤੇ ਘੜੀਸਦੀ ਤੇ ਲੋਕਾਂ ਨੂੰ ਬੁਰਾ-ਭਲਾ ਬੋਲਦੀ। ਗਲੀ ਦੀਆਂ ਜਨਾਨੀਆਂ ਵੀ ਬਦਲੇ ਵਿਚ ਜਵਾਬੀ ਹਮਲੇ ਕਰਦੀਆਂ ਉਸ ਲਈ ‘ਹੱਡ-ਹਰਾਮ’, ‘ਔਂਤਰੀ’, ਤੇ ‘ਰੰਡੀ’ ਆਦਿ ਸ਼ਬਦ ਵਰਤਦੀਆਂ, ਜਿਸ ਉੱਤੇ ਉਹ ਹੋਰ ਢੀਠ ਤੇ ਬੇਪਰਵਾਹ ਬਣ ਜਾਂਦੀ। ਕੋਈ ਕਿੰਨਾ ਬੋਲੇ, ਚਿਲਾਵੇ, ਉਸ ਦੇ ਮੱਥੇ ਦੀਆਂ ਤਿਉੜੀਆਂ ਸਿੱਧੀਆਂ ਨਾ ਹੁੰਦੀਆਂ। ਉਹ ਕਿਸੇ ਦੀ ਪਰਵਾਹ ਨਾ ਕਰਦੀ। ਉਸ ਨੇ ਕਿਸੇ ਦਾ ਆਖਾ ਨਾ ਮੰਨਣ ਦੀ ਸਹੁੰ ਖਾਧੀ ਹੋਈ ਸੀ। ਉਹ ਜੋ ਕੁੱਝ ਕਰਦੀ ਸੀ, ਆਪਣੀ ਮਰਜੀ ਨਾਲ ਹੀ ਕਰਦੀ ਸੀ।

ਪ੍ਰਸ਼ਨ 5. ਲੇਖਕ ਨੂੰ ਕੱਲੋ ਲਾਲਚੀ ਕਿਉਂ ਜਾਪੀ?

ਉੱਤਰ : ਲੇਖਕ ਨੂੰ ਕੱਲੋ ਇਸ ਕਰਕੇ ਲਾਲਚੀ ਜਾਪੀ, ਕਿਉਂਕਿ ਜਦੋਂ ਉਸ ਨੇ ਉਸ ਨੂੰ ਮਜ਼ਦੂਰੀ ਲੈਣ ਲਈ ਖੜ੍ਹੀ ਸਮਝ ਕੇ ਉਸ ਵਲ ਆਨਾ ਸੁੱਟਿਆ, ਤਾਂ ਉਸ ਨੇ ਉਹ ਨਾ ਚੁੱਕਿਆ ਤੇ ਲੇਖਕ ਵਲ ਤਕ ਕੇ ਆਪਣੀ ਨਜ਼ਰ ਪਰੇ ਹਟਾ ਲਈ। ਲੇਖਕ ਨੂੰ ਜਾਪਿਆ ਕਿ ਉਹ ਲਾਲਚਣ ਹੈ ਤੇ ਉਹ ਹੋਰ ਪੈਸੇ ਚਾਹੁੰਦੀ ਹੈ, ਜਦ ਕਿ ਉਸ ਦਾ ਕੰਮ ਇੰਨਾ ਨਹੀਂ ਸੀ। ਲੇਖਕ ਨੇ ਉਸ ਤੋਂ ਪਿੱਛਾ ਛੁਡਾਉਣ ਲਈ ਉਸ ਵਲ ਇਕ ਹੋਰ ਆਨਾ ਸੁੱਟਿਆ ਪਰ ਉਸ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਇਹ ਦੇਖ ਕੇ ਲੇਖਕ ਨੂੰ ਯਕੀਨ ਹੋ ਗਿਆ ਕਿ ਉਹ ਪੱਕੀ ਲਾਲਚਣ ਹੈ, ਜਿਸ ਕਰਕੇ ਉਸ ਨੇ ਤੈਸ਼ ਵਿਚ ਉਸ ਦੇ ਲਾਲਚੀ ਸੁਭਾ ਨੂੰ ਕੋਸਿਆ ਤੇ ਕਿਹਾ, “ਅਰੇ! ਤੋ ਕਿਆ ਤੁਮ੍ਹੇ ਰੁਪਿਆ ਚਾਹੀਏ ਇਤਨੇ ਕਾਮ ਕੇ ਲੀਏ?”

ਪ੍ਰਸ਼ਨ 6. ਲੇਖਕ ਨਾਲ ਗੱਲ ਕਰਦੀ ਕੱਲੋ ਚੁੱਪ ਕਿਉਂ ਹੋ ਗਈ ਸੀ?

ਉੱਤਰ : ਲੇਖਕ ਨਾਲ ਗੱਲ ਕਰਦੀ ਕੱਲੋ ਇਸ ਕਰਕੇ ਚੁੱਪ ਹੋ ਗਈ, ਕਿਉਂਕਿ ਉਸ ਨੇ ਦੇਖਿਆ ਕਿ ਬਾਹਰ ਮੀਂਹ ਵੀ ਬੰਦ ਹੋ ਚੁੱਕਾ ਸੀ ਤੇ ਮੁਹੱਲੇ ਵਿਚ ਉਸ ਦਾ ਕੰਮ ਵੀ ਬਹੁਤ ਪਿਆ ਸੀ। ਇਸ ਕਰਕੇ ਲੇਖਕ ਨਾਲ ਗੱਲ ਕਰਨੀ ਬੰਦ ਕਰ ਕੇ ਉਸ ਨੇ ਆਪਣਾ ਝਾੜ੍ਹ ਤੇ ਛਾਬਾ ਚੁੱਕਿਆ ਤੇ ਕੰਮ ਲਈ ਚਲੀ ਗਈ।

ਪ੍ਰਸ਼ਨ 7. ਕੱਲੋ ਨੇ ਲੇਖਕ ਨੂੰ ਕਿਹੜੀ ਸੌਗਾਤ ਭੇਟ ਕੀਤੀ ਤੇ ਕਿਉਂ?

ਉੱਤਰ : ਕੱਲੋ ਨੇ ਲੇਖਕ ਨੂੰ ਅੰਬਾਂ ਦੀ ਟੋਕਰੀ ਸੌਗਾਤ ਵਜੋਂ ਭੇਟ ਕੀਤੀ। ਉਹ ਇਹ ਅੰਬ ਲੇਖਕ ਦੀ ਪਤਨੀ ਲਈ ਭੇਜਣੇ ਚਾਹੁੰਦੀ ਸੀ।