ਕੰਨਾਂ ਨੂੰ ਸੋਹਣੇ ਬੂੰਦੇ : ਇੱਕ-ਦੋ ਸ਼ਬਦਾਂ ਦੇ ਉੱਤਰ ਵਾਲੇ ਪ੍ਰਸ਼ਨ
ਇੱਕ-ਦੋ ਸ਼ਬਦਾਂ ਦੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ‘ਕੰਨਾਂ ਨੂੰ ਸੋਹਣੇ ਬੂੰਦੇ’ ਨਾਂ ਦੇ ਢੋਲੇ ਵਿੱਚ ਗੋਰੀ ਦੇ ਪੈਰਾਂ ਵਿੱਚ ਕਿਹੇ ਜਿਹੀ ਜੁੱਤੀ ਹੈ?
ਉੱਤਰ : ਕਾਢਵੀਂ/ਕਢਾਈਦਾਰ।
ਪ੍ਰਸ਼ਨ 2. ‘ਕੰਨਾਂ ਨੂੰ ਸੋਹਣੇ ਬੂੰਦੇ’ ਢੋਲੇ ਵਿੱਚ ਕਮਲੇ ਢੋਲੇ ਨੂੰ ਕਾਹਦਾ ਨਸ਼ਾ ਚੜਿਆ ਹੈ?
ਉੱਤਰ : ਭੰਗ ਦਾ।
ਪ੍ਰਸ਼ਨ 3. ‘ਕੰਨਾਂ ਨੂੰ ਸੋਹਣੇ ਬੂੰਦੇ’ ਢੋਲੇ ਵਿੱਚ ਮੁਟਿਆਰ ਪੱਬ ਕਿਵੇਂ ਰੱਖਦੀ ਹੈ?
ਉੱਤਰ : ਮਰੋੜ ਕੇ।
ਪ੍ਰਸ਼ਨ 4. ਗੱਭਰੂ ਨੇ ਮੁਟਿਆਰ ਦੀ ਕੀ ਮਰੋੜ ਦਿੱਤੀ ?
ਉੱਤਰ : ਬਾਂਹ।
ਪ੍ਰਸ਼ਨ 5. ਪਿਆਰ ਕਿਸ ਤਰ੍ਹਾਂ ਨਹੀਂ ਲੱਗਦੇ?
ਉੱਤਰ : ਜ਼ੋਰ ਨਾਲ/ਜ਼ਬਰਦਸਤੀ।