ਕੰਨਾਂ ਨੂੰ ਸੋਹਣੇ ਬੂੰਦੇ – ਢੋਲਾ

ਪ੍ਰਸ਼ਨ 1 . ‘ਕੰਨਾਂ ਨੂੰ ਸੋਹਣੇ ਬੂੰਦੇ’ ਢੋਲੇ ਵਿਚ ਗੋਰੀ ਦੇ ਪੈਰੀਂ ਕਿਹੋ ਜਿਹੀ ਜੁੱਤੀ ਹੈ?

ਉੱਤਰ – ਕਾਢਵੀਂ

ਪ੍ਰਸ਼ਨ 2 . ‘ਕੰਨਾਂ ਨੂੰ ਸੋਹਣੇ ਬੂੰਦੇ’ ਢੋਲੇ ਅਨੁਸਾਰ ਨਿਹੁੰ ਕਿਸ ਤਰ੍ਹਾਂ ਨਹੀਂ ਲਗਦੇ?

ਉੱਤਰ – ਜ਼ੋਰ ਨਾਲ

ਪ੍ਰਸ਼ਨ 3. ‘ਕੰਨਾਂ ਨੂੰ ਸੋਹਣੇ ਬੂੰਦੇ’ ਢੋਲੇ ਵਿਚ ਕਮਲੇ ਢੋਲੇ ਦੇ ਕਾਹਦੇ ਨਾਲ ਨਸ਼ਈ ਹੋਣ ਦਾ ਜ਼ਿਕਰ ਹੈ?

ਉੱਤਰ – ਹੁਸਨ – ਪਿਆਰ ਦੀ ਭੰਗ ਨਾਲ

ਪ੍ਰਸ਼ਨ 4 . ‘ਕੰਨਾਂ ਨੂੰ ਸੋਹਣੇ ਬੂੰਦੇ’ ਢੋਲੇ ਵਿਚ ਨਾਇਕਾ ਦਾ ਚਿਤਰਨ ਕਿਵੇਂ ਕੀਤਾ ਗਿਆ ਹੈ?

ਉੱਤਰ – ਇਸ ਢੋਲੇ ਵਿਚ ਨਾਇਕਾ ਦਾ ਚਿਤਰਨ ਕਰਦਿਆਂ ਦੱਸਿਆ ਗਿਆ ਹੈ ਕਿ ਉਹ ਬਹੁਤ ਹੁਸੀਨ ਹੈ। ਉਸ ਦਾ ਰੰਗ ਗੋਰਾ ਹੈ। ਉਸ ਨੇ ਕੰਨਾਂ ਵਿੱਚ ਸੋਹਣੇ ਬੂੰਦੇ ਪਾਏ ਹੋਏ ਹਨ। ਉਸ ਦੇ ਵਾਲ ਬਹੁਤ ਭਾਰੇ ਹਨ। ਉਸ ਨੇ ਪੈਰਾਂ ਵਿੱਚ ਕਢਾਈ ਵਾਲੀ ਜੁੱਤੀ ਪਾਈ ਹੋਈ ਹੈ। ਉਹ ਮਰੋੜ ਕੇ ਪੈਰ ਰੱਖਦੀ ਹੋਈ ਤੁਰਦੀ ਹੈ। ਉਸ ਨੇ ਆਪਣੇ ਪ੍ਰੇਮੀ ਨੂੰ ਆਪਣੇ ਹੁਸਨ – ਪਿਆਰ ਨਾਲ ਕਮਲਾ ਕਰ ਕੇ ਨਸ਼ਈ ਬਣਾ ਦਿੱਤਾ ਹੈ।

ਪ੍ਰਸ਼ਨ 5 . ‘ਕੰਨਾਂ ਨੂੰ ਸੋਹਣੇ ਬੂੰਦੇ’ ਢੋਲੇ ਵਿਚ ਇਸ ਤੁਕ ਦਾ ਕੀ ਭਾਵ ਹੈ?

ਉੱਤਰ – ਇਸ ਤੁਕ ਦਾ ਭਾਵ ਇਹ ਹੈ ਕਿ ਮੁੰਡੇ – ਕੁੜੀ ਵਿਚ ਪਿਆਰ ਜ਼ਬਰਦਸਤੀ ਨਹੀਂ ਪਾਇਆ ਜਾ ਸਕਦਾ, ਸਗੋਂ ਇਹ ਉਨ੍ਹਾਂ ਦੇ ਦਿਲਾਂ ਦੀ ਇਕ – ਦੂਜੇ ਵੱਲ ਖਿੱਚ ਨਾਲ ਹੀ ਹੁੰਦਾ ਹੈ।