ਕੈਲੀ਼ਆਂ ਤੇ ਕਾਲੀ਼ਆਂ…. ਆਂਦੀਆਂ।
ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ
ਕੈਲੀ਼ਆਂ ਤੇ ਕਾਲੀ਼ਆਂ ਮੱਝਾਂ,
ਅੱਲਾ ਅਰਸ਼ਾਂ ਤੋਂ ਆਂਦੀਆਂ।
ਦਰਯਾ ਪਏ ਸੋਹਣੇ ਲਗਦੇ ਨੇ,
ਜਿਸ ਵੇਲੇ ਚਰ-ਚਰ ਕੇ ਬੇਲੇ ‘ਚੋਂ
ਪੱਤਣਾਂ ‘ਤੇ ਲਾਹੁੰਦੀਆਂ।
ਮਾਰਨ ਟੁੱਭੀਆਂ, ਲੈਣ ਤਾਰੀਆਂ,
ਜਿਵੇਂ ਝਾਬਾਂ ਨਾਲ ਪਕੇਦੇ ਖਾਂਹਦੀਆਂ।
ਛੇੜੂਆਂ ਗੋਡੇ ਮਾਰ ਉਠਾਲੀਆਂ,
ਸਾਵਣ ਮਾਹ ਖਾੜੀ ਜਾਣ ਉਗਲਾਂਦੀਆਂ
ਪ੍ਰਸ਼ਨ 1. ਕੈਲੀ਼ਆਂ ਤੇ ਕਾਲੀ਼ਆਂ ਮੱਝਾਂ ਕਿਸ ਨੇ ਲਿਆਂਦੀਆਂ ਹਨ?
(ੳ) ਦੇਵਤੇ ਨੇ
(ਅ) ਅੱਲਾ ਨੇ
(ੲ) ਸਰਪੰਚ ਨੇ
(ਸ) ਕਿਸਾਨ ਨੇ
ਪ੍ਰਸ਼ਨ 2. ਕੈਲੀ਼ਆਂ ਤੇ ਕਾਲੀ਼ਆਂ ਮੱਝਾਂ ਅੱਲਾ ਨੇ ਕਿੱਥੋਂ ਲਿਆਂਦੀਆਂ ਹਨ?
(ੳ) ਸਵਰਗ ਤੋਂ
(ਅ) ਅਰਸ਼ਾਂ ਤੋਂ
(ੲ) ਪਿੰਡ ਤੋਂ
(ਸ) ਅਸਮਾਨ ਤੋਂ
ਪ੍ਰਸ਼ਨ 3. ਕੈਲੀ਼ਆਂ ਤੇ ਕਾਲੀ਼ਆਂ ਮੱਝਾਂ ਕਿੱਥੇ ਚਰਦੀਆਂ ਹਨ?
(ੳ) ਖੇਤਾਂ ਵਿੱਚ
(ਅ) ਸੜਕ ਕਿਨਾਰੇ
(ੲ) ਜੰਗਲ ਵਿੱਚ
(ਸ) ਬੇਲੇ ਵਿੱਚ
ਪ੍ਰਸ਼ਨ 4. ਪੱਤਣ ਦਾ ਕੀ ਅਰਥ ਹੈ?
(ੳ) ਪੱਕੀ ਥਾਂ
(ਅ) ਜਿਸ ਥਾਂ ਤੋਂ ਦਰਿਆ ਵਿੱਚੋਂ ਲੰਘਿਆ ਜਾਂਦਾ ਹੈ
(ੲ) ਛੱਪੜ ਦਾ ਕੰਢਾ
(ਸ) ਢਾਬ
ਪ੍ਰਸ਼ਨ 5. ਕੌਣ ਪਾਣੀ ਵਿੱਚ ਚੁੱਭੀਆਂ ਮਾਰਦੀਆਂ ਅਤੇ ਤਾਰੀਆਂ ਲਾਉਂਦੀਆ ਹਨ?
(ੳ) ਮੱਝਾਂ
(ਅ) ਗਊਆਂ
(ੲ) ਭੇਡਾਂ
(ਸ) ਬੱਕਰੀਆਂ
ਪ੍ਰਸ਼ਨ 6. ਇਸ ਢੋਲੇ ਵਿੱਚ ਕਿਸ ਦੇਸੀ ਮਹੀਨੇ ਦਾ ਜ਼ਿਕਰ ਹੋਇਆ ਹੈ?
(ੳ) ਚੇਤ ਦਾ
(ਅ) ਵਿਸਾਖ ਦਾ
(ੲ) ਜੇਠ ਦਾ
(ਸ) ਸਾਵਣ ਦਾ