ਕੱਲੋ : ਵਸਤੂਨਿਸ਼ਠ ਪ੍ਰਸ਼ਨ


ਕੱਲੋ : ਵਸਤੂਨਿਸ਼ਠ ਪ੍ਰਸ਼ਨ


ਪ੍ਰਸ਼ਨ 1. ‘ਕੱਲੋ’ ਕਹਾਣੀ ਦਾ ਲੇਖਕ ਕੌਣ ਹੈ?

(A) ਗੁਰਬਖ਼ਸ਼ ਸਿੰਘ

(B) ਗੁਰਮੁਖ ਸਿੰਘ ਮੁਸਾਫ਼ਿਰ

(C) ਨਾਨਕ ਸਿੰਘ

(D) ਪ੍ਰਿੰ: ਸੰਤ ਸਿੰਘ ਸੇਖੋਂ ।

ਉੱਤਰ : ਨਾਨਕ ਸਿੰਘ ।

ਪ੍ਰਸ਼ਨ 2. ‘ਕੱਲੋ’ ਕਹਾਣੀ ਦੀ ਘਟਨਾ ਕਦੋਂ ਵਾਪਰੀ?

ਉੱਤਰ : 1936 ਵਿਚ ।

ਪ੍ਰਸ਼ਨ 3. ਲੇਖਕ ਕਿਹੜਾ ਨਾਵਲ ਲਿਖਣ ਲਈ ਪਹਾੜ ਉੱਤੇ ਜਾਣਾ ਚਾਹੁੰਦਾ ਸੀ?

ਉੱਤਰ : ਕਾਗਤਾਂ ਦੀ ਬੇੜੀ ।

ਪ੍ਰਸ਼ਨ 4. ਲੇਖਕ ‘ਕਾਗਤਾਂ ਦੀ ਬੇੜੀ’ ਨਾਵਲ ਲਿਖਣ ਲਈ ਕਿੱਥੇ ਪਹੁੰਚਾ?

ਉੱਤਰ : ਧਰਮਸ਼ਾਲਾ ।

ਪ੍ਰਸ਼ਨ 5. ਲੇਖਕ ਨਾਵਲ ਲਿਖਣ ਲਈ ਪਹਿਲਾਂ ਧਰਮਸ਼ਾਲਾ ਵਿਚ ਕਿਹੜੀ ਥਾਂ ਤੇ ਰਹਿੰਦਾ ਸੀ?

ਉੱਤਰ : ਮੈਕਲੋਡ ਗੰਜ ।

ਪ੍ਰਸ਼ਨ 6. ਲੇਖਕ ਕੋਤਵਾਲੀ ਬਾਜ਼ਾਰ ਵਿਚ ਕਿਸ ਦੇ ਘਰ ਠਹਿਰਿਆ?

ਉੱਤਰ : ਇਕ ਰਾਮਗੜ੍ਹੀਏ ਦੋਸਤ ਦੇ ਘਰ ।

ਪ੍ਰਸ਼ਨ 7. ਕੱਲੋ ਮੁਹੱਲੇ ਵਿਚ ਕੀ ਕੰਮ ਕਰਦੀ ਸੀ?

ਉੱਤਰ : ਸਫ਼ਾਈ ।

ਪ੍ਰਸ਼ਨ 8. ਕੱਲੋ ਕਿਹੋ ਜਿਹੇ ਸੁਭਾ ਦੀ ਮਾਲਕ ਸੀ?

ਉੱਤਰ : ਸੜੇ-ਭੁੱਜੇ ਸੁਭਾ ਦੀ ।

ਪ੍ਰਸ਼ਨ 9. ਖ਼ਾਲੀ ਥਾਂ ਭਰੋ-

ਗਾਲਾਂ ਖਾਣੀਆਂ ਤੇ ਬੁੜ-ਬੁੜ ਕਰਨਾ ……..ਦਾ ਨਿਤਨੇਮ ਸੀ?

ਉੱਤਰ : ਕੱਲੋ ।

ਪ੍ਰਸ਼ਨ 10. ਲੇਖਕ ਦੇ ਰਸਤੇ ਵਿਚ ਕੀ ਰੁਕਾਵਟ ਪੈਦਾ ਹੋਈ?

ਉੱਤਰ : ਕੱਲੋ ਦਾ ਕਲ੍ਹਾ-ਕਲੇਸ਼ ।

ਪ੍ਰਸ਼ਨ 11. ‘ਲੇਖਕ ਨੂੰ ਕੱਲੋ ਮਨਹੂਸ ਲਗਦੀ। ਇਹ ਕਥਨ ਸਹੀ ਹੈ ਜਾਂ ਗ਼ਲਤ?

ਉੱਤਰ : ਸਹੀ ।

ਪ੍ਰਸ਼ਨ 12. ਸ਼ਾਮ ਨੂੰ ਲੇਖਕ ਦਾ ਦੋਸਤ ਕੀ ਖ਼ਰੀਦ ਕੇ ਲਿਆਇਆ?

ਉੱਤਰ : ਅੰਬ ।

ਪ੍ਰਸ਼ਨ 13. ਕੱਲੇ ਨੇ ਲੇਖਕ ਨੂੰ ਅੰਬਾਂ ਦੀਆਂ ਗਿਟਕਾਂ ਸੁੱਟਦਿਆਂ ਦੇਖ ਕੇ ਕੀ ਕੀਤਾ?

ਉੱਤਰ : ਉਸ ਨੂੰ ਫਿਟਕਾਰ ਪਾਈ ।

ਪ੍ਰਸ਼ਨ 14. ਲੇਖਕ ਨੇ ਗਿਟਕਾਂ ਖਿਲਾਰਨ ਸੰਬੰਧੀ ਆਪਣੀ ਗ਼ਲਤੀ ਮੰਨਦਿਆਂ ਕੱਲੋ ਨੂੰ ਕੀ ਕਹਿ ਕੇ ਸੰਬੋਧਨ ਕੀਤਾ?

ਉੱਤਰ : ਬਹਿਨ ।

ਪ੍ਰਸ਼ਨ 15. ਕੱਲੋ ਦੇ ਮੂੰਹੋਂ ਨਿਕਲੇ ਕਿਹੜੇ ਸ਼ਬਦ ਨੇ ਲੇਖਕ ਨੂੰ ਔਖਾ ਕੀਤਾ?

ਉੱਤਰ : ਦਾਦਾ ।

ਪ੍ਰਸ਼ਨ 16. ਜਦੋਂ ਲੇਖਕ ਨੇ ਦੇਖਿਆ ਕਿ ਕੱਲੋ ਮਜ਼ਦੂਰੀ ਵਜੋਂ ਦੋ ਆਨੇ ਮਨਜ਼ੂਰ ਨਹੀਂ ਕਰ ਰਹੀ, ਤਾਂ ਉਸ ਨੇ ਉਸ ਬਾਰੇ ਕੀ ਸਮਝਿਆ?

ਉੱਤਰ : ਕਿ ਉਹ ਲਾਲਚਣ ਹੈ ।

ਪ੍ਰਸ਼ਨ 17. ਕੱਲੋ ਲੇਖਕ ਦੇ ਕੀ ਕਹਿ ਕੇ ਪੁਕਾਰਨ ਕਰ ਕੇ ਉਸ ਦੇ ਦਿੱਤੇ ਪੈਸੇ ਕਬੂਲ ਕਿਉਂ ਨਹੀਂ ਸੀ ਕਰ ਰਹੀ?

ਉੱਤਰ : ਬਹਿਨ ਕਹਿ ਕੇ ।

ਪ੍ਰਸ਼ਨ 18. ਲੇਖਕ ਦੇ ਕਿਹੋ ਜਿਹੇ ਵਰਤਾਓ ਕਰਕੇ ਕੱਲੋ ਦੇ ਸੁਭਾ ਵਿਚ ਤਬਦੀਲੀ ਆਈ ਸੀ?

ਉੱਤਰ : ਪਿਆਰ ਭਰੇ ।

ਪ੍ਰਸ਼ਨ 19. ‘ਕੱਲੋ ਪੰਜਾਬ ਦੀ ਰਹਿਣ ਵਾਲੀ ਸੀ। ਇਹ ਕਥਨ ਸਹੀ ਹੈ ਜਾਂ ਗ਼ਲਤ?

ਉੱਤਰ : ਗ਼ਲਤ ।

ਪ੍ਰਸ਼ਨ 20. ਬੰਗਾਲੀ ਬੋਲੀ ਵਿਚ ‘ਦਾਦਾ’ ਕਿਸ ਨੂੰ ਕਹਿੰਦੇ ਹਨ?

ਉੱਤਰ : ਵੱਡੇ ਭਰਾ ਨੂੰ ।

ਪ੍ਰਸ਼ਨ 21. ਲੇਖਕ ਨੂੰ ਕੱਲੋ ਦੇ ਅੰਦਰ ਕਿਸ ਚੀਜ਼ ਦੀ ਭੁੱਖ ਮਹਿਸੂਸ ਹੋਈ?

ਉੱਤਰ : ਪਿਆਰ ਦੀ ।

ਪ੍ਰਸ਼ਨ 22. ਲੇਖਕ ਅਨੁਸਾਰ ਕੱਲੋ ਦੇ ਸੁਭਾ ਵਿਚ ਨਫ਼ਰਤ ਤੇ ਹਿੰਸਾ ਕਿਉਂ ਭਰੀ ਪਈ ਸੀ?

ਉੱਤਰ : ਪਿਆਰ ਦੀ ਅਣਹੋਂਦ ਕਾਰਨ ।

ਪ੍ਰਸ਼ਨ 23. ਲੇਖਕ ਅਨੁਸਾਰ ਕੱਲੋ ਲਈ ਪਿਆਰ ਦਾ ਦੂਜਾ ਨਾਂ ਕੀ ਸੀ?

ਉੱਤਰ : ਨਫ਼ਰਤ ।

ਪ੍ਰਸ਼ਨ 24. ਲੇਖਕ ਨੂੰ ਕੱਲੋ ਦੇ ਸੀਨੇ ਵਿਚ ਕਿਹੋ ਜਿਹਾ ਦਿਲ ਮੌਜੂਦ ਜਾਪਿਆ?

ਉੱਤਰ : ਕੋਮਲ ਤੇ ਨਿੱਘਾ ।

ਪ੍ਰਸ਼ਨ 25. ਲੇਖਕ ਨੇ ਕੱਲੋ ਨੂੰ ਆਪਣੇ ਲਿਖਣ ਵਿਚ ਆਉਂਦੀ ਕਿਹੜੀ ਮੁਸ਼ਕਿਲ ਬਾਰੇ ਦੱਸਿਆ?

ਉੱਤਰ : ਸ਼ੋਰ ਦਾ ਹੋਣਾ ।

ਪ੍ਰਸ਼ਨ 26. ਲੇਖਕ ਦੇ ਪਰਿਵਾਰ ਵਿਚ ਕੌਣ-ਕੌਣ ਸਨ?

ਉੱਤਰ : ਪਤਨੀ ਤੇ ਤਿੰਨ ਲੜਕੇ ।

ਪ੍ਰਸ਼ਨ 27. ਲੇਖਕ ਨਾਲ ਸੰਬੰਧ ਬਣਨ ਨਾਲ ਕੱਲੋ ਦੇ ਸੁਭਾ ਵਿਚ ਕੀ ਤਬਦੀਲੀ ਆਈ?

ਉੱਤਰ : ਉਹ ਬਹੁਤ ਸ਼ਾਂਤ ਸੁਭਾ ਦੀ ਬਣ ਗਈ ।

ਪ੍ਰਸ਼ਨ 28. ਲੇਖਕ ਨੇ ਕੱਲੋ ਨੂੰ ਆਪਣੇ ਜਾਣ ਬਾਰੇ ਦੱਸਦਿਆਂ ਉਸ ਨੂੰ ਕੀ ਦਿੱਤਾ?

ਉੱਤਰ : ਇਕ ਰੁਪਇਆ ਤੇ ਸਿਰ ਤੇ ਪਿਆਰ ।

ਪ੍ਰਸ਼ਨ 29. ਖ਼ਾਲੀ ਥਾਂ ਭਰੋ-

‘ ਘਰੋਂ ਤੁਰਨ ਲੱਗਾ ਲੇਖਕ ………ਦੀ ਉਡੀਕ ਕਰ ਰਿਹਾ ਸੀ।

ਉੱਤਰ : ਕੱਲੋ ।

ਪ੍ਰਸ਼ਨ 30. ਕੱਲੋ ਬੱਸ ਅੱਡੇ ਉੱਤੇ ਲੇਖਕ ਲਈ ਕੀ ਸੁਗਾਤ ਲੈ ਕੇ ਆਈ?

ਉੱਤਰ : ਅੰਬਾਂ ਦੀ ਟੋਕਰੀ ।

ਪ੍ਰਸ਼ਨ 31. ਕਹਾਣੀਕਾਰ/ਕਥਾਵਾਚਕ (ਮੈਂ-ਪਾਤਰ), ਕੱਲੋ ਕਿਸ ਕਹਾਣੀ ਦੇ ਪਾਤਰ ਹਨ?

ਉੱਤਰ : ਕੱਲੋ ।

ਪ੍ਰਸ਼ਨ 32. ਲੇਖਕ ਨੇ ਕੱਲੋ ਨੂੰ ਜਾਣ ਤੋਂ ਪਹਿਲਾਂ ਕੀ ਦਿੱਤਾ?

ਉੱਤਰ : ਇਕ ਰੁਪਇਆ ਤੇ ਪਿਆਰ ।

ਪ੍ਰਸ਼ਨ 33. ‘ਕੱਲੋ’ ਕਹਾਣੀ ਦੀ ਮੁੱਖ-ਪਾਤਰ ਕੌਣ ਹੈ?

ਉੱਤਰ : ਕੱਲੋ ।