ਕੌਮੀ ਭਾਸ਼ਾ/ राष्ट्र भाषा/ National Language
ਕੌਮੀ ਭਾਸ਼ਾ
ਸੰਵਿਧਾਨ ਵਿਚ ਕਿਸੇ ਭਾਸ਼ਾ ਨੂੰ ਕੌਮੀ ਭਾਸ਼ਾ ਨਹੀਂ ਮੰਨਿਆ ਗਿਆ; ਸ਼ਬਦ ‘ਕੌਮੀ ਭਾਸ਼ਾ’ ਸੰਵਿਧਾਨ ਵਿਚ ਵਰਤੇ ਹੀ ਨਹੀਂ ਗਏ। ਸੰਵਿਧਾਨ ਦੇ ਅੱਠਵੇਂ ਸ਼ਡਿਊਲ ਵਿਚ 22 ਭਾਸ਼ਾਵਾਂ ਨੂੰ ਅਧਿਕਾਰਤ (Scheduled) ਭਾਸ਼ਾਵਾਂ ਮੰਨਿਆ ਗਿਆ ਹੈ; ਹਿੰਦੀ ਵੀ ਉਨ੍ਹਾਂ ਵਿਚ ਸ਼ਾਮਲ ਹੈ। ਸੰਵਿਧਾਨ ਦੀ ਧਾਰਾ 343 (1) ਅਨੁਸਾਰ ਹਿੰਦੀ ਦੇਸ਼ ਦੀ ਰਾਜ (official) ਭਾਸ਼ਾ ਹੈ; ਅੰਗਰੇਜ਼ੀ ਸਹਿਯੋਗੀ ਰਾਜ ਭਾਸ਼ਾ ਹੈ। ਇਸ ਤਰ੍ਹਾਂ ਹਿੰਦੀ ਸਾਡੀ ਕੌਮੀ ਭਾਸ਼ਾ ਨਹੀਂ, ਰਾਜ ਭਾਸ਼ਾ ਹੈ।
2011 ਵਿਚ ਹੋਈ ਮਰਦਮਸ਼ੁਮਾਰੀ ਅਨੁਸਾਰ ਦੇਸ਼ ਵਿਚ 122 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਜਦੋਂ ਕਿ ਉਪ-ਬੋਲੀਆਂ/ਉਪ ਭਾਸ਼ਾਵਾਂ ਦੀ ਗਿਣਤੀ 1599 ਹੈ; 30 ਭਾਸ਼ਾਵਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਬੋਲਣ ਵਾਲਿਆਂ ਦੀ ਗਿਣਤੀ 10 ਲੱਖ ਤੋਂ ਵੱਧ ਹੈ। ਸੰਵਿਧਾਨ ਅਨੁਸਾਰ ਅੰਗਰੇਜ਼ੀ ਦੀ ਵਰਤੋਂ 1965 ਵਿਚ ਬੰਦ ਹੋ ਜਾਣੀ ਸੀ ਅਤੇ ਹਿੰਦੀ ਨੇ ਭਾਰਤ ਦੀ ਇਕੋ ਇਕ ਰਾਜ ਭਾਸ਼ਾ ਬਣ ਜਾਣਾ ਸੀ। ਇਸ ਦਾ ਵੱਡੀ ਪੱਧਰ ‘ਤੇ ਵਿਰੋਧ ਹੋਇਆ ਅਤੇ ਤਾਮਿਲ ਨਾਡੂ ਵਿਚ ਹਿੰਸਾ ਅਤੇ ਖ਼ੁਦਕੁਸ਼ੀਆਂ ਹੋਈਆਂ। ਬਾਅਦ ਵਿਚ ਰਾਜ ਭਾਸ਼ਾ ਕਾਨੂੰਨ ਵਿਚ ਸੋਧ ਕੀਤੀ ਗਈ ਕਿ ਅੰਗਰੇਜ਼ੀ ਓਨੀ ਦੇਰ ਤਕ ਰਾਜ ਭਾਸ਼ਾ ਵਜੋਂ ਵਰਤੀ ਜਾਵੇਗੀ ਜਦ ਤਕ ਹਰ ਰਾਜ ਦੀ ਵਿਧਾਨ ਸਭਾ ਹਿੰਦੀ ਨੂੰ ਵਰਤਣ ਲਈ ਮਤਾ ਪਾਸ ਨਹੀਂ ਕਰ ਦਿੰਦੀ। ਹਿੰਦੀ ਦੇ ਮੁਦਈ ਹਿੰਦੀ ਦੀ ਵਰਤੋਂ ‘ਤੇ ਲੋੜੋਂ ਵੱਧ ਜ਼ੋਰ ਦੇ ਕੇ ਹਿੰਦੀ ਦਾ ਨੁਕਸਾਨ ਹੀ ਕਰਦੇ ਹਨ।
राज भाषा/ राष्ट्र भाषा
संविधान में किसी भी भाषा को राष्ट्रभाषा नहीं माना गया है; संविधान में ‘राष्ट्रीय भाषा’ शब्द का प्रयोग कभी नहीं किया गया। संविधान की आठवीं अनुसूची में 22 भाषाओं को अनुसूचित भाषा माना गया है; हिंदी उनमें से एक है। संविधान के अनुच्छेद 343 (1) के अनुसार, हिंदी देश की राजभाषा है; अंग्रेजी संबद्ध आधिकारिक भाषा है। इस प्रकार हिंदी हमारी राष्ट्रभाषा नहीं है, यह राज भाषा है।
2011 की जनगणना के अनुसार देश में 122 भाषाएं बोली जाती हैं जबकि बोलियों/ उपबोलियों की संख्या 1599 है; 30 भाषाएँ हैं जिनकी गिनती 10 लाख से अधिक है। संविधान के अनुसार 1965 में अंग्रेजी का प्रयोग बंद हो जाना था और हिंदी भारत की एकमात्र आधिकारिक भाषा बन जाती। परन्तु इसे तमिलनाडु में व्यापक विरोध, हिंसा और आत्महत्याओं का सामना करना पड़ा।
राज्य भाषा अधिनियम को बाद में संशोधित किया गया ताकि अंग्रेजी को आधिकारिक भाषा के रूप में इस्तेमाल किया जा सके जब तक कि प्रत्येक राज्य की विधानसभा हिंदी का उपयोग करने के लिए एक प्रस्ताव पारित न कर दे। हिन्दी के मुरीद हिन्दी के प्रयोग पर अत्यधिक बल देकर हिन्दी को ही हानि पहुँचा रहे हैं।
National Language
No language has been considered the national language in the Constitution; The word ‘national language’ was never used in the constitution. 22 languages have been considered as scheduled languages in the Eighth Schedule of the Constitution; Hindi is one of them. According to Article 343(1) of the Constitution, Hindi is the official language of the country; English is the affiliated official language. Thus Hindi is not our national language, it is the official language.
According to the 2011 census, 122 languages are spoken in the country while the number of dialects/sub-dialects is 1599; There are 30 languages whose count is more than 10 lakhs. According to the Constitution, the use of English was to be discontinued in 1965 and Hindi would have become the sole official language of India. But it faced widespread protests, violence, and suicides in Tamil Nadu.
The State Languages Act was later amended to allow English to be used as the official language until the Legislative Assembly of each state passed a resolution to use Hindi. The fans of Hindi are harming Hindi by giving too much emphasis on the use of Hindi.