ਕੰਨਾਂ ਨੂੰ ਸੋਹਣੇ ਬੂੰਦੇ : ਬਹੁ ਵਿਕਲਪੀ ਪ੍ਰਸ਼ਨ
ਕੰਨਾਂ ਨੂੰ ਸੋਹਣੇ ਬੂੰਦੇ : MCQ
ਪ੍ਰਸ਼ਨ 1. ਬੂੰਦਾ ਕੀ ਹੈ?
(ੳ) ਅਨਾਜ ਦੀ ਕਿਸਮ
(ਅ) ਕੱਪੜੇ ਦੀ ਕਿਸਮ
(ੲ) ਇੱਕ ਗਹਿਣਾ
(ਸ) ਇੱਕ ਫਲ਼
ਪ੍ਰਸ਼ਨ 2. ਬੂੰਦੇ ਕਿੱਥੇ ਪਾਏ ਜਾਂਦੇ ਹਨ?
(ੳ) ਹੱਥਾਂ ਵਿੱਚ
(ਅ) ਪੈਰਾਂ ਵਿੱਚ
(ੲ) ਉਂਗਲੀਆਂ ਵਿੱਚ
(ਸ) ਕੰਨਾਂ ਵਿੱਚ
ਪ੍ਰਸ਼ਨ 3. ਗੋਰੀ ਦੇ ਪੈਰਾਂ ਵਿੱਚ ਕਿਹੜੀ ਜੁੱਤੀ ਹੈ?
(ੳ) ਨਵੀਂ
(ਅ) ਪੁਰਾਣੀ
(ੲ) ਪੰਜਾਬੀ
(ਸ) ਕਾਢਵੀਂ
ਪ੍ਰਸ਼ਨ 4. ਗੋਰੀ ਪੱਬ ਕਿਸ ਤਰ੍ਹਾਂ ਰੱਖਦੀ ਹੈ?
(ੳ) ਜੋੜ ਕੇ
(ਅ) ਮਰੋੜ ਕੇ
(ੲ) ਜ਼ੋਰ ਨਾਲ
(ਸ) ਟਿਕਾ ਕੇ
ਪ੍ਰਸ਼ਨ 5. ਪੱਬ ਸ਼ਬਦ ਦਾ ਕੀ ਅਰਥ ਹੈ?
(ੳ) ਪੈਰ/ਜੁੱਤੀ ਦਾ ਪਿਛਲਾ ਪਾਸਾ
(ਅ) ਪੈਰ/ਜੁੱਤੀ ਦਾ ਅਗਲਾ ਹਿੱਸਾ
(ੲ) ਪੈਰ/ਜੁੱਤੀ ਦਾ ਵਿਚਕਾਰਲਾ ਹਿੱਸਾ
(ਸ) ਪੈਰ/ਜੁੱਤੀ ਦਾ ਉੱਪਰਲਾ ਹਿੱਸਾ
ਪ੍ਰਸ਼ਨ 6. ‘ਲੋਰ ਦੇ’ ਦਾ ਕੀ ਅਰਥ ਹੈ?
(ੳ) ਮਸਤ ਹੋਏ
(ਅ) ਜਾਣੂ
(ੲ) ਬਹੁਤ
(ਸ) ਲੋਹੜੇ ਦੇ
ਪ੍ਰਸ਼ਨ 7. ਸੌੜਾ ਸ਼ਬਦ ਦਾ ਅਰਥ ਦੱਸੋ।
(ੳ) ਖੁੱਲ੍ਹਾ
(ਅ) ਜ਼ਿਆਦਾ
(ੲ) ਤੰਗ
(ਸ) ਥੋੜ੍ਹਾ
ਪ੍ਰਸ਼ਨ 8. ਖ਼ਾਲੀ ਥਾਂ ਭਰੋ :
ਲੜ………… ਦਾ ਛੋੜ ਦੇ।
(ੳ) ਚੁੰਨੀ
(ਅ) ਦੁਪੱਟੇ
(ੲ) ਸਲਾਰੀ
(ਸ) ਸਾਲੂ
ਪ੍ਰਸ਼ਨ 9. ‘ਕੰਨਾਂ ਨੂੰ ਸੋਹਣੇ ਬੂੰਦੇ’ ਨਾਂ ਦੇ ਢੋਲੇ ਵਿੱਚ ਮੁਟਿਆਰ ਦੀ ਕਿਹੜੀ ਚੀਜ਼ ਭੰਨੀ ਗਈ?
(ੳ) ਭਾਂਡੇ
(ਅ) ਦਰਵਾਜ਼ੇ
(ੲ) ਬੂੰਦੇ
(ਸ) ਵੰਗਾਂ
ਪ੍ਰਸ਼ਨ 10. ਨਾਇਕਾ/ਮੁਟਿਆਰ ਦੇ ਸਰੀਰ ਦੇ ਕਿਸ ਅੰਗ ਨੂੰ ਮਰੋੜਿਆ ਗਿਆ?
(ੳ) ਹੱਥ ਨੂੰ
(ਅ) ਪੈਰ ਨੂੰ
(ੲ) ਬਾਂਹ ਨੂੰ
(ਸ) ਉਂਗਲੀਆਂ ਨੂੰ
ਪ੍ਰਸ਼ਨ 11. ਖ਼ਾਲੀ ਥਾਂ ਭਰੋ :
ਸੌਦੇ ………. ਦੇ ਹੁੰਦੇ ਨੇ।
(ੳ) ਫ਼ਸਲਾਂ ਦੇ
(ਅ) ਚੀਜ਼ਾਂ ਦੇ
(ੲ) ਜ਼ਮੀਨਾਂ ਦੇ
(ਸ) ਦਿਲਾਂ ਦੇ
ਪ੍ਰਸ਼ਨ 12. ‘ਕੰਨਾਂ ਨੂੰ ਸੋਹਣੇ ਬੂੰਦੇ’ ਨਾਂ ਦੇ ਢੋਲੇ ਵਿੱਚ ਕਿਸ ਦੇ ਜ਼ਬਰਦਸਤੀ (ਜ਼ੋਰ ਨਾਲ) ਨਾ ਲੱਗਣ/ਜੁੜਨ ਬਾਰੇ ਕਿਹਾ ਗਿਆ ਹੈ?
(ੳ) ਦਿਲ ਦੇ
(ਅ) ਪਿਆਰ ਦੇ
(ੲ) ਭਾਈਚਾਰੇ ਦੇ
(ਸ) ਸ਼ਰੀਕੇ ਦੇ
ਪ੍ਰਸ਼ਨ 13. ਤੁਕ ਪੂਰੀ ਕਰੋ :
ਤੇਰੇ ਮਗਰ ਛੇੜੇ ……………..।
(ੳ) ਪਿੰਡ
(ਅ) ਵੱਸਦੇ ਮਾਪੇ
(ੲ) ਰਿਸ਼ਤੇਦਾਰ
(ਸ) ਸੰਬੰਧੀ
ਪ੍ਰਸ਼ਨ 14. ਖ਼ਾਲੀ ਥਾਂ ਭਰੋ :
ਕੀਤਾ ਈ ਨਸ਼ਾ ਮੇਰਾ ਕਮਲ਼ਾ………..।
(ੳ) ਸਾਥੀ
(ਅ) ਪ੍ਰੇਮੀ
(ੲ) ਸੰਗੀ
(ਸ) ਢੋਲਾ
ਪ੍ਰਸ਼ਨ 15. ‘ਕੰਨਾਂ ਨੂੰ ਸੋਹਣੇ ਬੂੰਦੇ’ ਢੋਲੇ ਵਿੱਚ ਕਿਹੜੇ ਨਸ਼ੀਲੇ ਪਦਾਰਥ ਦਾ ਜ਼ਿਕਰ ਹੋਇਆ ਹੈ?
(ੳ) ਅਫ਼ੀਮ ਦਾ
(ਅ) ਸ਼ਰਾਬ ਦਾ
(ੲ) ਭੰਗ ਦਾ
(ਸ) ਪੋਸਤ ਦਾ
ਪ੍ਰਸ਼ਨ 16. ਮੁਟਿਆਰ/ਨਾਇਕਾ ਨੇ ਢੋਲੇ ਨੂੰ ਕਿਹੜੇ ਪਿਆਲੇ ਪਿਆਏ?
(ੳ) ਨਸ਼ੇ ਦੇ
(ਅ) ਭੰਗ ਦੇ
(ੲ) ਸ਼ਰਾਬ ਦੇ
(ਸ) ਇਹਨਾਂ ਵਿੱਚੋਂ ਕੋਈ ਨਹੀਂ
ਪ੍ਰਸ਼ਨ 17. ਢੋਲੇ ਦਾ ਸੰਬੰਧ ਪੰਜਾਬ ਦੇ ਕਿਸ ਖਿੱਤੇ ਨਾਲ ਹੈ?
(ੳ) ਪੂਰਬੀ ਪੰਜਾਬ ਨਾਲ
(ਅ) ਪੱਛਮੀ ਪੰਜਾਬ ਨਾਲ
(ੲ) ਮਾਲਵੇ ਨਾਲ
(ਸ) ਮਾਝੇ ਨਾਲ
ਪ੍ਰਸ਼ਨ 18. ਲੋਕ-ਕਾਵਿ ਦਾ ਕਿਹੜਾ ਰੂਪ ਬਾਰਾਂ ਵਿੱਚ ਬਹੁਤ ਹਰਮਨ-ਪਿਆਰਾ ਹੋਇਆ?
(ੳ) ਸੁਹਾਗ
(ਅ) ਸਿੱਠਣੀ
(ੲ) ਢੋਲਾ
(ਸ) ਘੋੜੀ
ਪ੍ਰਸ਼ਨ 19. ਢੋਲੇ ਕਿੱਥੋਂ ਦੇ ਸਮੁੱਚੇ ਜੀਵਨ ਨੂੰ ਪੇਸ਼ ਕਰਦੇ ਹਨ?
(ੳ) ਮਾਝੇ ਦੇ
(ਅ) ਦੁਆਬੇ ਦੇ
(ੲ) ਮਾਲਵੇ ਦੇ
(ਸ) ਬਾਰ ਦੇ
ਪ੍ਰਸ਼ਨ 20. ‘ਕੰਨਾਂ ਨੂੰ ਸੋਹਣੇ ਬੂੰਦੇ’ ਨਾਂ ਦੀ ਰਚਨਾ ਲੋਕ-ਕਾਵਿ/ਲੋਕ-ਗੀਤ ਦੇ ਕਿਸ ਰੂਪ ਨਾਲ ਸੰਬੰਧਿਤ ਹੈ?
(ੳ) ਸੁਹਾਗ ਨਾਲ
(ਅ) ਮਾਹੀਏ ਨਾਲ
(ੲ) ਟੱਪੇ ਨਾਲ
(ਸ) ਢੋਲੇ ਨਾਲ਼