ਕੋਰੀ ਤੇ ਤੌੜੀ…… ਲੱਜ ਤੁਹਾਨੂੰ ਨਹੀਂ।
ਸਿੱਠਣੀਆਂ : ਪ੍ਰਸੰਗ ਸਹਿਤ ਵਿਆਖਿਆ
ਕੋਰੀ ਤੇ ਤੌੜੀ ਅਸਾਂ ਰਿੰਨ੍ਹੀਆਂ ਗੁੱਲੀਆਂ।
ਭੁੱਖ ਤੇ ਲੱਗੀ ਲਾੜੇ ਕੱਢੀਆਂ ਬੁੱਲ੍ਹੀਆਂ।
ਰੋਟੀ ਖਵਾਉਣੀ ਪਈ,
ਨਿਲੱਜਿਓ, ਲੱਜ ਤੁਹਾਨੂੰ ਨਹੀਂ।
ਪ੍ਰਸੰਗ : ਇਹ ਕਾਵਿ-ਸਤਰਾਂ ‘ਲਾਜ਼ਮੀ ਪੰਜਾਬੀ-11’ ਨਾਂ ਦੀ ਪਾਠ-ਪੁਸਤਕ ਵਿੱਚ ਦਰਜ ‘ਸਿੱਠਣੀਆਂ’ ਵਿੱਚੋਂ ਲਈਆਂ ਗਈਆਂ ਹਨ। ਇਹਨਾਂ ਸਤਰਾਂ ਵਿੱਚ ਕੁੜੀ ਦੇ ਵਿਆਹ ‘ਤੇ ਇਕੱਠੀਆਂ ਹੋਈਆਂ ਮੇਲਣਾਂ ਅਤੇ ਸ਼ਰੀਕਣਾਂ ਆਦਿ ਲਾੜੇ ਤੇ ਜਾਂਞੀਆਂ ਨੂੰ ਮਜ਼ਾਕ ਕਰਦੀਆਂ ਹਨ।
ਵਿਆਖਿਆ : ਅਸੀਂ ਕੋਰੀ ਤੋੜੀ ਵਿੱਚ ਮੋਟੀਆਂ ਰੋਟੀਆਂ (ਟੁਕੜੇ) ਰਿੰਨ੍ਹੀਆਂ ਹਨ। ਲਾੜੇ ਨੂੰ ਭੁੱਖ ਲੱਗੀ ਤੇ ਉਹ ਬੁੱਲ੍ਹੀਆਂ ਕੱਢਣ ਲੱਗਾ। ਬੁੱਲ੍ਹੀਆਂ ਕੱਢਦੇ ਲਾੜੇ ਨੂੰ ਪਰਚਾਉਣ ਲਈ ਸਾਨੂੰ ਰੋਟੀ ਖਵਾਉਣੀ ਪਈ। ਪਰ ਨਿਲੱਜਿਓ (ਬੇਸ਼ਰਮੋ) ਤੁਹਾਨੂੰ ਤਾਂ ਕੋਈ ਸ਼ਰਮ ਹੀ ਨਹੀਂ।