ਕੰਪਿਊਟਰ ਨਾਲ ਸੰਬੰਧਿਤ ਵਾਕ


ਕੰਪਿਊਟਰ ਨਾਲ ਸੰਬੰਧਿਤ ਵਾਕ (Computer related sentences)


ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ


1. Computer is an electronic device.

ਕੰਪਿਊਟਰ ਇੱਕ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ ਹੈ।

2. Central processing unit is the brain of the computer.

ਸੈਂਟਰਲ ਪ੍ਰੋਸੈਸਿੰਗ ਯੂਨਿਟ ਕੰਪਿਊਟਰ ਦਾ ਦਿਮਾਗ਼ ਹੁੰਦਾ ਹੈ।

3. Random access memory (RAM) is the temporary memory of computer.

ਰੋਮ ਕੰਪਿਊਟਰ ਦੀ ਆਰਜ਼ੀ ਯਾਦ ਸ਼ਕਤੀ ਹੁੰਦੀ ਹੈ।

4. When two or more computers are connected with each other, it is called computer net-work.

ਜਦੋਂ ਦੋ ਜਾਂ ਦੋ ਤੋਂ ਵੱਧ ਵੱਧ ਕੰਪਿਊਟਰ ਆਪਸ ਵਿੱਚ ਜੁੜਨ ਤਾਂ ਉਸ ਨੂੰ ਕੰਪਿਊਟਰ ਨੈੱਟਵਰਕ ਆਖਿਆ ਜਾਂਦਾ ਹੈ।

5. Internet is the network of networks.

ਨੈੱਟਵਰਕਾਂ ਦਾ ਨੈੱਟਵਰਕ ਇੰਟਰਨੈੱਟ ਹੁੰਦਾ ਹੈ।

6. E-mail is used to send and receive messages.

ਬਿਜਲਈ ਡਾਕ ਦੀ ਵਰਤੋਂ ਸੁਨੇਹੇ ਭੇਜਣ ਤੇ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ।

7. Charles Babbage is known as the father of computer.

ਚਾਰਲਸ ਬੇਬਜ ਨੂੰ ਕੰਪਿਊਟਰ ਦਾ ਪਿਤਾਮਾ ਕਿਹਾ ਜਾਂਦਾ ਹੈ।

8 Binary is the Language of computer.

ਬਾਈਨਰੀ ਕੰਪਿਊਟਰ ਦੀ ਭਾਸ਼ਾ ਹੈ।

9. Always shut down computer properly.

ਕੰਪਿਊਟਰ ਨੂੰ ਹਮੇਸ਼ਾ ਠੀਕ ਢੰਗ ਨਾਲ ਬੰਦ ਕਰੋ।

10. Hard disk is the data storage device of the computer.

ਹਾਰਡ ਡਿਸਕ ਕੰਪਿਊਟਰ ਵਿੱਚ ਡਾਟਾ ਸਾਂਭਣ ਵਾਲਾ ਯੰਤਰ ਹੈ।

11. Key board has 104 keys.

ਕੀ-ਬੋਰਡ ਦੇ 104 ਬਟਨ ਹੁੰਦੇ ਹਨ।

12.Space bar is the longest key on the key-board.

ਕੀ-ਬੋਰਡ ਉੱਪਰ ਸਭ ਤੋਂ ਲੰਬੀ ਕੀ ਨੂੰ ਸਪੇਸ ਬਾਰ ਕਹਿੰਦੇ ਹਨ।

13. Click on the start menu to shut down computer.

ਕੰਪਿਊਟਰ ਨੂੰ ਬੰਦ ਕਰਨ ਲਈ ਸਟਾਰਟ ਮੀਨੂੰ ‘ਤੇ ਕਲਿੱਕ ਕਰੋ।

14. Cyber crime is a crime in which a computer is used.

ਜਿਸ ਜੁਰਮ ਵਿੱਚ ਕੰਪਿਊਟਰ ਵਰਤਿਆ ਜਾਵੇ, ਉਸ ਨੂੰ ਸਾਈਬਰ ਕ੍ਰਾਈਮ ਆਖਿਆ ਜਾਂਦਾ ਹੈ।

15. Super computer is a very powerful computer.

ਸੁਪਰ ਕੰਪਿਊਟਰ ਬਹੁਤ ਸ਼ਕਤੀਸ਼ਾਲੀ ਕੰਪਿਊਟਰ ਹੁੰਦਾ ਹੈ